Diljit Dosanjh Sweetie New Song Khutti: ਪੰਜਾਬੀ ਸਿੰਗਰ ਤੇ ਐਕਟਰ ਦਿਲਜੀਤ ਦੋਸਾਂਝ ਇੱਕ ਵਾਰ ਫਿਰ ਸੁਰਖੀਆਂ 'ਚ ਆ ਗਏ ਹਨ। ਗਾਇਕ ਦਾ ਨਵਾਂ ਗਾਣਾ 'ਖੁੱਤੀ' ਰਿਲੀਜ਼ ਹੋ ਗਿਆ ਹੈ। ਇਸ ਗਾਣੇ ਦਾ ਫੈਨਜ਼ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸੀ ਅਤੇ ਨਵੇਂ ਗਾਣੇ ਲਈ ਕਾਫੀ ਐਕਸਾਇਟਡ ਵੀ ਸਨ। ਇਸ ਦੀ ਵਜ੍ਹਾ ਇਹ ਵੀ ਹੈ ਕਿ ਇਸ ਗਾਣੇ 'ਚ ਦਿਲਜੀਤ ਨਾਲ ਅਮਰੀਕਨ ਰੈਪਰ ਸਵੀਟੀ ਨੇ ਵੀ ਸੁਰ ਨਾਲ ਸੁਰ ਮਿਲਾਏ ਹਨ। ਦਿਲਜੀਤ ਨੇ ਆਪਣੇ ਗਾਣੇ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ, ਤਾਂ ਦੇਖਦੇ ਹੀ ਦੇਖਦੇ ਇਹ ਵਾਇਰਲ ਹੋ ਗਿਆ। 


ਇਹ ਵੀ ਪੜ੍ਹੋ: ਬਾਲੀਵੁੱਡ ਐਕਟਰ ਗੋਵਿੰਦਾ ਨੇ ਕਾਸ਼ੀ ਵਿਸ਼ਵਨਾਥ ਮੰਦਰ 'ਚ ਟੇਕਿਆ ਮੱਥਾ, PM ਮੋਦੀ ਨੂੰ ਚੋਣਾਂ ਲਈ ਦਿੱਤੀਆਂ ਸ਼ੁਭਕਾਮਨਾਵਾਂ






ਗਾਣੇ ਬਾਰੇ ਗੱਲ ਕਰੀਏ ਤਾਂ ਇਹ ਨਵਾਂ ਗੀਤ ਫੁੱਲ ਐਨਰਜੀ ਨਾਲ ਭਰਪੂਰ ਹੈ। ਇਸ ਗੀਤ ਨੂੰ ਸੁਣਦੇ ਹੀ ਤੁਹਾਡਾ ਨੱਚਣ ਨੂੰ ਜੀ ਕਰਨ ਲੱਗੇਗਾ। ਇਸ ਦੇ ਨਾਲ ਨਾਲ ਗੀਤ ਨੂੰ ਫਿਲਮਾਇਆ ਵੀ ਬੜੀ ਸੋਹਣੀ ਲੋਕੇਸ਼ਨ 'ਤੇ ਗਿਆ ਹੈ। ਗੀਤ 'ਚ ਖੂਬਸੂਰਤ ਨਜ਼ਾਰੇ ਦਰਸ਼ਕਾਂ ਦਾ ਧਿਆਨ ਜ਼ਰੂਰ ਖਿੱਚਦੇ ਹਨ। ਇਸ ਤੋਂ ਇਲਾਵਾ ਰੈਪਰ ਸਵੀਟੀ ਨੇ ਗਾਣੇ ;'ਚ ਗਲੈਮਰ ਦਾ ਵੀ ਖੂਬ ਤੜਕਾ ਲਗਾਇਆ ਹੈ। ਦੇਖੋ ਪੂਰਾ ਗਾਣਾ:



ਕਾਬਿਲੇਗ਼ੌਰ ਹੈ ਕਿ ਕਾਫੀ ਸਮੇਂ ਤੋਂ ਦਿਲਜੀਤ ਦੇ ਗਾਣੇ 'ਖੁੱਤੀ' ਦਾ ਰੌਲਾ ਚੱਲ ਰਿਹਾ ਹੈ। ਆਖਰ ਅੱਜ ਯਾਨਿ 22 ਮਾਰਚ ਨੂੰ ਇਹ ਗਾਣਾ ਰਿਲੀਜ਼ ਹੋ ਹੀ ਗਿਆ। ਰਿਲੀਜ਼ ਹੁੰਦੇ ਹੀ ਦੋਸਾਂਝਵਾਲਾ ਦਾ ਇਹ ਗਾਣਾ ਵੀ ਲੋਕਾਂ ਦੀ ਪਹਿਲੀ ਪਸੰਦ ਬਣ ਗਿਆ ਹੈ। ਇਸ ਤੋਂ ਇਲਾਵਾ ਦਿਲਜੀਤ ਮਾਰਚ ਮਹੀਨੇ ;ਚ ਕਾਫੀ ਜ਼ਿਆਂਦਾ ਸੁਰਖੀਆਂ 'ਚ ਵੀ ਰਹੇ ਸੀ। ਇਸ ਦੀ ਵਜ੍ਹਾ ਸੀ ਅੰਬਾਨੀਆਂ ਦਾ ਫੰਕਸ਼ਨ। ਹਾਲ ਹੀ 'ਚ ਅਨੰਤ ਤੇ ਰਾਧਿਕਾ ਦੇ ਪ੍ਰੀ ਵੈਡਿੰਗ ਫੰਕਸ਼ਨ ਹੋਏ ਸੀ, ਜਿਸ ਵਿੱਚ ਦਿਲਜੀਤ ਨੇ ਧਮਾਕੇਦਾਰ ਪਰਫਾਰਮੈਂਸ ਦਿੱਤੀ ਸੀ। ਦਿਲਜੀਤ ਦੇ ਇਸ ਫੰਕਸ਼ਨ ਤੋਂ ਵੀਡੀਓ ਅੱਗ ਵਾਂਗ ਵਾਇਰਲ ਹੋਏ ਸੀ।


ਇਹ ਵੀ ਪੜ੍ਹੋ: ਕੇਂਦਰ ਸਰਕਾਰ ਦੀ ਸਖਤੀ ਦੇ ਬਾਵਜੂਦ ਗਾਇਕ ਕਰਨ ਔਜਲਾ ਧੜੱਲੇ ਨਾਲ ਪ੍ਰਮੋਟ ਕਰ ਰਿਹਾ ਜੂਏ ਵਾਲੀ ਐਪਸ, ਪੋਸਟ ਕੀਤੀ ਸ਼ੇਅਰ