Dharmendra Hema Malini Love Story: ਹੇਮਾ ਮਾਲਿਨੀ ਅਤੇ ਧਰਮਿੰਦਰ ਬਾਲੀਵੁੱਡ ਦੇ ਸਭ ਤੋਂ ਮਸ਼ਹੂਰ ਸਟਾਰ ਜੋੜਿਆਂ ਵਿੱਚੋਂ ਇੱਕ ਹਨ। ਅਦਾਕਾਰ ਨੇ ਪ੍ਰਕਾਸ਼ ਕੌਰ ਨਾਲ ਆਪਣੇ ਪਹਿਲੇ ਵਿਆਹ ਤੋਂ 26 ਸਾਲ ਬਾਅਦ 1980 ਵਿੱਚ ਅਦਾਕਾਰਾ ਹੇਮਾ ਮਾਲਿਨ ਨਾਲ ਵਿਆਹ ਕੀਤਾ ਸੀ। ਜੇਕਰ ਰਿਪੋਰਟਾਂ ਦੀ ਮੰਨੀਏ ਤਾਂ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' ਅਭਿਨੇਤਾ ਨੇ ਆਪਣੀ ਪਹਿਲੀ ਪਤਨੀ ਨੂੰ ਤਲਾਕ ਨਹੀਂ ਦਿੱਤਾ ਸੀ ਅਤੇ ਹੇਮਾ ਨਾਲ ਵਿਆਹ ਕਰਨ ਲਈ ਇਸਲਾਮ ਕਬੂਲ ਕਰ ਲਿਆ ਸੀ।
1976 'ਚ ਆਪਣੇ ਵਿਆਹ ਤੋਂ ਪਹਿਲਾਂ ਇੱਕ ਵੱਡੇ ਅਖਬਾਰ ਨਾਲ ਸਾਂਝੇ ਇੰਟਰਵਿਊ 'ਚ, ਜਦੋਂ ਉਨ੍ਹਾਂ ਦੇ ਰਿਸ਼ਤੇ ਦੀਆਂ ਅਫਵਾਹਾਂ ਚਾਰੇ ਪਾਸੇ ਸਨ। ਹੇਮਾ ਮਾਲਿਨੀ ਨੇ ਸ਼ੇਅਰ ਕੀਤਾ ਸੀ ਕਿ ਉਹ ਹਰ ਦਿਨ ਦੀ ਸ਼ੁਰੂਆਤ ਲੜਾਈ ਤੋਂ ਕਰਦੇ ਹਨ। ਡਰੀਮ ਗਰਲ ਸਟਾਰ ਨੇ ਕਿਹਾ ਸੀ, ''ਅਸੀਂ ਹਰ ਦਿਨ ਦੀ ਸ਼ੁਰੂਆਤ ਲੜਾਈ ਨਾਲ ਕਰਦੇ ਹਾਂ। ਅਸੀਂ ਹਰ ਸਮੇਂ ਲੜਦੇ ਹਾਂ। ਉਹ ਆਮ ਤੌਰ 'ਤੇ ਹਾਰ ਮੰਨ ਲੈਂਦੇ ਹਨ ਅਤੇ ਫਿਰ ਅਸੀਂ ਸੁਲ੍ਹਾ ਕਰਦੇ ਹਾਂ। ਜਦੋਂ ਉਹ ਮੈਨੂੰ ਸਵੇਰੇ-ਸਵੇਰੇ ਮਿਲਣ ਆਉਂਦੇ ਹਨ ਤਾਂ ਪੁੱਛਦੇ ਹਨ ਕਿ, 'ਅੱਜ ਤੁਹਾਡਾ ਚਿਹਰਾ ਲੰਮਾ ਕਿਉਂ ਹੈ ਅਤੇ ਤੁਸੀਂ ਸਵੇਰੇ ਸਵੇਰੇ ਮੇਰਾ ਮੂਡ ਕਿਉਂ ਵਿਗਾੜ ਰਹੇ ਹੋ?' ਫਿਰ ਅਸੀਂ ਲੜਦੇ ਹਾਂ।
ਇਸੇ ਇੰਟਰਵਿਊ ਦੌਰਾਨ ਅਭਿਨੇਤਾ ਧਰਮਿੰਦਰ ਨੇ ਕਿਹਾ ਕਿ ਉਨ੍ਹਾਂ ਨੂੰ ਹੇਮਾ ਮਾਲਿਨੀ ਦੇ ਵੱਡੇ ਪਰਦੇ 'ਤੇ ਦੂਜੇ ਐਕਟਰਾਂ ਨਾਲ ਪੋਜ਼ ਦੇਣ ਤੋਂ ਇਤਰਾਜ਼ ਸੀ ਅਤੇ ਫਿਰ ਹੇਮਾ ਨੇ ਵੀ ਇਸ ਦਾ ਢੁਕਵਾਂ ਜਵਾਬ ਦਿੱਤਾ ਸੀ। ਮੈਗਜ਼ੀਨ ਨਾਲ ਗੱਲ ਕਰਦੇ ਹੋਏ, ਧਰਮਿੰਦਰ ਨੇ ਕਿਹਾ, "ਮੈਨੂੰ ਕੁਝ... ਹੋਰ ਅਦਾਕਾਰਾਂ ਦੇ ਨਾਲ ਪੋਜ਼ 'ਤੇ ਇਤਰਾਜ਼ ਹੈ, ਤੁਸੀਂ ਜਾਣਦੇ ਹੋ"।
ਇਸ ਤੋਂ ਬਾਅਦ ਹੇਮਾ ਨੇ ਜਵਾਬ ਦਿੱਤਾ, 'ਮੈਂ ਵੀ ਇਤਰਾਜ਼ ਕਰ ਸਕਦੀ ਹਾਂ, ਕਈ ਵਾਰ ਮੈਂ ਵੀ ਉਨ੍ਹਾਂ ਨੂੰ ਇਸ ਤਰ੍ਹਾਂ ਦੇ ਪੋਜ਼ ਦਿੰਦੇ ਹੋਏ ਫੜਿਆ ਹੈ। ਹਰ ਤਰ੍ਹਾਂ ਦੇ ਲੋਕਾਂ ਨਾਲ ਹਰ ਤਰ੍ਹਾਂ ਦੀਆਂ ਤਸਵੀਰਾਂ ਅਤੇ ਉਨ੍ਹਾਂ ਨੇ ਮੈਨੂੰ ਕਿਹਾ, 'ਇਹ ਸਿਰਫ ਤਸਵੀਰ ਲਈ ਸੀ, ਇਸ ਵਿੱਚ ਕੋਈ ਸੱਚਾਈ ਨਹੀਂ ਸੀ।''
ਆਪਣੀ ਪਹਿਲੀ ਪਤਨੀ ਨਾਲ, 87 ਸਾਲਾ ਅਭਿਨੇਤਾ ਦੇ ਚਾਰ ਬੱਚੇ ਹਨ, ਦੋ ਪੁੱਤਰ ਸਨੀ ਦਿਓਲ ਅਤੇ ਬੌਬੀ ਦਿਓਲ, ਅਤੇ ਦੋ ਧੀਆਂ ਅਜੀਤਾ ਦਿਓਲ ਅਤੇ ਵਿਜੇਤਾ ਦਿਓਲ, ਅਤੇ ਹੇਮਾ ਮਾਲਿਨੀ ਨਾਲ, ਧਰਮਿੰਦਰ ਦੀਆਂ ਦੋ ਧੀਆਂ ਈਸ਼ਾ ਦਿਓਲ ਅਤੇ ਅਹਾਨਾ ਦਿਓਲ ਹਨ।