ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ 77ਵੇਂ ਸੁਤੰਤਰਤਾ ਦਿਵਸ 'ਤੇ ਹਥਿਆਰਬੰਦ ਪੁਲਿਸ ਬਲਾਂ ਅਤੇ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਦੇ ਕਰਮਚਾਰੀਆਂ ਲਈ  76 ਬਹਾਦਰੀ ਪੁਰਸਕਾਰਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਨ੍ਹਾਂ ਵਿੱਚ 4 ਕੀਰਤੀ ਚੱਕਰ ਅਤੇ 11 ਸ਼ੌਰਿਆ ਚੱਕਰ ਸ਼ਾਮਲ ਹਨ। 11 ਸ਼ੌਰਿਆ ਚੱਕਰਾਂ ਵਿੱਚੋਂ ਪੰਜ ਮਰਨ ਉਪਰੰਤ ਹਨ।


ਦੱਸ ਦਈਏ ਕਿ ਬਹਾਦਰੀ ਲਈ 2 ਵਾਰ ਟੂ ਸੈਨਾ ਮੈਡਲ, 52 ਸੈਨਾ ਪਦਕ ,  3 ਨੇਵੀ ਪਦਕ ਅਤੇ 4 ਵਾਰ ਵਾਯੂ ਸੈਨਾ ਪਦਕ ਵੀ ਮਨਜ਼ੂਰ ਕੀਤੇ ਗਏ ਹਨ। ਅਸ਼ੋਕ ਚੱਕਰ ਤੋਂ ਬਾਅਦ ਕੀਰਤੀ ਚੱਕਰ ਅਤੇ ਸ਼ੌਰਿਆ ਚੱਕਰ ਭਾਰਤ ਦੇ ਦੂਜੇ ਅਤੇ ਤੀਜੇ ਸਭ ਤੋਂ ਵੱਡੇ ਬਹਾਦਰੀ ਪੁਰਸਕਾਰ ਹਨ।


 ਨਾਲ ਹੀ ਰੱਖਿਆ ਮੰਤਰਾਲੇ ਦੇ ਕਿਹਾ ਕਿ ਦਿਲੀਪ ਕੁਮਾਰ ਦਾਸ, ਰਾਜ ਕੁਮਾਰ ਯਾਦਵ, ਬਬਲੂ ਰਾਭਾ ਅਤੇ ਸੰਭਾ ਰਾਏ ਨੂੰ (ਮਰਨ ਉਪਰੰਤ) ਕੀਰਤੀ ਚੱਕਰ ਨਾਲ ਸਨਮਾਨਿਤ ਕੀਤਾ ਜਾਵੇਗਾ। ਇਹ ਸਾਰੇ ਕੇਂਦਰੀ ਰਿਜ਼ਰਵ ਪੁਲਿਸ ਬਲ ਦੇ ਮੁਲਾਜ਼ਮ ਸਨ।


 ਇਸਤੋਂ ਇਲਾਵਾ ਆਰਮੀ ਏਵੀਏਸ਼ਨ ਸਕੁਐਡਰਨ ਮੇਜਰ ਵਿਕਾਸ ਭਾਂਭੂ ਅਤੇ ਮੇਜਰ ਮੁਸਤਫਾ ਬੋਹਰਾ ਵੀ (ਮਰਨ ਉਪਰੰਤ) ਸ਼ੌਰਿਆ ਚੱਕਰ ਨਾਲ ਸਨਮਾਨਿਤ ਕੀਤੇ ਜਾਣ ਵਾਲਿਆਂ ਵਿੱਚ ਸ਼ਾਮਿਲ ਕੀਤਾ ਗਿਆ ਹੈ। ਰਾਜਪੂਤਾਨਾ ਰਾਈਫਲਜ਼ ਦੇ ਹੌਲਦਾਰ ਵਿਵੇਕ ਸਿੰਘ ਤੋਮਰ ਅਤੇ ਰਾਸ਼ਟਰੀ ਰਾਈਫਲਜ਼ ਦੇ ਰਾਈਫਲਮੈਨ ਕੁਲਭੂਸ਼ਣ ਮੰਟਾ ਨੂੰ ਵੀ ਪੁਰਸਕਾਰ ਦਿੱਤਾ ਜਾਵੇਗਾ। 


ਕੇਂਦਰੀ ਰਿਜ਼ਰਵ ਪੁਲਿਸ ਬਲ ਨੂੰ 33 ਬਹਾਦਰੀ ਮੈਡਲਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਵਿੱਚ ਜੰਮੂ-ਕਸ਼ਮੀਰ ਵਿੱਚ ਕੀਤੇ ਗਏ ਪੰਜ ਅਪਰੇਸ਼ਨਾਂ ਵਿੱਚ ਬਹਾਦਰੀ ਲਈ 20 ਮੈਡਲ ਸ਼ਾਮਿਲ ਹਨ। ਇਸ ਦੇ ਨਾਲ ਹੀ ਨਕਸਲੀ ਅਤਿਵਾਦ ਪ੍ਰਭਾਵਿਤ ਇਲਾਕਿਆਂ ਵਿੱਚ ਚਾਰ ਅਪਰੇਸ਼ਨਾਂ ਵਿੱਚ ਬਹਾਦਰੀ ਦਿਖਾਉਣ ਵਾਲੇ ਜਵਾਨਾਂ ਨੂੰ 13 ਮੈਡਲ ਦਿੱਤੇ ਜਾਣਗੇ। ਦੋ ਜਵਾਨਾਂ ਨੂੰ ਬਹਾਦਰੀ (ਮਰਨ ਉਪਰੰਤ) ਲਈ ਪੁਲਿਸ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ। 


ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਮੁਰਮੂ ਨੇ ਫੌਜ ਲਈ 30 ਮੇਨਸ਼ਨ-ਇਨ-ਡਿਸਪੈਚਾਂ ਨੂੰ ਵੀ ਮਨਜ਼ੂਰੀ ਦਿੱਤੀ ਹੈ। ਫੌਜ ਦੇ ਕੁੱਤੇ ਮਧੂ (ਮਰਣ ਉਪਰੰਤ) ਅਤੇ ਹਵਾਈ ਸੈਨਾ ਦੇ ਇੱਕ ਜਵਾਨ ਨੂੰ ਵੱਖ-ਵੱਖ ਫੌਜੀ ਕਾਰਵਾਈਆਂ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਇਹ ਬਹਾਦਰੀ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ।


ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ


Iphone ਲਈ ਕਲਿਕ ਕਰੋ