ਦਿਲੀਪ ਕੁਮਾਰ ਦੇ ਦੋਨੋਂ ਭਰਾ ਕੋਰੋਨਾ ਪੌਜ਼ੇਟਿਵ, ਲੀਲਾਵਤੀ ਹਸਪਤਾਲ 'ਚ ਭਰਤੀ
ਏਬੀਪੀ ਸਾਂਝਾ | 16 Aug 2020 06:41 PM (IST)
ਭਾਰਤੀ ਫ਼ਿਲਮ ਜਗਤ ਦੇ ਦਿਗੱਜ ਅਭਿਨੇਤਾ ਦਿਲੀਪ ਕੁਮਾਰ ਦੇ ਦੋਨੋਂ ਭਰਾ ਅਹਿਸਾਨ ਖਾਨ ਅਤੇ ਅਸਲਮ ਖਾਨ ਕੋਰੋਨਾਵਾਇਰਸ ਨਾਲ ਪੌਜ਼ੇਟਿਵ ਪਾਏ ਗਏ।

ਮੁੰਬਈ: ਭਾਰਤੀ ਫ਼ਿਲਮ ਜਗਤ ਦੇ ਦਿਗੱਜ ਅਭਿਨੇਤਾ ਦਿਲੀਪ ਕੁਮਾਰ ਦੇ ਦੋਨੋਂ ਭਰਾ ਅਹਿਸਾਨ ਖਾਨ ਅਤੇ ਅਸਲਮ ਖਾਨ ਕੋਰੋਨਾਵਾਇਰਸ ਨਾਲ ਪੌਜ਼ੇਟਿਵ ਪਾਏ ਗਏ।ਜਿਸ ਮਗਰੋਂ ਦੋਨਾਂ ਨੂੰ ਮੁੰਬਈ ਦੇ ਲੀਲਾਵਤੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ।ਸ਼ਨੀਵਾਰ ਰਾਤ ਜਦੋਂ ਦੋਨਾਂ ਭਰਾਵਾਂ ਨੂੰ ਹਸਪਤਾਲ ਦਾਖਲ ਕਰ ਜਾ ਰਿਹਾ ਸੀ ਤਾਂ ਦੋਨਾਂ ਦਾ ਆਕਸੀਜਨ ਲੈਵਲ ਕਾਫੀ ਘੱਟ ਸੀ। ਇਹ ਵੀ ਪੜ੍ਹੋ: ਰਿਸ਼ਵਤ ਲੈਂਦੇ ਤਹਿਸੀਲਦਾਰ ਕਾਬੂ, 1 ਕਰੋੜ ਤੋਂ ਵੱਧ ਰਕਮ ਦੀ ਗਿਣਤੀ ਲਈ ਮੰਗਵਾਉਣੀ ਪਈ ਮਸ਼ੀਨ ਡਾਕਟਰ ਜਲੀਲ ਪਾਰਕਰ ਨੇ ਏਬੀਪੀ ਨਿਊਜ਼ ਨੂੰ ਦੱਸਿਆ ਕੇ, ਦੋਨਾਂ ਭਰਾਵਾਂ ਨੂੰ ਵੈਂਟੀਲੇਟਰ ਤੇ ਰੱਖਿਆ ਗਿਆ ਹੈ ਅਤੇ ਇਸ ਵਕਤ ਦੋਨੋਂ ਆਈਸੀਯੂ 'ਚ ਭਰਤੀ ਹਨ।