ਟੋਰਾਂਟੋ ਦੀ ਲਿਲੀ ਤੇ ਦਿਲਜੀਤ ਦੋਸਾਂਝਾਂਵਾਲਾ, ਵੀਡੀਓ ਵਾਇਰਲ
ਏਬੀਪੀ ਸਾਂਝਾ | 07 Apr 2019 01:56 PM (IST)
ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਯੂ-ਟਿਊਬ ਸਟਾਰ ਲਿਲੀ ਸਿੰਘ ਨਾਲ ਕਾਮੇਡੀ ਵੀਡੀਓ ਰਾਹੀਂ ਆਪਣੀਆਂ ਪੰਜਾਬ ਨਾਲ ਜੁੜੀਆਂ ਜੜ੍ਹਾਂ ਨੂੰ ਹਾਸਰਸ ਅੰਦਾਜ਼ ਵਿੱਚ ਪੇਸ਼ ਕੀਤਾ ਹੈ। ‘ਸੁਪਰਵਿਮੈਨ’ ਦੇ ਨਾਂ ਨਾਲ ਮਸ਼ਹੂਰ ਲਿਲੀ ਨੇ ਇਸ ਵੀਡੀਓ ਨੂੰ ਇੰਸਟਾਗ੍ਰਾਮ ਉੱਤੇ ਆਪਣੇ ਪ੍ਰਸ਼ੰਸਕਾਂ ਨਾਲ ਸਾਂਝਾ ਕੀਤਾ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਗਈ।

ਮੁੰਬਈ: ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਯੂ-ਟਿਊਬ ਸਟਾਰ ਲਿਲੀ ਸਿੰਘ ਨਾਲ ਕਾਮੇਡੀ ਵੀਡੀਓ ਰਾਹੀਂ ਆਪਣੀਆਂ ਪੰਜਾਬ ਨਾਲ ਜੁੜੀਆਂ ਜੜ੍ਹਾਂ ਨੂੰ ਹਾਸਰਸ ਅੰਦਾਜ਼ ਵਿੱਚ ਪੇਸ਼ ਕੀਤਾ ਹੈ। ‘ਸੁਪਰਵਿਮੈਨ’ ਦੇ ਨਾਂ ਨਾਲ ਮਸ਼ਹੂਰ ਲਿਲੀ ਨੇ ਇਸ ਵੀਡੀਓ ਨੂੰ ਇੰਸਟਾਗ੍ਰਾਮ ਉੱਤੇ ਆਪਣੇ ਪ੍ਰਸ਼ੰਸਕਾਂ ਨਾਲ ਸਾਂਝਾ ਕੀਤਾ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਗਈ। ਵੀਡੀਓ ਰਾਹੀਂ ਦੋਵਾਂ ਨੇ ਦਰਸਾਇਆ ਹੈ ਕਿ ਜਦ ਦੋ ਪੰਜਾਬੀ, ਪੰਜਾਬ ਤੋਂ ਬਾਹਰ ਇੱਕ-ਦੂਜੇ ਨੂੰ ਮਿਲਦੇ ਹਨ ਤਾਂ ਕਿਵੇਂ ਪੇਸ਼ ਆਉਂਦੇ ਹਨ। ਲਿਲੀ ਨੇ ਵੀਡੀਓ ਸ਼ੇਅਰ ਕਰਦਿਆਂ ਲਿਖਿਆ ਕਿ ਉਸ ਨੇ ਤੇ ਦਿਲਜੀਤ ਨੇ ਕੋਈ ਅਦਾਕਾਰੀ ਨਹੀਂ ਕੀਤੀ ਬਲਕਿ ਸੁਭਾਵਕ ਤੌਰ ’ਤੇ ਹੀ ਇਹ ਵੀਡੀਓ ਬਣ ਗਈ ਕਿਉਂਕਿ ਅਸਲ ਵਿੱਚ ਵੀ ਪੰਜਾਬੀ ਇਸੇ ਤਰ੍ਹਾਂ ਇੱਕ-ਦੂਜੇ ਨਾਲ ਮਿਲਦੇ ਹਨ। ਵੀਡੀਓ ਨੂੰ ਭਾਰਤੀ ਫ਼ਿਲਮ ਸਨਅਤ ਦੇ ਸਿਤਾਰਿਆਂ ਤੇ ਟੈਲੀ ਸਟਾਰਾਂ ਨੇ ਵੀ ਪਸੰਦ ਤੇ ਸ਼ੇਅਰ ਕੀਤਾ ਹੈ। ਦਿਲਜੀਤ ਨੇ ਵੀਡੀਓ ਸ਼ੇਅਰ ਕਰਦਿਆਂ ਲਿਖਿਆ ਕਿ ‘ਟੋਰਾਂਟੋ ਦੀ ਲਿਲੀ ਤੇ ਦੋਸਾਂਝਾਂਵਾਲਾ’। ਲਿਲੀ ਭਾਰਤ ਵਿੱਚ ਹੋਏ ਯੂ-ਟਿਊਬ ਫੈਨ ਫੈਸਟ ਵਿੱਚ ਹਿੱਸਾ ਲੈਣ ਲਈ ਮੁੰਬਈ ਆਈ ਹੋਈ ਹੈ।