ਚੰਡੀਗੜ੍ਹ: ਹਰ ਵਾਰ ਨਵੇਂ ਅੰਦਾਜ਼ 'ਚ ਪੇਸ਼ ਹੋਣ ਵਾਲਾ ਕਾਲਕਾਰ ਤੇ ਅਦਾਕਾਰ ਦਿਲਜੀਤ ਦੋਸਾਂਝ ਇਕ ਵਾਰ ਫਿਰ ਕੁਝ ਨਵਾਂ ਲੈ ਕੇ ਆ ਰਿਹਾ ਹੈ। ਇਸ ਬਾਬਤ ਦਿਲਜੀਤ ਨੇ ਇੰਸਟਾਗ੍ਰਾਮ ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਦਿਲਜੀਤ ਨੇ ਵੀਡੀਓ 'ਚ ਕਿਹਾ ਕਿ ਕਾਫੀ ਕੁਝ ਕਹਿਣ ਵਾਲਾ ਹੈ ਜੋ ਮੇਰੇ ਅੰਦਰ ਚੱਲ ਰਿਹਾ ਹੈ। ਜੋ ਗੱਲਾਂ ਮੈਂ ਕਹਿਣੀਆਂ ਚਾਹੁੰਦਾ ਹਾਂ ਸ਼ਾਇਦ ਮੈਂ ਸ਼ਬਦਾਂ 'ਚ ਨਾ ਕਹਿ ਸਕਾਂ।






ਦਿਲਜੀਤ ਨੇ ਆਪਣੀ ਨਵੀਂ ਆਉਣ ਵਾਲੀ ਐਲਬਮ ਦਾ ਜ਼ਿਕਰ ਕੀਤਾ। ਵੀਡੀਓ 'ਚ ਦਿਲਜੀਤ ਬਹੁਤ ਹੀ ਮਜ਼ੇਦਾਰ ਥਾਂ ਤੇ ਖੜੇ ਨਜ਼ਰ ਆ ਰਹੇ ਹਨ। ਦੱਸ ਦੇਈਏ ਕਿ ਪੰਜਾਬੀ ਅਦਾਕਾਰ ਦਿਲਜੀਤ ਬਾਲੀਵੁੱਡ ਅਦਾਕਾਰਾ ਕੰਗਨਾ ਰਮੌਤ ਨਾਲ ਸਵਾਲ ਜਵਾਬ ਕਰਨ ਕਾਰਨ ਕਾਫੀ ਚਰਚਾ 'ਚ ਰਹੇ ਹਨ।