Gippy Grewal Movies: ਗਿੱਪੀ ਗਰੇਵਾਲ ਨੂੰ ਪੰਜਾਬੀ ਇੰਡਸਟਰੀ ਦਾ ਰੌਕਸਟਾਰ ਕਿਹਾ ਜਾਂਦਾ ਹੈ। ਇਸ ਦੇ ਨਾਲ ਨਾਲ ਗਿੱਪੀ ਦਾ ਨਾਮ ਉਨ੍ਹਾਂ ਪੰਜਾਬੀ ਕਲਾਕਾਰਾਂ ਦੀ ਲਿਸਟ 'ਚ ਸ਼ਾਮਲ ਹੈ, ਜੋ ਸ਼ਾਨਦਾਰ ਗਾਇਕੀ ਦੇ ਨਾਲ ਨਾਲ ਉਮਦਾ ਐਕਟਿੰਗ ਵੀ ਕਰਦੇ ਹਨ। ਇਸ ਦਾ ਸਬੂਤ ਹੈ ਗਿੱਪੀ ਦੀਆਂ ਫਿਲਮਾਂ ਦੀ ਲਗਾਤਾਰ ਚੜ੍ਹਾਈ। ਵੈਸੇ ਵੀ ਸਾਲ 2024 ਗਿੱਪੀ ਲਈ ਖੁਸ਼ਕਿਸਮਤੀ ਵਾਲਾ ਸਾਬਤ ਹੋ ਰਿਹਾ ਹੈ। ਕਿਉਂਕਿ ਇਸ ਸਾਲ ਹੁਣ ਤੱਕ ਸਿੰਗਰ ਕਮ ਐਕਟਰ ਦੀਆਂ ਹੁਣ ਤੱਕ 4 ਫਿਲਮਾਂ ਰਿਲੀਜ਼ ਹੋਈਆਂ ਹਨ ਅਤੇ ਚਾਰੇ ਹੀ ਫਿਲਮਾਂ ਨੂੰ ਦਰਸ਼ਕਾਂ ਨੇ ਭਰਪੂਰ ਪਿਆਰ ਦਿੱਤਾ ਹੈ ਤੇ ਨਾਲ ਹੀ ਫਿਲਮਾਂ ਨੇ ਬਾਕਸ ਆਫਿਸ 'ਤੇ ਕਰੋੜਾਂ 'ਚ ਨੋਟ ਛਾਪੇ ਹਨ।
ਇਸ ਤੋਂ ਪਹਿਲਾਂ ਗਿੱਪੀ ਦੀਆਂ ਦੋ ਫਿਲਮਾਂ 'ਵਾਰਨਿੰਗ 2' ਤੇ 'ਜੱਟ ਨੂੰ ਚੁੜੈਲ ਟੱਕਰੀ' ਰਿਲੀਜ਼ ਹੋਈਆਂ ਸੀ, ਦੋਵੇਂ ਹੀ ਫਿਲਮਾਂ ਨੇ ਬਾਕਸ ਆਫਿਸ ;ਤੇ ਕਾਫੀ ਵਧੀਆ ਕਾਰੋਬਾਰ ਕੀਤਾ ਸੀ। 'ਜੱਟ ਨੂੰਂ...' ਨੇ ਪੂਰੀ ਦੁਨੀਆ 'ਚ 35 ਕਰੋੜ ਤੋਂ ਜ਼ਿਆਦਾ ਦੀ ਕਮਾਈ ਕੀਤੀ।
ਇਸ ਤੋਂ ਬਾਅਦ ਹੁਣ ਗਿੱਪੀ ਦੀ ਫਿਲਮ 'ਸ਼ਿੰਦਾ ਸ਼ਿੰਦਾ ਨੋ ਪਾਪਾ' ਵੀ ਕਮਾਲ ਕਰ ਰਹੀ ਹੈ। ਫਿਲਮ 10 ਮਈ ਨੂੰ ਰਿਲੀਜ਼ ਹੋਈ ਸੀ ਤੇ ਫਿਲਮ ਨੇ ਆਪਣੇ ਪਹਿਲੇ ਹੀ ਹਫਤੇ 'ਚ 19 ਕਰੋੜ ਦੀ ਕਮਾਈ ਕਰ ਲਈ ਹੈ। ਇਸ ਬਾਰੇ ਫਿਲਮ ਐਨਾਲਿਸਟ ਤਰਨ ਆਦਰਸ਼ ਨੇ ਪੋਸਟ ਪਾ ਕੇ ਜਾਣਕਾਰੀ ਸਾਂਝੀ ਕੀਤੀ ਹੈ। ਦੇਖੋ ਇਹ ਪੋਸਟ:
ਕਾਬਿਲੇਗ਼ੌਰ ਹੈ ਕਿ ਗਿੱਪੀ ਗਰੇਵਾਲ ਦੀ ਸਕਸੈੱਸ ਦਾ ਗਰਾਫ ਪਿਛਲੇ 2-3 ਸਾਲਾਂ 'ਚ ਕਾਫੀ ਉੱਪਰ ਚੜ੍ਹਿਆ ਹੈ। ਸਿੰਗਰ ਕਮ ਐਕਟਰ ਦੀਆਂ ਫਿਲਮਾਂ ਨੇ ਬਾਕਸ ਆਫਿਸ 'ਤੇ ਕਰੋੜਾਂ ਦੀ ਕਮਾਈ ਕੀਤੀ ਹੈ। ਇਹੀ ਨਹੀਂ ਪੰਜਾਬੀ ਸਿਨੇਮਾ ਨੂੰ ਪਹਿਲੀ 100 ਕਰੋੜੀ ਫਿਲਮ ਦੇਣ ਦਾ ਕਰੈਡਿਟ ਵੀ ਗਿੱਪੀ ਗਰੇਵਾਲ ਨੂੰ ਹੀ ਜਾਂਦਾ ਹੈ। ਜੀ ਹਾਂ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਸਾਲ 2023 'ਚ ਗਿੱਪੀ ਦੀ ਰਿਲੀਜ਼ ਹੋਈ ਫਿਲਮ 'ਕੈਰੀ ਆਨ ਜੱਟਾ 3' ਨੇ ਬਾਕਸ ਆਫਿਸ 'ਤੇ 100 ਕਰੋੜ ਤੋਂ ਜ਼ਿਆਦਾ ਦੀ ਕਮਾਈ ਕੀਤੀ ਸੀ।