Diljit Dosanjh Viral Video: ਪੰਜਾਬੀ ਇੰਡਸਟਰੀ ਦੇ ਰੌਕਸਟਾਰ ਤੇ ਗਲੋਬਲ ਆਈਕਨ ਦਿਲਜੀਤ ਦੋਸਾਂਝ ਅਕਸਰ ਹੀ ਸੁਰਖੀਆਂ 'ਚ ਬਣੇ ਰਹਿੰਦੇ ਹਨ। ਇੰਨੀਂ ਦਿਨੀਂ ਸਿੰਗਰ ਆਪਣੇ ਲਾਈਵ ਸ਼ੋਅਜ਼ 'ਦਿਲੂਮਿਨਾਟੀ ਟੂਰ' ਵਿੱਚ ਬਿਜ਼ੀ ਹੈ। ਇੱਥੋਂ ਦਿਲਜੀਤ ਦੇ ਲਾਈਵ ਕੰਸਰਟ ਦੀਆਂ ਕਈ ਵੀਡੀਓਜ਼ ਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇੱਕ ਹੋਰ ਵੀਡੀਓ ਦਿਲਜੀਤ ਦੋਸਾਂਝ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀ ਹੈ, ਜੋ ਨਾ ਸਿਰਫ ਵਾਇਰਲ ਹੋ ਰਹੀ ਹੈ, ਬਲਕਿ ਫੈਨਜ਼ ਦੇ ਨਾਲ ਨਾਲ ਪੂਰੀ ਦੁਨੀਆ ਦਾ ਦਿਲ ਜਿੱਤ ਰਹੀ ਹੈ। ਇਸ ਵੀਡੀਓ ਨੂੰ ਦੇਖ ਕੇ ਇਹ ਪਤਾ ਲੱਗਦਾ ਹੈ ਕਿ ਅਸਲ ਕਾਮਯਾਬ ਇਨਸਾਨ ਉਹੀ ਹੈ, ਜੋ ਉਚਾਈ 'ਤੇ ਪਹੁੰਚ ਕੇ ਵੀ ਆਪਣੇ ਕਦਮਾਂ ਨੂੰ ਜ਼ਮੀਨ 'ਤੇ ਰੱਖਣਾ ਜਾਣਦਾ ਹੋਵੇ।
ਦਿਲਜੀਤ ਦੋਸਾਂਝ ਇਸ ਵਾਇਰਲ ਵੀਡੀਓ 'ਚ ਆਪਣੀ ਇੱਕ ਸਪੈਸ਼ਲ ਫੈਨ ਨਾਲ ਨਜ਼ਰ ਆ ਰਹੇ ਹਨ। ਇਹ ਫੈਨ ਵ੍ਹੀਲ ਚੇਅਰ ਹੈ ਤੇ ਦਿਲਜੀਤ ਦੋਸਾਂਝ ਦੇ ਸ਼ੋਅ 'ਚ ਉਨ੍ਹਾਂ ਨੂੰ ਮਿਲਣ ਆਈ ਹੈ। ਦਿਲਜੀਤ ਦੋਸਾਂਝ ਵੀ ਆਪਣੀ ਇਸ ਸਪੈਸ਼ਲ ਫੈਨ ਨੂੰ ਨਿਰਾਸ਼ ਨਹੀਂ ਕਰਦੇ ਅਤੇ ਉਸ ਨੂੰ ਸਟੇਜ 'ਤੇ ਬੁਲਾ ਕੇ ਉਸ ਦਾ ਖੂਬ ਆਦਰ ਸਤਿਕਾਰ ਕਰਦੇ ਹਨ। ਦੇਖੋ ਇਹ ਵੀਡੀਓ:
ਸ਼ਾਹਰੁਖ ਦੀ ਰਾਹ 'ਤੇ ਚੱਲ ਰਹੇ ਦਿਲਜੀਤ?
ਦੱਸ ਦਈਏ ਕਿ ਦਿਲਜੀਤ ਤੋਂ ਇਲਾਵਾ ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਨੂੰ ਹੀ ਇਨ੍ਹਾਂ ਜ਼ਿਆਦਾ ਹੰਬਲ ਤੇ ਡਾਊਨ ਟੂ ਅਰਥ ਦੇਖਿਆ ਗਿਆ ਹੈ, ਜੋ ਆਪਣੇ ਫੈਨਜ਼ ਲਈ ਕੁੱਝ ਵੀ ਕਰਨ ਲਈ ਤਿਆਰ ਹੋ ਜਾਂਦੇ ਹਨ। ਕੁੱਝ ਸਾਲ ਪਹਿਲਾਂ ਸ਼ਾਹਰੁਖ ਦਾ ਵੀ ਇੱਕ ਅਜਿਹਾ ਹੀ ਵੀਡੀਓ ਵਾਇਰਲ ਹੋਇਆ ਸੀ, ਜਿਸ ਵਿੱਚ ਉਹ ਆਪਣੀ ਇੱਕ ਸਪੈਸ਼ਲ ਫੈਨ ਨੂੰ ਮਿਲਣ ਲਈ ਸਟੇਜ ਤੋਂ ਹੇਠਾਂ ਉੱਤਰ ਕੇ ਉਸ ਕੋਲ ਗਏ ਸੀ। ਉਨ੍ਹਾਂ ਨੇ ਉਸ ਫੈਨ ਦਾ ਮੱਥਾ ਚੁੰਮ ਕੇ ਤੇ ਉਸ ਦੇ ਲਈ ਡਾਂਸ ਕਰਕੇ ਉਸ ਦਾ ਖੂਬ ਆਦਰ ਸਤਿਕਾਰ ਕੀਤਾ। ਹੁਣ ਦਿਲਜੀਤ ਵੀ ਆਪਣੇ ਇਸ ਵੀਡੀਓ 'ਚ ਸੇਮ ਟੂ ਸੇਮ ਇਹੀ ਕੰਮ ਕਰਦੇ ਨਜ਼ਰ ਆ ਰਹੇ ਹਨ।
ਵਰਕਫਰੰਟ ਦੀ ਗੱਲ ਕਰੀਏ ਤਾਂ ਦਿਲਜੀਤ ਦੋਸਾਂਝ ਇੰਨੀਂ ਦਿਨੀਂ ਆਪਣੇ ਦਿਲੂਮਿਨਾਟੀ ਟੂਰ 'ਚ ਬਿਜ਼ੀ ਹਨ। ਇਸ ਦੇ ਨਾਲ ਨਾਲ ਉਹ ਹਾਲ ਹੀ 'ਚ ਫਿਲਮ 'ਅਮਰ ਸਿੰਘ ਚਮਕੀਲਾ' 'ਚ ਨਜ਼ਰ ਆਏ ਸੀ। ਇਸ ਤੋਂ ਬਾਅਦ ਦਿਲਜੀਤ ਦੀ ਫਿਲਮ 'ਜੱਟ ਐਂਡ ਜੂਲੀਅਟ 3' 28 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਜਿਸ ਦਾ ਦਰਸ਼ਕ ਬੇਸਵਰੀ ਨਾਲ ਇੰਤਜ਼ਾਰ ਕਰ ਰਹੇ ਹਨ।