ਬਜ਼ੁਰਗ ਅਦਾਕਾਰ ਦਿਲੀਪ ਕੁਮਾਰ ਨੂੰ ਮੁੰਬਈ ਦੇ ਹਿੰਦੂਜਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਦਿਲੀਪ ਕੁਮਾਰ ਨੂੰ ਸਾਹ ਲੈਣ ਵਿੱਚ ਮੁਸ਼ਕਲ ਕਾਰਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਦਿਲੀਪ ਕੁਮਾਰ ਦੇ ਹਸਪਤਾਲ ਵਿਚ ਦਾਖਲ ਹੋਣ ਬਾਰੇ ਏਬੀਪੀ ਨਿਊਜ਼ ਨੂੰ ਜਾਣਕਾਰੀ ਦਿੰਦੇ ਹੋਏ ਸਾਇਰਾ ਬਾਨੋ ਨੇ ਕਿਹਾ, “ਦਿਲੀਪ ਕੁਮਾਰ ਨੂੰ ਸਾਹ ਲੈਣ ਵਿਚ ਮੁਸ਼ਕਲ ਆ ਰਹੀ ਸੀ ਅਤੇ ਇਸ ਕਾਰਨ ਉਨ੍ਹਾਂ ਨੂੰ ਅੱਜ ਸਵੇਰੇ ਸਾਢੇ ਅੱਠ ਵਜੇ ਹਿੰਦੂਜਾ ਹਸਪਤਾਲ ਖਾਰ ਵਿਖੇ ਦਾਖਲ ਕਰਵਾਇਆ ਗਿਆ ਹੈ, ਇਹ ਨਾਨ-ਕੋਵਿਡ ਹਸਪਤਾਲ ਹੈ। ਦਿਲੀਪ ਕੁਮਾਰ ਦੇ ਸਾਰੇ ਟੈਸਟ ਨਿਤਿਨ ਗੋਖਲੇ ਦੀ ਨਿਗਰਾਨੀ ਹੇਠ ਲਏ ਜਾ ਰਹੇ ਹਨ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਤੁਸੀਂ ਸਭ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਅਰਦਾਸ ਕਰੋ।"


 


ਦਲੀਪ ਕੁਮਾਰ ਦੀ ਸਿਹਤ ਦਸੰਬਰ 2020 ਤੋਂ ਖ਼ਰਾਬ ਚੱਲ ਰਹੀ ਹੈ। ਜਾਣਕਾਰੀ ਅਨੁਸਾਰ ਹੁਣ ਕੁਝ ਦਿਨ ਪਹਿਲਾਂ ਤੋਂ ਉਨ੍ਹਾਂ ਨੂੰ ਸਾਹ ਲੈਣ ਵਿੱਚ ਮੁਸ਼ਕਲ ਆ ਰਹੀ ਸੀ। ਇਸੇ ਕਰਕੇ ਉਨ੍ਹਾਂ ਨੂੰ ਦਾਖਲ ਕਰਵਾਇਆ ਗਿਆ ਹੈ। ਉਹ ਬਹੁਤ ਕਮਜ਼ੋਰ ਹੋ ਗਏ ਹਨ ਅਤੇ ਉਨ੍ਹਾਂ ਦੀ ਇਮਿਊਨਿਟੀ ਵੀ ਘੱਟ ਹੈ। ਪਿਛਲੀ ਵਾਰ ਜਦੋਂ ਉਨ੍ਹਾਂ ਨੂੰ ਦਾਖਲ ਕੀਤਾ ਗਿਆ ਸੀ, ਸਾਇਰਾ ਬਾਨੋ ਨੇ ਕਿਹਾ ਕਿ ਪ੍ਰਸ਼ੰਸਕਾਂ ਨੂੰ ਉਨ੍ਹਾਂ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ, ਉਹ ਕਮਜ਼ੋਰ ਹਨ। 


 


ਉਸੇ ਇੰਟਰਵਿਊ ਦੌਰਾਨ, ਸਾਇਰਾ ਬਾਨੋ ਨੇ ਖੁਲਾਸਾ ਕੀਤਾ ਕਿ ਉਹ ਦਿਲੀਪ ਕੁਮਾਰ ਨਾਲ ਉਦੋਂ ਪਿਆਰ ਹੋ ਗਿਆ ਜਦੋਂ ਉਹ 12 ਸਾਲਾਂ ਦੀ ਸੀ ਅਤੇ ਅਖੀਰ ਵਿੱਚ ਉਸ ਨੇ ਵਿਆਹ ਕਰਨ ਦਾ ਫੈਸਲਾ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਪਹਿਲੀ ਮੁਲਾਕਾਤ ਮੁੰਬਈ ਦੇ ਮਹਿਬੂਬ ਸਟੂਡੀਓ ਵਿਖੇ ਦਿਲੀਪ ਕੁਮਾਰ ਨਾਲ ਕੀਤੀ ਤਾਂ ਉਹ ਤੁਰੰਤ ਪਿਆਰ ਵਿੱਚ ਪੈ ਗਏ।


 


 

 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin


 


 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/abp-live-news/id811114904