Diljit Dosanjh Felt Presence Of Amar Singh Chamkila While Shooting Chamkila: ਪੰਜਾਬੀ ਇੰਡਸਟਰੀ ਦੇ ਰੌਕਸਟਾਰ ਦਿਲਜੀਤ ਦੋਸਾਂਝ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਬਣੇ ਹੋਏ ਹਨ। ਦਿਲਜੀਤ ਦੀ ਫਿਲਮ 'ਚਮਕੀਲਾ' ਰਿਲੀਜ਼ ਲਈ ਬਿਲਕੁਲ ਤਿਆਰ ਹੈ। ਇਹ ਫਿਲਮ 12 ਅਪ੍ਰੈਲ ਤੋਂ ਨੈੱਟਫਲਿਕਸ ;ਤੇ ਸਟ੍ਰੀਮ ਕਰੇਗੀ। ਇਸ ਤੋਂ ਪਹਿਲਾਂ ਦਿਲਜੀਤ ਨੇ ਹਾਲ ਹੀ 'ਚ ਆਪਣੇ ਤਾਜ਼ਾ ਬਿਆਨ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਹੈ। 

  


ਇਹ ਵੀ ਪੜ੍ਹੋ: 'ਅਸੀਂ 5 ਕਰੋੜ ਲਾ ਕੇ ਡਾਕਟਰ ਬਣੇ, ਮਰੀਜ਼ਾਂ ਤੋਂ ਕਮਿਸ਼ਨ ਖਾਵਾਂਗੇ', ਬੇਸ਼ਰਮੀ 'ਤੇ ਉੱਤਰਿਆ ਡਾਕਟਰ, ਅਨਮੋਲ ਕਵਾਤਰਾ ਨੇ ਇੰਝ ਕੀਤੀ ਬੋਲਤੀ ਬੰਦ


ਦਿਲਜੀਤ ਨੇ ਇੱਕ ਨਿੱਜੀ ਯੂਟਿਊਬ ਚੈਨਲ ਨੂੰ ਇੰਟਰਵਿਊ ਦਿੱਤੀ ਸੀ, ਜਿਸ ਦੌਰਾਨ ਉਨ੍ਹਾਂ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੂੰ 'ਚਮਕੀਲਾ' ਫਿਲਮ ਦੀ ਸ਼ੂਟਿੰਗ ਕਰਦਿਆਂ ਕਈ ਵਾਰੀ ਮਰਹੂਮ ਗਾਇਕ ਅਮਰ ਸਿੰਘ ਚਮਕੀਲਾ ਦੀ ਮੌਜੂਦਗੀ ਦਾ ਅਹਿਸਾਸ ਹੋਇਆ ਸੀ। ਦਿਲਜੀਤ ਨੇ ਕਿਹਾ ਕਿ "ਫਿਲਮ ਦੇ ਆਖਰੀ ਸੀਨ ਦੀ ਸ਼ੂਟਿੰਗ ਉੱਥੇ ਹੀ ਹੋਈ ਸੀ, ਜਿੱਥੇ ਅਸਲ 'ਚ ਚਮਕੀਲੇ ਦੀ ਮੌਤ ਹੋਈ ਸੀ। ਇਸ ਦੌਰਾਨ ਮੇਰੇ ਹੱਥ 'ਚ ਤੁੰਬੀ ਫੜੀ ਹੋਈ ਸੀ, ਉਹ ਤੁੰਬੀ ਦੀ ਤਾਰ ਮੇਰੀ ਉਂਗਲ 'ਤੇ ਲੱਗੀ ਤੇ ਮੇਰਾ ਖੂਨ ਜ਼ਮੀਨ 'ਤੇ ਡਿੱਗਿਆ। ਉੱਥੇ ਹੀ ਮੈਨੂੰ ਜ਼ਬਰਦਸਤ ਅਹਿਸਾਸ ਹੋਇਆ ਕਿ ਇੱਥੇ ਹੀ ਚਮਕੀਲੇ ਦਾ ਖੂਨ ਹੋਇਆ ਸੀ।" ਦੇਖੋ ਇਹ ਵੀਡੀਓ:






ਕਾਬਿਲੇਗ਼ੌਰ ਹੈ ਕਿ ਅਮਰ ਸਿੰਘ ਚਮਕੀਲਾ 80 ਦੇ ਦਹਾਕਿਆਂ ਦਾ ਪੰਜਾਬੀ ਇੰਡਸਟਰੀ ਦਾ ਟੌਪ ਗਾਇਕ ਸੀ। ਉਸ ਸਮੇਂ ਪੰਜਾਬ 'ਚ ਖਾੜਕੂਵਾਦ ਦਾ ਦੌਰ ਸੀ। ਕਿਹਾ ਜਾਂਦਾ ਹੈ ਕਿ ਜਿਹੜੇ ਪੰਜਾਬੀ ਸਿੰਗਰ ਚਮਕੀਲੇ ਦੀ ਕਾਮਯਾਬੀ ਤੋਂ ਸੜਦੇ ਸੀ, ਉਨ੍ਹਾਂ ਨੇ ਜਾ ਕੇ ਖਾੜਕੂਆਂ ਨੂੰ ਉਂਗਲਾਂ ਲਾਈਆਂ ਕਿ ਤੁਸੀਂ ਕਿਵੇਂ ਬਰਦਾਸ਼ਤ ਕਰ ਸਕਦੇ ਹੋ ਅਜਿਹੇ ਅਸ਼ਲੀਲ ਗਾਣੇ ਗਾਉਣ ਵਾਲੇ ਨੂੰ। ਇਸ ਤੋਂ ਬਾਅਦ 8 ਮਾਰਚ 1988 ਨੂੰ ਚਮਕੀਲੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਚਮਕੀਲੇ ਦੀ ਜ਼ਿੰਦਗੀ 'ਤੇ ਕਈ ਫਿਲਮਾਂ ਬਣ ਚੁੱਕੀਆਂ ਹਨ। ਇਨ੍ਹਾਂ ਵਿੱਚੋਂ ਦੋ ਫਿਲਮਾਂ 'ਚ ਦਿਲਜੀਤ ਦੋਸਾਂਝ ਨੇ ਚਮਕੀਲੇ ਦੀ ਭੂਮਿਕਾ ਨਿਭਾਈ ਹੈ। 


ਇਹ ਵੀ ਪੜ੍ਹੋ: ਅਮਜਦ ਖਾਨ ਨਹੀਂ ਬਾਲੀਵੁੱਡ ਦੇ ਇਸ ਵਿਲਨ ਨੇ ਬਣਨਾ ਸੀ 'ਸ਼ੋਲੇ' ਦਾ 'ਗੱਬਰ ਸਿੰਘ', ਇਸ ਵਜ੍ਹਾ ਕਰਕੇ ਠੁਕਰਾਈ ਸੀ ਫਿਲਮ