ਨਵੀਂ ਦਿੱਲੀ: ਹਿੰਦੀ ਸਿਨੇਮਾ ਦੇ ਮਹਾਨ ਕਲਾਕਾਰ ਦਿਲੀਪ ਕੁਮਾਰ ਦਾ ਬੁੱਧਵਾਰ ਸਵੇਰੇ ਦਿਹਾਂਤ ਹੋ ਗਿਆ। ਉਨ੍ਹਾਂ ਨੇ ਮੁੰਬਈ ਦੇ ਹਿੰਦੂਜਾ ਹਸਪਤਾਲ 'ਚ ਸਵੇਰੇ 7.30 ਵਜੇ ਅੰਤਮ ਸਾਹ ਲਏ। 98 ਸਾਲਾ ਦਿਲੀਪ ਕੁਮਾਰ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਉਨ੍ਹਾਂ ਨੂੰ ਲੰਬੇ ਸਮੇਂ ਤੋਂ ਸਾਹ ਲੈਣ 'ਚ ਮੁਸ਼ਕਲ ਆ ਰਹੀ ਸੀ, ਜਿਸ ਕਾਰਨ ਉਨ੍ਹਾਂ ਨੂੰ ਕਈ ਵਾਰ ਹਸਪਤਾਲ 'ਚ ਦਾਖਲ ਹੋਣਾ ਪਿਆ ਸੀ।
ਦਿਲੀਪ ਕੁਮਾਰ ਕੁਮਾਰ ਇੱਕ ਅਜਿਹੇ ਅਦਾਕਾਰ ਸਨ, ਜਿਨ੍ਹਾਂ ਨੂੰ ਅਦਾਕਾਰੀ ਦਾ ਸਕੂਲ ਕਿਹਾ ਜਾਂਦਾ ਸੀ ਪਰ ਕੀ ਤੁਹਾਨੂੰ ਪਤਾ ਹੈ ਕਿ ਦਿਲੀਪ ਕੁਮਾਰ ਪਹਿਲਾਂ ਪੁਣੇ 'ਚ ਸੈਂਡਵਿਚ ਵੇਚਦੇ ਸਨ। ਇੱਕ ਦਿਲਚਸਪ ਘਟਨਾ ਤੋਂ ਬਾਅਦ ਉਨ੍ਹਾਂ ਨੂੰ ਹਿੰਦੀ ਫ਼ਿਲਮਾਂ 'ਚ ਬ੍ਰੇਕ ਮਿਲਿਆ।
ਦਿਲੀਪ ਕੁਮਾਰ ਦਾ ਜਨਮ 11 ਦਸੰਬਰ, 1922 ਨੂੰ ਪੇਸ਼ਾਵਰ (ਪਾਕਿਸਤਾਨ) 'ਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਮ ਲਾਲਾ ਗੁਲਾਮ ਸਰਾਵਰ ਖਾਨ ਤੇ ਮਾਤਾ ਦਾ ਨਾਮ ਆਇਸ਼ਾ ਬੇਗਮ ਸੀ। ਉਹ ਕੁੱਲ 12 ਭੈਣ-ਭਰਾ ਸਨ। ਦਿਲੀਪ ਕੁਮਾਰ ਦਾ ਅਸਲ ਨਾਂ ਯੂਸੁਫ਼ ਖ਼ਾਨ ਸੀ। ਉਨ੍ਹਾਂ ਦੇ ਪਿਤਾ ਫਲ ਵੇਚਣ ਦਾ ਕੰਮ ਕਰਦੇ ਸਨ। ਉਨ੍ਹਾਂ ਨੇ ਆਪਣੀ ਮੁੱਢਲੀ ਪੜ੍ਹਾਈ ਦੇਵਲਾਲੀ ਤੋਂ ਕੀਤੀ ਸੀ। ਉਹ ਅਦਾਕਾਰ ਰਾਜ ਕਪੂਰ ਨਾਲ ਵੱਡੇ ਹੋਏ, ਜੋ ਉਨ੍ਹਾਂ ਦੇ ਗੁਆਂਢੀ ਵੀ ਸਨ। ਬਾਅਦ 'ਚ ਦੋਵਾਂ ਨੇ ਫ਼ਿਲਮ ਇੰਡਸਟਰੀ 'ਚ ਆਪਣੀ ਪਛਾਣ ਬਣਾਈ।
ਦਿਲੀਪ ਕੁਮਾਰ ਦੀ ਫ਼ਿਲਮਾਂ 'ਚ ਦਿਲਚਸਪ ਐਂਟਰੀ
ਦਰਅਸਲ ਹੋਇਆ ਇਹ ਕਿ 1940 ਦੇ ਦਹਾਕੇ 'ਚ ਦਿਲੀਪ ਕੁਮਾਰ ਦੀ ਆਪਣੇ ਪਿਤਾ ਨਾਲ ਲੜਾਈ ਹੋ ਗਈ ਸੀ, ਜਿਸ ਤੋਂ ਬਾਅਦ ਉਹ ਘਰ ਛੱਡ ਕੇ ਪੁਣੇ ਆ ਗਏ। ਇੱਥੇ ਉਹ ਇਕ ਪਾਰਸੀ ਕੈਫੇ ਦੇ ਮਾਲਕ ਨੂੰ ਮਿਲੇ, ਜਿਸ ਦੀ ਮਦਦ ਨਾਲ ਉਹ ਇਕ ਕੰਟੀਨ ਦੇ ਠੇਕੇਦਾਰ ਨੂੰ ਮਿਲੇ।
ਦਿਲੀਪ ਕੁਮਾਰ ਵਧੀਆ ਅੰਗਰੇਜ਼ੀ ਬੋਲਦੇ ਸਨ। ਇਸ ਕਰਕੇ ਉਨ੍ਹਾਂ ਨੂੰ ਆਪਣੀ ਪਹਿਲੀ ਨੌਕਰੀ ਮਿਲੀ। ਉਨ੍ਹਾਂ ਨੇ ਆਰਮੀ ਕਲੱਬ 'ਚ ਇਕ ਸੈਂਡਵਿਚ ਸਟਾਲ ਲਾਇਆ ਕੀਤਾ ਤੇ ਜਦੋਂ ਕੰਟਰੈਕਟ ਖ਼ਤਮ ਹੋਇਆ ਤਾਂ ਉਹ 5000 ਰੁਪਏ ਕਮਾ ਚੁੱਕੇ ਸਨ। ਇਸ ਤੋਂ ਬਾਅਦ ਉਹ ਬੰਬੇ ਸਥਿਤ ਆਪਣੇ ਘਰ ਵਾਪਸ ਆ ਗਏ।
1943 'ਚ ਉਨ੍ਹਾਂ ਦੀ ਮੁਲਾਕਾਤ ਡਾਕਟਰ ਮਸਾਨੀ ਨਾਲ ਚਰਚਗੇਟ 'ਚ ਹੋਈ। ਮਸਾਨੀ ਨੇ ਉਨ੍ਹਾਂ ਨੂੰ ਬੰਬੇ ਟਾਕੀਜ਼ 'ਚ ਕੰਮ ਕਰਨ ਲਈ ਕਿਹਾ, ਜਿੱਥੇ ਯੂਸੁਫ਼ ਖ਼ਾਨ ਦੇਵਿਕਾ ਰਾਣੀ ਨੂੰ ਮਿਲੇ ਸਨ। ਦੇਵਿਕਾ ਰਾਣੀ ਨੇ ਉਨ੍ਹਾਂ ਨੂੰ ਇਸ ਕੰਪਨੀ 'ਚ 1250 ਰੁਪਏ ਦੀ ਤਨਖਾਹ 'ਤੇ ਨੌਕਰੀ ਦਿੱਤੀ। ਉਨ੍ਹਾਂ ਦੇ ਨਾਲ ਕੰਮ ਕਰਦੇ ਹੋਏ ਉਹ ਅਦਾਕਾਰ ਅਸ਼ੋਕ ਕੁਮਾਰ ਤੇ ਸਸ਼ਾਧਰ ਮੁਖਰਜੀ ਨੂੰ ਵੀ ਮਿਲੇ। ਇਕ ਵਾਰ ਉਨ੍ਹਾਂ ਕਿਹਾ ਸੀ ਕਿ ਜੇ ਉਹ ਨੈਚੁਰਲ ਅਦਾਕਾਰੀ ਕਰਨ ਤਾਂ ਵਧੀਆ ਰਹੇਗਾ।
ਕੁਝ ਸਾਲਾਂ 'ਚ ਹੀ ਉਹ ਦੋਵੇਂ ਉਨ੍ਹਾਂ ਦੇ ਦੋਸਤ ਬਣ ਗਏ। ਸ਼ੁਰੂ 'ਚ ਯੂਸੁਫ਼ ਖ਼ਾਨ ਕਹਾਣੀ ਲਿਖਣ ਅਤੇ ਸਕ੍ਰਿਪਟ ਨੂੰ ਬਿਹਤਰ ਬਣਾਉਣ 'ਚ ਸਹਾਇਤਾ ਕਰਦੇ ਸਨ, ਕਿਉਂਕਿ ਉਨ੍ਹਾਂ ਦੀ ਅੰਗਰੇਜ਼ੀ ਦੇ ਨਾਲ-ਨਾਲ ਉਰਦੂ ਵੀ ਕਾਫ਼ੀ ਵਧੀਆ ਸੀ। ਬਾਅਦ 'ਚ ਦੇਵਿਕਾ ਰਾਣੀ ਨੇ ਉਨ੍ਹਾਂ ਨੂੰ ਆਪਣਾ ਨਾਮ ਬਦਲ ਕੇ ਦਿਲੀਪ ਕੁਮਾਰ ਰੱਖਣ ਲਈ ਕਿਹਾ। ਉਸ ਤੋਂ ਬਾਅਦ ਦੇਵਿਕਾ ਰਾਣੀ ਨੇ ਉਨ੍ਹਾਂ ਨੂੰ 'ਜਵਾਰ ਭਾਟਾ' ਫ਼ਿਲਮ 'ਚ ਕਾਸਟ ਕੀਤਾ। ਹਾਲਾਂਕਿ ਇਹ ਫ਼ਿਲਮ ਕੁਝ ਖਾਸ ਨਹੀਂ ਚੱਲ ਸਕੀ, ਪਰ ਦਿਲੀਪ ਕੁਮਾਰ ਦੀ ਸਫ਼ਲ ਸ਼ੁਰੂਆਤ ਜ਼ਰੂਰੀ ਹੋਈ।
ਦਿਲੀਪ ਕੁਮਾਰ ਦੀਆਂ ਹਿੱਟ ਫ਼ਿਲਮਾਂ
ਲਗਪਗ 5 ਦਹਾਕਿਆਂ ਦੀ ਅਦਾਕਾਰੀ ਕਰੀਅਰ 'ਚ 65 ਤੋਂ ਵੱਧ ਫ਼ਿਲਮਾਂ 'ਚ ਕੰਮ ਕੀਤਾ। ਦਿਲੀਪ ਕੁਮਾਰ ਦੀਆਂ ਕੁਝ ਫ਼ਿਲਮਾਂ ਹਨ - ਅੰਦਾਜ਼ (1949), ਆਨ (1952), ਦਾਗ (1952), ਦੇਵਦਾਸ (1955), ਆਜ਼ਾਦ (1955), ਮੁਗਲ-ਏ-ਆਜ਼ਮ (1960), ਗੰਗਾ ਜਮੁਨਾ (1961), ਰਾਮ ਅਤੇ ਸ਼ਿਆਮ ( 1967)।
1976 'ਚ ਦਿਲੀਪ ਕੁਮਾਰ ਨੇ ਕੰਮ ਤੋਂ 5 ਸਾਲ ਦੀ ਛੁੱਟੀ ਲਈ। ਉਸ ਤੋਂ ਬਾਅਦ 1981 'ਚ ਉਨ੍ਹਾਂ ਨੇ ਫ਼ਿਲਮ 'ਕ੍ਰਾਂਤੀ' ਨਾਲ ਵਾਪਸੀ ਕੀਤੀ। ਇਸ ਤੋਂ ਬਾਅਦ ਵੋ ਸ਼ਕਤੀ (1982), ਮਸ਼ਾਲ (1984), ਕਰਮਾ (1986), ਸੌਦਾਗਰ (1991) 'ਚ ਅਦਾਕਾਰੀ ਕੀਤੀ। ਉਨ੍ਹਾਂ ਦੀ ਆਖਰੀ ਫ਼ਿਲਮ ਕਿਲ੍ਹਾ (Qila) ਸੀ, ਜੋ 1998 'ਚ ਰਿਲੀਜ਼ ਹੋਈ ਸੀ।
Election Results 2024
(Source: ECI/ABP News/ABP Majha)
Dilip Kumar Film Career: ਸੈਂਡਵਿਚ ਵੇਚ ਤੇ ਅੰਗਰੇਜ਼ੀ ਬੋਲ ਕੇ ਇੰਝ ਹੋਈ ਦਿਲੀਪ ਕੁਮਾਰ ਦੀ ਫ਼ਿਲਮਾਂ 'ਚ ਐਂਟਰੀ, ਦੇਵਿਕਾ ਰਾਣੀ ਨੇ ਦਿੱਤਾ ਸੀ ਪਹਿਲਾ ਬ੍ਰੇਕ
ਏਬੀਪੀ ਸਾਂਝਾ
Updated at:
07 Jul 2021 09:41 AM (IST)
ਹਿੰਦੀ ਸਿਨੇਮਾ ਦੇ ਮਹਾਨ ਕਲਾਕਾਰ ਦਿਲੀਪ ਕੁਮਾਰ ਦਾ ਬੁੱਧਵਾਰ ਸਵੇਰੇ ਦਿਹਾਂਤ ਹੋ ਗਿਆ। ਉਨ੍ਹਾਂ ਨੇ ਮੁੰਬਈ ਦੇ ਹਿੰਦੂਜਾ ਹਸਪਤਾਲ 'ਚ ਸਵੇਰੇ 7.30 ਵਜੇ ਅੰਤਮ ਸਾਹ ਲਏ। 98 ਸਾਲਾ ਦਿਲੀਪ ਕੁਮਾਰ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ।
dilip_kumar
NEXT
PREV
Published at:
07 Jul 2021 09:41 AM (IST)
- - - - - - - - - Advertisement - - - - - - - - -