ਕਿਸਾਨ ਅੰਦੋਲਨ ਨੂੰ ਲੈਕੇ ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਤੇ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਵਿਚਾਲੇ ਦੋ ਦਿਨ ਪਹਿਲਾਂ ਟਵਿੱਟਰ 'ਤੇ ਜ਼ੁਬਾਨੀ ਜੰਗ ਸ਼ੁਰੂ ਹੋਈ। ਦੋਵਾਂ ਦੇ ਵਿਚ ਬਹਿਸ ਉਸ ਸਮੇਂ ਸ਼ੁਰੂ ਹੋਈ ਜਦੋਂ ਦਿਲਜੀਤ ਦੋਸਾਂਝ ਨੇ ਕੰਗਣਾ ਰਣੌਤ 'ਤੇ ਕਿਸਾਨ ਪ੍ਰਦਰਸ਼ਨਕਾਰੀਆਂ ਦੇ ਵਿਚ ਖੜੀ ਇਕ ਬਜ਼ੁਰਗ ਮਹਿਲਾ ਨੂੰ ਸ਼ਾਹੀਨ ਬਾਗ ਦੀ ਬਿਲਕਿਸ ਦੱਸਣ ਨੂੰ ਲੈਕੇ ਨਿਸ਼ਾਨਾ ਸਾਧਿਆ।

ਕੰਗਣਾ ਨੇ ਇਹ ਵੀ ਕਿਹਾ ਕਿ ਇਹ ਮਹਿਲਾ 100 ਰੁਪਏ 'ਚ ਅੰਦੋਲਨ 'ਚ ਸ਼ਾਮਲ ਹੋਣ ਲਈ ਉਪਲਬਧ ਹੈ। ਹਾਲਾਂਕਿ ਕੰਗਣਾ ਰਣੌਤ ਨੇ ਕਾਫੀ ਵਿਰੋਧ ਤੇ ਸੱਚ ਸਾਹਮਣੇ ਆਉਣ ਤੋਂ ਬਾਅਦ ਆਪਣਾ ਟਵੀਟ ਡਿਲੀਟ ਕਰ ਦਿੱਤਾ ਸੀ। ਪਰ ਉਦੋਂ ਤਕ ਕਾਫੀ ਦੇਰ ਹੋ ਚੁੱਕੀ ਸੀ।

ਦਿਲਜੀਤ ਦੋਸਾਂਝ ਨੇ ਟਵੀਟ ਕਰਕੇ ਇਸਦਾ ਉੱਤਰ ਦਿੱਤਾ। 'ਇਹ ਮਹਿੰਦਰ ਕੌਰ ਜੀ ਹਨ। ਇਸ ਸਬੂਤ ਨੂੰ ਸੁਣ ਲਉ ਕੰਗਣਾ ਰਣੌਤ, ਏਨਾ ਵੀ ਅੰਨਾ ਨਹੀਂ ਹੋਣਾ ਚਾਹੀਦਾ। ਇਹ ਕੁਝ ਕਹਿ ਰਹੀ ਹੈ।' ਦਿਲਜੀਤ ਨੇ ਮਹੇਂਦਰ ਕੌਰ ਦਾ ਕਿਸਾਨਾਂ ਦੇ ਵਿਚ ਗੱਲ ਕਰਦਿਆਂ ਵੀਡੀਓ ਸ਼ੇਅਰ ਕੀਤਾ।

ਕੰਗਣਾ ਤੇ ਦਿਲਜੀਤ ਵਿਵਾਦ 'ਚ ਟਵਿਟਰ ਯੂਜ਼ਰਸ ਨੇ ਦਿਲਜੀਤ ਦਾ ਪੱਖ ਲਿਆ ਤੇ ਉਨ੍ਹਾਂ ਨੂੰ ਜੇਤੂ ਬਣਾਇਆ। ਇਸ ਤੋਂ ਬਾਅਦ ਟਵਿਟਰ 'ਤੇ ਉਨ੍ਹਾਂ ਦੀ ਫੈਲ ਫੌਲੋਇੰਗ ਕਾਫੀ ਤੇਜ਼ੀ ਨਾਲ ਵਧੀ ਹੈ। ਬੁੱਧਵਾਰ ਤੇ ਵੀਰਵਾਰ ਆਮ ਦਿਨਾਂ ਦੇ ਮੁਕਾਬਲੇ ਉਨ੍ਹਾਂ ਨੂੰ ਕਾਫੀ ਲੋਕਾਂ ਨੇ ਫੌਲੋ ਕੀਤਾ ਹੈ। ਉਹ ਟਵਿਟਰ 'ਤੇ ਲਗਾਤਾਰ ਟ੍ਰੈਂਡ ਕਰ ਰਹੇ ਹਨ। 29 ਨਵੰਬਰ ਤਕ ਉਨ੍ਹਾਂ ਦੇ 38 ਲੱਖ, 37 ਹਜ਼ਾਰ, 703 ਫੌਲੋਅਰਸ ਸਨ ਜੋਕਿ ਹੁਣ 40 ਲੱਖ, 30 ਹਜ਼ਾਰ ਤੋਂ ਵੀ ਜ਼ਿਆਦਾ ਹੋ ਗਏ ਹਨ।

ਇੱਥੇ ਦੇਖੋ ਟਵਿਟਰ ਫੌਲੋਅਰਸ:



ਗੂਗਲ 'ਤੇ ਦੇਖੇ ਜਾ ਰਹੇ ਗਾਣੇ

ਇਸ ਤੋਂ ਇਲਾਵਾ ਇੰਸਟਾਗ੍ਰਾਮ 'ਤੇ ਵੀ ਦਿਲਜੀਤ ਦੋਸਾਂਝ ਦੇ ਇੰਸਟਾਗ੍ਰਾਮ ਫੌਲੋਅਰਸ ਦੀ ਗਿਣਤੀ ਕਾਫੀ ਤੇਜ਼ੀ ਨਾਲ ਵਧੀ ਹੈ। 29 ਨਵੰਬਰ ਤਕ ਉਨ੍ਹਾਂ ਦੇ ਇੰਸਟਾਗ੍ਰਾਮ 'ਤੇ ਇਕ ਕਰੋੜ ਪੰਜ ਲੱਖ 58 ਹਜ਼ਾਰ, 519 ਫੌਲੋਅਰਸ ਸਨ। ਜੋਕਿ ਇਕ ਕਰੋੜ ਸੱਤ ਲੱਖ ਤੋਂ ਵੀ ਜ਼ਿਆਦਾਹੋ ਗਏ ਹਨ। ਇਸ ਤੋਂ ਇਲਾਵਾ ਗੂਗਲ 'ਤੇ ਦਿਲਜੀਤ ਦੋਸਾਂਝ ਦੇ ਗਾਣਿਆਂ ਨੂੰ ਵੀ ਪਿਛਲੇ ਦੋ ਦਿਨਾਂ 'ਚ ਸਭ ਤੋਂ ਜ਼ਿਆਦਾ ਸੁਣਿਆ ਤੇ ਦੇਖਿਆ ਗਿਆ। ਹਾਲਾਂਕਿ ਕੰਗਣਾ ਰਣੌਤ ਦੇ ਫੌਲੋਅਰਸ 'ਚ ਕੋਈ ਖਾਸ ਇਜ਼ਾਫਾ ਨਹੀਂ ਹੋਇਆ।

ਇੱਥੇ ਦੇਖੋ ਇੰਸਟਾਗ੍ਰਾਮ ਫੌਲੋਅਰਸ



ਕੇਂਦਰ ਨੇ ਲੱਭਿਆ ਕਿਸਾਨਾਂ ਨੂੰ ਮਨਾਉਣ ਦਾ ਹੱਲ, ਕਿਸਾਨ ਕਾਨੂੰਨ ਰੱਦ ਕਰਾਉਣ 'ਤੇ ਅੜੇ

ਖੇਤੀ ਕਾਨੂੰਨਾਂ 'ਚ ਅੰਬਾਨੀ-ਅਡਾਨੀ ਦਾ ਹੱਥ! ਵਾਇਰਲ ਵੀਡੀਓ ਦਾ ਇਹ ਹੈ ਸੱਚ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ