ਮੁੰਬਈ: ਧਰਮਿੰਦਰ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਜਿਸ ‘ਚ ਉਹ ਆਪਣੇ ਫਾਰਮ ਵਿਚ ਟਰੈਕਟਰ ‘ਤੇ ਬੈਠੇ ਹਨ ਤੇ ਫਾਰਮ ਹਾਊਸ ‘ਚ ਖੜ੍ਹੀ ਉਨ੍ਹਾਂ ਦੀ ਲਗਜ਼ਰੀ ਵੈਨਿਟੀ ਵੈਨ ਵੀ ਨਜ਼ਰ ਆ ਰਹੀ ਹੈ। ਧਰਮਿੰਦਰ ਨੇ ਕਿਹਾ ਕਿ ਜਦੋਂ ਉਹ ਫ਼ਿਲਮਾਂ ਦੀ ਸ਼ੂਟਿੰਗ ਲਈ ਜਾਂਦੇ ਸੀ ਤਾਂ ਉਹ ਇਸ ਵੈਨਿਟੀ ਵੈਨ ਦੀ ਵਰਤੋਂ ਕਰਦੇ ਸੀ। ਹੁਣ ਉਨ੍ਹਾਂ ਨੇ ਇਸ ਵੈਨਿਟੀ ਵੈਨ ਨੂੰ ਹਾਊਸ ਆਨ ਵ੍ਹੀਲਜ਼ ਬਣਾ ਦਿੱਤਾ ਹੈ।



ਇਸ ਦੀ ਵੀਡੀਓ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸ਼ੇਅਰ ਕੀਤਾ ਹੈ। ਵੀਡੀਓ ‘ਚ ਨਜ਼ਰ ਆ ਰਿਹਾ ਹੈ ਕਿ ਇਸ ਸ਼ਾਨਦਾਰ ਵੈਨਿਟੀ ਵੈਨ ‘ਤੇ ਧਰਮਿੰਦਰ ਦਾ ਵੱਡਾ ਸਕੈੱਚ ਬਣਾਇਆ ਗਿਆ ਹੈ। ਬਾਹਰੋਂ ਵੈਨਿਟੀ ਵੈਨ ਇੰਨੀ ਖੂਬਸੂਰਤ ਕਿਵੇਂ ਦਿਖਾਈ ਦੇਵੇਗੀ, ਅਸੀਂ ਤੇ ਤੁਸੀਂ ਸਿਰਫ ਇਸਦਾ ਅੰਦਾਜ਼ਾ ਹੀ ਲਾ ਸਕਦੇ ਹਾਂ। ਧਰਮਿੰਦਰ ਹਮੇਸ਼ਾ ਹੀ ਬਾਲੀਵੁੱਡ ਵਿੱਚ ਆਪਣੀ ਸ਼ਾਨ ਲਈ ਜਾਣੇ ਜਾਂਦੇ ਹਨ।



ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਧਰਮਿੰਦਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀ ਇੱਕ ਵੀਡੀਓ ਸ਼ੇਅਰ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਅੱਜ ਮਨੁੱਖ ਆਪਣੇ ਜੁਰਮਾਂ ਦੀ ਸਜ਼ਾ ਭੋਗ ਰਿਹਾ ਹੈ। ਦੋਸਤੋ, ਇਹ ਕੋਰੋਨਾ ਸਾਡੇ ਭੈੜੇ ਕੰਮਾਂ ਦਾ ਫਲ ਹੈ। ਮਨੁੱਖਤਾ ਨਾਲ ਪਿਆਰ ਕੀਤਾ ਹੁੰਦਾ ਤਾਂ ਇਹ ਘੜੀ ਕਦੇ ਨਾ ਆਉਂਦੀ। ਅੱਜ ਮੈਂ ਬਹੁਤ ਦੁਖੀ ਹੋ ਕੇ ਕਹਿ ਰਿਹਾ ਹਾਂ। ਆਪਣੇ ਬੱਚਿਆਂ ਲਈ, ਤੁਹਾਡੇ ਲਈ ਅਤੇ ਦੁਨੀਆਂ ਲਈ। ਇਸ ਤੋਂ ਬਾਅਦ ਧਰਮਿੰਦਰ ਨੇ ਹੱਥ ਜੋੜ ਕੇ ਕਿਹਾ ਕਿ ਅਜੇ ਵੀ ਇਸ ਤੋਂ ਸਬਕ ਲੈ ਲਓ ਤੇ ਮਨੁੱਖਤਾ ਲਈ ਇੱਕ ਹੋ ਜਾਓ।