ਨਵੀਂ ਦਿੱਲੀ: ਕਿਸਾਨਾਂ ਵੱਲੋਂ ਤਿੰਨ ਖੇਤਰੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਕਿਸਾਨ ਦਿੱਲੀ ਬਾਰਡਰ 'ਤੇ ਡਟੇ ਹੋਏ ਹਨ। ਅਜਿਹੇ 'ਚ ਖੇਤੀ ਕਾਨੂੰਨਾਂ ਬਾਰੇ ਕਈ ਵੀਡੀਓਜ਼ ਵੀ ਵਾਇਰਲ ਵੀ ਹੋ ਰਹੀਆਂ ਹਨ। ਅਜਿਹੇ 'ਚ ਇਕ ਵੀਡੀਓ ਵਾਇਕਲ ਹੋ ਰਹੀ ਹੈ ਜਿਸ ਵਿਚ ਕਿਹਾ ਜਾ ਰਿਹਾ ਹੈ ਕਿ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਦੇ ਮੂੰਹੋਂ ਕਿਸਾਨਾਂ ਨਾਲ ਮੀਟਿੰਗ ਦੌਰਾਨ ਨਿੱਕਲਿਆ ਕਿ ਅੱਜ ਤੁਹਾਡੇ ਕਹਿਣ 'ਤੇ ਮੈਂ ਖੇਤੀ ਕਾਨੂੰਨ ਰੱਦ ਤਾਂ ਕਰ ਦੇਵਾਂ ਤਾਂ ਕੱਲ੍ਹ ਨੂੰ ਅੰਬਾਨੀ ਤੇ ਅਡਾਨੀ ਆਕੇ ਮੈਨੂੰ ਫੇਰ ਕਹਿਣ ਕਾਨੂੰਨ ਬਣਾਉ।
ਵਾਇਰਲ ਹੋਈ ਇਹ ਵੀਡੀਓ ਫੇਕ ਹੈ। ਇਸ ਵਿਚ ਜੋ ਬੋਲਿਆ ਜਾ ਰਿਹਾ ਹੈ ਉਹ ਸੱਚ ਨਹੀਂ ਹੈ। ਇਹ ਤੱਥ ਸਾਹਮਣੇ ਆਏ ਹਨ ਕਿ ਅੰਬਾਨੀ ਵੱਲੋਂ ਅਜਿਹਾ ਕਦੇ ਵੀ ਨਹੀਂ ਕਿਹਾ ਗਿਆ ਹੈ। ਇਸ ਵਾਇਰਲ ਵੀਡੀਓ ਚ ਦਾਅਵਾ ਕੀਤਾ ਜਾ ਰਿਹਾ ਕਿ ਮੀਟਿੰਗ ਚੋਂ ਬਾਹਰ ਆਏ ਕਿਸਾਨ ਲੀਡਰਾਂ ਨੇ ਇਹ ਦਾਅਵਾ ਕੀਤਾ ਹੈ ਕਿ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਦੇ ਮੂੰਹੋਂ ਅੰਬਾਨੀ ਅਡਾਨੀ ਦਾ ਨਾਂਅ ਨਿੱਕਲਿਆ ਹੈ।
ਕੇਂਦਰ ਨੇ ਲੱਭਿਆ ਕਿਸਾਨਾਂ ਨੂੰ ਮਨਾਉਣ ਦਾ ਹੱਲ, ਕਿਸਾਨ ਕਾਨੂੰਨ ਰੱਦ ਕਰਾਉਣ 'ਤੇ ਅੜੇ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ