Diljit Dosanjh Jogi: ਪੰਜਾਬੀ ਸਿੰਗਰ ਤੇ ਐਕਟਰ ਦਿਲਜੀਤ ਦੋਸਾਂਝ ਦੀ ਫ਼ਿਲਮ `ਜੋਗੀ` ਨੈੱਟਫ਼ਲਿਕਸ ਤੇ ਰਿਲੀਜ਼ ਹੋ ਚੁੱਕੀ ਹੈ। ਫ਼ਿਲਮ ਲੋਕਾਂ ਨੂੰ ਕਾਫ਼ੀ ਪਸੰਦ ਆਈ ਹੈ। ਦੱਸ ਦਈਏ ਕਿ ਫ਼ਿਲਮ ਨੈੱਟਫ਼ਲਿਕਸ ਤੇ ਅੱਜ ਯਾਨਿ 16 ਸਤੰਬਰ ਨੂੰ ਸਟਰੀਮ ਹੋਈ ਹੈ। ਫ਼ਿਲਮ `ਚ ਦਿਲਜੀਤ ਨੇ ਜੋਗੀ ਦਾ ਕਿਰਦਾਰ ਨਿਭਾਇਆ ਹੈ, ਜੋ ਕਿ 1984 ਦੇ ਸਿੱਖ ਕਤਲੇਆਮ ਦੌਰਾਨ ਖੁਦ ਨੂੰ ਤੇ ਆਪਣੇ ਪਰਿਵਾਰ ਨੂੰ ਬਚਾਉਣ ਲਈ ਸੰਘਰਸ਼ ਕਰਦਾ ਹੈ।


ਇਸ ਤੋਂ ਪਹਿਲਾਂ ਦਿਲਜੀਤ ਦੋਸਾਂਝ ਦੇ ਫ਼ੈਨਜ਼ ਨੇ ਜੋਗੀ ਫ਼ਿਲਮ ਨਾਲ ਸਬੰਧਤ ਉਨ੍ਹਾਂ ਤੋਂ ਕੁੱਝ ਸਵਾਲ ਪੁੱਛੇ ਤੇ ਫ਼ਿਲਮ ਨੂੰ ਲੈਕੇ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਵੀ ਦਿੱਤੀਆਂ। ਦਿਲਜੀਤ ਨੇ ਆਪਣੇ ਫ਼ੈਨਜ਼ ਵੱਲੋਂ ਕੀਤੇ ਗਏ ਕਮੈਂਟਸ ਦੇ ਸਵਾਲਾਂ ਦਾ ਜਵਾਬ ਦਿੱਤਾ। 


ਇੱਕ ਫ਼ੈਨ ਨੇ ਦਿਲਜੀਤ ਨੂੰ ਕਿਹਾ ਕਿ ਤੁਹਾਨੂੰ ਹਮੇਸ਼ਾ ਕਾਮੇਡੀ ਰੋਲ ਕਰਦੇ ਹੋਏ ਦੇਖਿਆ ਹੈ। ਪਰ ਹੁਣ ਪਤਾ ਲੱਗਿਆ ਕਿ ਤੁਸੀਂ ਕਿਸੇ ਵੀ ਤਰ੍ਹਾਂ ਦੇ ਕਿਰਦਾਰ ਨਿਭਾ ਸਕਦੇ ਹੋ। ਇਹ ਤੁਹਾਡੀ ਸਭ ਤੋਂ ਵੱਡੀ ਖਾਸੀਅਤ ਹੈ। ਇਸ ਤੇ ਦਿਲਜੀਤ ਨੇ ਜਵਾਬ ਦਿੱਤਾ, "ਮੈਂ ਪਹਿਲਾਂ ਵੀ ਮੈਂ ਸੀਰੀਅਸ ਕਿਰਦਾਰ ਨਿਭਾਏ ਹਨ, ਜਿਵੇਂ ਕਿ `ਪੰਜਾਬ 1984`, `ਸੂਰਮਾ`, `ਉੜਤਾ ਪੰਜਾਬ`। ਮੈਨੂੰ ਲੱਗਦਾ ਹੈ ਕਿ ਸਭ ਕੁੱਝ ਤੁਹਾਡੇ ਅੰਦਰ ਹੀ ਹੁੰਦਾ ਹੈ। ਸਾਡੇ ਅੰਦਰ ਹਰ ਤਰ੍ਹਾਂ ਦੀ ਫ਼ੀਲਿੰਗ ਹੁੰਦੀ ਹੈ ਤੇ ਐਕਟਿੰਗ ਕਰਦੇ ਸਮੇਂ ਉਹ ਫ਼ੀਲਿੰਗ ਬਾਹਰ ਆ ਜਾਂਦੀ ਹੈ।









ਇੱਕ ਹੋਰ ਫ਼ੈਨ ਨੇ ਦਿਲਜੀਤ ਨੂੰ ਕਿਹਾ, "ਦਿਲ ਜਿੱਤਣ ਵਾਲੀ ਐਕਟਿੰਗ ਹੈ ਦਿਲਜੀਤ ਦੀ। ਟਰੇਲਰ ਦੇਖ ਕੇ ਮਜ਼ਾ ਆ ਗਿਆ।" ਇਸ ਤੇ ਦਿਲਜੀਤ ਨੇ ਜਵਾਬ ਦਿੱਤਾ ਕਿ ਤੁਸੀਂ ਤਾਂ ਮੇਰਾ ਦਿਨ ਬਣਾ ਦਿਤਾ। ਮੈਂ ਇਹੀ ਸੁਣਨਾ ਚਾਹੁੰਦਾ ਸੀ।"


ਕਾਬਿਲੇਗ਼ੌਰ ਹੈ ਕਿ ਦਿਲਜੀਤ ਦੋਸਾਂਝ ਦੀ ਫ਼ਿਲਮ ਜੋਗੀ ਨੈੱਟਫ਼ਲਿਕਸ ਤੇ ਰਿਲੀਜ਼ ਹੋ ਚੁੱਕੀ ਹੈ। ਇਹ ਫ਼ਿਲਮ 1984 ਦੇ ਸਿੱਖ ਕਤਲੇਆਮ ਤੇ ਆਧਾਰਤ ਹੈ। ਇਹ ਫ਼ਿਲਮ `84 ਦੇ ਸਿੱਖ ਵਿਰੋਧੀ ਦੰਗਿਆਂ ਦਾ ਦਰਦ ਬਿਆਨ ਕਰਦੀ ਹੈ। ਇਸ ਫ਼ਿਲਮ ਨੂੰ ਅਲੀ ਅੱਬਾਸ ਜ਼ਫ਼ਰ ਨੇ ਡਾਇਰੈਕਟ ਕੀਤਾ ਹੈ।