ਚੰਡੀਗੜ੍ਹ: ਕਾਫੀ ਦਿਨਾਂ ਤੋਂ ਪੰਜਾਬੀ ਸਿੰਗਰ ਤੇ ਐਕਟਰ ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਦੀ ਆਉਣ ਵਾਲੀ ਫ਼ਿਲਮ ‘ਛੜਾ’ ਸੁਰਖੀਆਂ ‘ਚ ਸੀ। ਆਏ ਦਿਨ ਦਿਲਜੀਤ ਆਪਣੀ ਫ਼ਿਲਮ ਬਾਰੇ ਜਾਣਕਾਰੀ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੇ ਰਹਿੰਦੇ ਸੀ। ਹੁਣ ਕੁਝ ਸਮਾਂ ਪਹਿਲਾਂ ਹੀ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਸ ‘ਚ ਇੱਕ ਵਾਰ ਫੇਰ ਤੋਂ ਦਿਲਜੀਤ ਤੇ ਨੀਰੂ ਬਾਜਵਾ ਦੀ ਕੈਮਿਸਟਰੀ ਦੇਖਣ ਨੂੰ ਮਿਲੇਗੀ।
ਫ਼ਿਲਮ ਦਾ ਟ੍ਰੇਲਰ ਸੋਸ਼ਲ ਮੀਡੀਆ ‘ਤੇ ਵੀ ਸ਼ੇਅਰ ਕੀਤਾ ਗਿਆ ਤੇ ਇਸ ਨੂੰ ਦਰਸ਼ਕਾਂ ਦੇ ਨਾਲ-ਨਾਲ ਬਾਲੀਵੁੱਡ ਸਟਾਰਸ ਦਾ ਵੀ ਖੂਬ ਪਿਆਰ ਮਿਲ ਰਿਹਾ ਹੈ। ਬੀ-ਟਾਉਨ ਦੇ ਕਈ ਸਟਾਰਸ ਨੇ ਵੀ ਟ੍ਰੇਲਰ ਨੂੰ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਸ਼ੇਅਰ ਕੀਤਾ ਹੈ।ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਦੀ ਫ਼ਿਲਮ ‘ਛੜਾ’ ਦਾ ਵੇਖੋ ਟ੍ਰੇਲਰ
ਏਬੀਪੀ ਸਾਂਝਾ | 21 May 2019 06:08 PM (IST)