ਅਮੈਲੀਆ ਪੰਜਾਬੀ ਦੀ ਰਿਪੋਰਟ
Did Shubh Really Loose 2.9 Million Followers On Instagram: ਪੰਜਾਬੀ ਗਾਇਕ ਸ਼ੁਭ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਬਣਿਆ ਹੋਇਆ ਹੈ। ਹਾਲ ਹੀ 'ਚ ਸ਼ੁਭ ਨੇ ਆਪਣੇ ਇੰਸਟਾਗ੍ਰਾਮ 'ਤੇ ਭਾਰਤ ਦਾ ਇੱਕ ਨਕਸ਼ਾ ਪੋਸਟ ਕੀਤਾ ਸੀ, ਜਿਸ ਵਿੱਚੋਂ ਪੰਜਾਬ ਤੇ ਜੰਮੂ ਕਸ਼ਮੀਰ ਗਾਇਬ ਸੀ। ਇਸ ਤੋਂ ਬਾਅਦ ਦੇਸ਼ ਭਰ ਵਿੱਚ ਖੂਬ ਵਿਵਾਦ ਹੋਇਆ ਸੀ ਅਤੇ ਸ਼ੁਭ ਦਾ ਸ਼ੋਅ ਵੀ ਰੱਦ ਹੋ ਗਿਆ ਸੀ।
ਇਸ ਤੋਂ ਬਾਅਦ ਹੁਣ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਜ਼ਬਰਦਸਤ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇੱਕ ਯੂਟਿਊਬਰ ਨੇ ਪੋਸਟ ਸ਼ੇਅਰ ਕੀਤੀ ਹੈ ਕਿ ਇਸ ਵਿਵਾਦ ਤੋਂ ਪਹਿਲਾਂ ਗਾਇਕ ਦੇ 4 ਮਿਲੀਅਨ ਫਾਲੋਅਰਜ਼ ਸੀ, ਪਰ ਵਿਵਾਦ ਤੋਂ ਬਾਅਦ ਉਸ ਨੂੰ 2.9 ਮਿਲੀਅਨ ਲੋਕਾਂ ਨੇ ਅਨਫਾਲੋ ਕਰ ਦਿੱਤਾ ਹੈ। ਇਸ ਦੇ ਨਾਲ ਹੀ ਇਹ ਯੂਟਿਊਬਰ ਇਹ ਵੀ ਕਹਿੰਦਾ ਨਜ਼ਰ ਆ ਰਿਹਾ ਹੈ ਕਿ 'ਦੇਖਿਆ ਸ਼ੁਭ ਭਾਰਤ ਨਾਲ ਪੰਗਾ ਲੈਣ ਦਾ ਨਤੀਜਾ।' ਦੇਖੋ ਇਹ ਵੀਡੀਓ:
ਕੀ ਹੈ ਇਸ ਵੀਡੀਓ ਦੀ ਸੱਚਾਈ?
ਦੱਸ ਦਈਏ ਕਿ ਵਿਜੇ ਠਾਕੁਰ ਨਾਮ ਦੇ ਇਸ ਯੂਟਿਊਬਰ ਨੇ ਜੋ ਵੀਡੀਓ ਸ਼ੇਅਰ ਕੀਤੀ ਹੈ, ਉਹ ਬਿਲਕੁਲ ਝੂਠੀ ਤੇ ਬੇਬੁਨੀਆਦ ਹੈ। ਵੀਡੀਓ ਦੇ ਮੁਤਾਬਕ ਸ਼ੁਭ ਦੇ 4.0 ਮਿਲੀਅਨ ਤੋਂ ਘਟ ਕੇ 1.1 ਮਿਲੀਅਨ ਫਾਲੋਅਰਜ਼ ਰਹਿ ਗਏ ਹਨ। ਅਸਲ ਵਿੱਚ ਸ਼ੁਭ ਦੇ ਇੰਸਟਾਗ੍ਰਾਮ 'ਤੇ 1.6 ਮਿਲੀਅਨ ਫਾਲੋਅਰਜ਼, ਜੋ ਕਾਫੀ ਸਮੇਂ ਤੋਂ ਇਸੇ ਅੰਕੜੇ 'ਤੇ ਖੜੇ ਹਨ। ਦੇਖੋ ਇਹ ਤਸਵੀਰ:
ਕਾਬਿਲੇਗ਼ੌਰ ਹੈ ਕਿ ਸ਼ੁਭ ਨੇ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਸਫਾਈ ਵੀ ਦਿੱਤੀ ਸੀ ਕਿ ਉਹ ਵੀ ਭਾਰਤ ਤੇ ਪੰਜਾਬ ਦਾ ਨਾਗਰਿਕ ਹੈ। ਮੈਂ ਇੱਥੇ ਹੀ ਪੈਦਾ ਹੋਇਆ ਹਾਂ। ਪੰਜਾਬ ਮੇਰੇ ਖੂਨ 'ਚ ਹੈ।