ਨਵੀਂ ਦਿੱਲੀ: ਦਿੱਲੀ ਦੇ ਟਿਕਰੀ ਬਾਰਡਰ 'ਤੇ ਆਪਣੀਆਂ ਮੰਗਾਂ ਲਈ ਪ੍ਰਦਰਸ਼ਨ ਕਰ ਰਹੇ ਕਿਸਾਨ ਨੌਵੇਂ ਦਿਨ ਵੀ ਡਟੇ ਰਹੇ। ਵੱਡੀ ਸੰਖਿਆਂ 'ਚ ਕਿਸਾਨ ਨਾਅਰੇਬਾਜ਼ੀ ਕਰ ਰਹੇ ਹਨ। ਇਸ ਦਰਮਿਆਨ ਸ਼ੁੱਕਰਵਾਰ ਕਿਸਾਨ ਲੀਡਰਾਂ ਨੇ ਪ੍ਰੈਸ ਕਾਨਫਰੰਸ ਕਰਕੇ ਇਹ ਸਪਸ਼ਟ ਕਰ ਦਿੱਤਾ ਕਿ ਉਹ ਕਾਨੂੰਨ 'ਚ ਸੋਧ ਨੂੰ ਤਿਆਰ ਨਹੀਂ ਹੈ।
ਸਰਕਾਰ ਨੂੰ ਤਿੰਨੇ ਕਾਨੂੰਨ ਵਾਪਸ ਲੈਣ ਹੋਣਗੇ। ਜਿਸ ਤੋਂ ਬਾਅਦ ਦਿੱਲੀ ਪੁਲਿਸ ਨੇ ਵੀ ਕਿਸੇ ਵੀ ਹਾਲਤ ਨਾਲ ਨਜਿੱਠਣ ਲਈ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਅਜੇ ਤਕ ਟਿਕਰੀ ਬਾਰਡਰ 'ਤੇ ਕਿਸਾਨਾਂ ਅੱਗੇ ਇਕ ਲੇਅਰ ਸੁਰੱਖਿਆ ਤਾਇਨਾਤ ਕੀਤੀ ਗਈ ਸੀ। ਪਰ ਸ਼ੁੱਕਰਵਾਰ ਪੁਲਿਸ ਨੇ ਸੜਕ ਦੇ ਵਿਚ ਦੂਜੀ ਲੇਅਰ ਸਿਕਿਓਰਟੀ ਹੋਰ ਵਧਾ ਦਿੱਤੀ ਹੈ। ਵੱਡੇ-ਵੱਡੇ ਪੱਥਰਾਂ ਨੂੰ ਵਿਚ ਸੜਕ ਦੇ ਰੱਖ ਕੇ ਦੂਜੀ ਲੇਅਰ ਸਿਕਿਓਰਟੀ ਬਣਾਈ ਹੈ।
ਓਨਾ ਹੀ ਨਹੀਂ ਸੜਕ ਦੇ ਵਿਚ ਕਰੀਬ 100 ਮੀਟਰ 'ਚ ਵੱਡੇ-ਵੱਡੇ ਬਲੌਕਸ ਨੂੰ ਜ਼ਿਗ ਜੈਗ ਰੱਖਿਆ ਗਿਆ ਹੈ। ਜਿਸ ਨਾਲ ਜੇਕਰ ਬੈਰੀਕੇਡਸ ਦੀਆਂ ਦੋ ਲੇਅਰ ਤੋੜਨ 'ਚ ਕਿਸਾਨ ਕਾਮਯਾਬ ਹੋਕੇ ਅੱਗੇ ਵੀ ਵਧੇ ਤਾਂ ਇਨ੍ਹਾਂ ਜ਼ਿਗ ਜ਼ੈਗ ਪੱਥਰਾਂ ਦੇ ਵਿਚ ਕਿਸਾਨਾਂ ਦੇ ਟ੍ਰੈਕਟਰ ਟਰਾਲੀ ਤੇ ਟਰੱਕ ਫਸ ਜਾਣ।
ਦਿੱਲੀ ਪੁਲਿਸ ਦੀ ਕੰਪਨੀ ਤੋਂ ਇਲਾਵਾ ਪੈਰਾਮਿਲਟਰੀ ਫੋਰਸ ਤੇ ਆਰਏਐਫ ਵੀ ਹੈ ਤਾਇਨਾਤ
ਪਿਛਲੇ 9 ਦਿਨਾਂ ਤੋਂ ਟਿਕਰੀ ਬਾਰਡਰ 'ਤੇ ਵੱਡੀ ਸੰਖਿਆਂ 'ਚ ਦਿੱਲੀ ਪੁਲਿਸ ਦੇ ਨਾਲ-ਨਾਲ ਪੈਰਾਮਿਲਟਰੀ ਫੋਰਸ 'ਤੇ ਆਰਏਐਫ ਦੀ ਤਾਇਨਾਤੀ ਕੀਤੀ ਗਈ ਹੈ। ਦਿੱਲੀ ਦਾ ਇਹ ਬਾਰਡਰ ਬਹਾਦਰਗੜ੍ਹ ਰੋਹਤਕ ਨੂੰ ਦਿੱਲੀ ਨਾਲ ਜੋੜਦਾ ਹੈ। ਹਜ਼ਾਰਾਂ ਦੀ ਸੰਖਿਆਂ 'ਚ ਇਹ ਕਿਸਾਨ ਇਸ ਬਾਰਡਰ 'ਤੇ ਅੜੇ ਹੋਏ ਹਨ। ਜਿਸ ਦੇ ਚੱਲਦਿਆਂ ਆਸਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਵੀ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸਿੰਘੂ ਬਾਰਡਰ 'ਤੇ ਵੀ ਤਿੰਨ ਲੇਅਰ ਬੈਰੀਕੇਡਿੰਗ
ਦਿੱਲੀ ਦੇ ਸਿੰਘੂ ਬਾਰਡਰ 'ਤੇ ਵੀ ਪੁਲਿਸ ਨੇ ਤਿੰਨ ਲੇਅਰ ਬੈਰੀਕੇਡਿੰਗ ਕੀਤੀ ਹੈ। ਇਹ ਬੈਰੀਕੇਡਿੰਗ 100-100 ਮੀਟਰ ਦੇ ਗੈਪ 'ਚ ਕੀਤੀ ਹੈ। ਇਨ੍ਹਾਂ ਬੈਰੀਕੇਡਸ 'ਤੇ ਵੱਡੇ-ਵੱਡੇ ਬਲੌਕ ਲਾਉਣ ਦੇ ਨਾਲ-ਨਾਲ ਕੰਡਿਆਲੀਆਂ ਤਾਰਾਂ ਵੀ ਲਾਈਆਂ ਜਾਣਗੀਆਂ। ਏਨਾ ਹੀ ਨਹੀਂ ਦਿੱਲੀ ਪੁਲਿਸ ਨੇ ਕਿਸਾਨਾਂ ਦੇ ਪੰਜਾਬ ਤੇ ਹਰਿਆਣਾ 'ਚ ਬੈਰੀਕੇਡ ਤੋੜ ਕੇ ਅੱਗੇ ਵਧਣ ਤੋਂ ਸਬਕ ਲੈਂਦੇ ਹੋਏ ਇਸ ਤਰ੍ਹਾਂ ਦੀਆਂ ਤਿਆਰੀਆਂ ਕੀਤੀਆਂ ਹਨ। ਜਿਸ 'ਚ ਕਿਸਾਨ ਚਾਹ ਕੇ ਵੀ ਆਸਾਨੀ ਨਾਲ ਇਨ੍ਹਾ ਬਲੌਕਸ 'ਤੇ ਡੰਪਰ ਤੋਂ ਅੱਗੇ ਨਹੀਂ ਵਧ ਪਾਉਣਗੇ।
ਦਿੱਲੀ ਬਾਰਡਰ 'ਤੇ ਡਟੇ ਕਿਸਾਨਾਂ ਨੇ ਲਿਆ ਵੱਡਾ ਫੈਸਲਾ, ਹੈਰਾਨ ਹੋ ਜਾਵੇਗੀ ਕੇਂਦਰ ਸਰਕਾਰ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ