ਜੇਨਰ ਦੀ ਤਸਵੀਰ 'ਤੇ ਸਿਰਫ ਤਿੰਨ ਦਿਨਾਂ ਵਿੱਚ 40 ਲੱਖ ਲਾਈਕ ਹੋ ਚੁੱਕੇ ਸਨ। ਟਾਕ ਸ਼ੋਅ ਦੀ ਹੋਸਟ ਏਲੇਨ ਡੀਜੇਨਰਸ ਨੇ ਆਪਣੀ ਕਲਾ ਦੀ ਵਰਤੋਂ ਕਰ ਕੁਝ ਦਿਨ ਪਹਿਲਾਂ ਕੇਲੀ ਦੇ ਚਿਹਰੇ 'ਤੇ ਅੰਡੇ ਦੀ ਤਸਵੀਰ ਨੂੰ ਫ਼ੋਟੋਸ਼ਾਪ ਨਾਲ ਮੇਲ ਕੇ ਤਿਆਰ ਕਰ ਦਿੱਤਾ ਸੀ। ਇਸੇ ਫ਼ੋਟੋਸ਼ਾਪਡ ਤਸਵੀਰ 'ਤੇ ਪੰਜਾਬੀ ਸਟਾਰ ਦਿਲਜੀਤ ਦੁਸਾਂਝ ਇੰਸਟਾਗ੍ਰਾਮ 'ਤੇ ਕੁਮੈਂਟ ਕਰ ਸਭ ਦਾ ਧਿਆਨ ਖਿੱਚਿਆ।
ਉਨ੍ਹਾਂ ਟਿੱਪਣੀ ਕਰ ਏਲੇਨ ਦੀ ਪ੍ਰਸ਼ੰਸਾ ਕੀਤੀ ਤੇ ਕਿਹਾ ਕਿ ਉਨ੍ਹਾਂ ਦਾ ਦਿਮਾਗ ਫਰਾਰੀ ਕਾਰ ਤੋਂ ਵੀ ਤੇਜ਼ ਚੱਲਦਾ ਹੈ। ਦਿਲਜੀਤ ਨੇ ਕਾਇਲੀ ਨੂੰ ਵੀ ਦਿਲ ਖੋਲ੍ਹ ਕੇ ਇੰਸਟਾਗ੍ਰਾਮ 'ਤੇ ਪੋਸਟ ਪਾਉਣ ਦੀ ਗੱਲ ਵੀ ਕਹੀ। ਇਹ ਪਹਿਲੀ ਵਾਰ ਨਹੀਂ ਹੈ ਕਿ ਦਿਲਜੀਤ ਨੇ ਕਾਇਲੀ ਜੇਨਰ ਦੀਆਂ ਤਸਵੀਰਾਂ 'ਤੇ ਕੁਮੈਂਟ ਕੀਤਾ ਹੋਵੇ। ਦਿਲਜੀਤ ਅਕਸਰ ਹੀ ਕਾਇਲੀ ਜੇਨਰ ਨੂੰ ਪਸੰਦ ਕਰਨ ਸਬੰਧੀ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਦੇ ਰਹਿੰਦੇ ਹਨ।