Karan Aujla Promoting Stake After MIB Guidelines: ਕੇਂਦਰ ਸਰਕਾਰ ਦੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ਬੀਤੇ ਦਿਨ ਯਾਨਿ ਵੀਰਵਾਰ ਨੂੰ ਖਾਸ ਗਾਈਡਲਾਈਨਜ਼ ਜਾਰੀ ਕੀਤੀਆਂ ਸੀ, ਜਿਸ ਵਿੱਚ ਸੋਸ਼ਲ ਮੀਡੀਆ ਇਨਫਲੂਐਂਸਰਾਂ ਨੂੰ ਚੇਤਾਵਨੀ ਦਿੱਤੀ ਗਈ ਸੀ ਕਿ ਉਹ ਆਪਣੇ ਸੋਸ਼ਲ ਮੀਡੀਆ 'ਤੇ ਜੂਏ ਤੇ ਸੱਟੇਬਾਜ਼ੀ ਵਾਲੀਆਂ ਐਪਸ ਦੀ ਪ੍ਰਮੋਸ਼ਨ ਕਰਨਾ ਬੰਦ ਕਰ ਦੇਣ। ਇਸ ਦੇ ਨਾਲ ਨਾਲ ਐਡਵਾਇਜ਼ਰੀ ਜਾਰੀ ਕਰ ਕੇਂਦਰ ਨੇ ਇਹ ਵੀ ਚੇਤਾਵਨੀ ਦਿੱਤੀ ਸੀ ਕਿ ਜਿਹੜਾ ਵੀ ਸੈਲੇਬ ਸੱਟੇਬਾਜ਼ੀ ਨੂੰ ਪ੍ਰਮੋਟ ਕਰੇਗਾ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।


ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਕਤਲ ਕੇਸ 'ਚ ਅੱਜ ਕੋਰਟ 'ਚ ਹੋਵੇਗੀ ਸੁਣਵਾਈ, ਲਾਰੈਂਸ ਬਿਸ਼ਨੋਈ ਦੀ ਅਰਜ਼ੀ 'ਤੇ ਕੀ ਹੋਵੇਗਾ ਜੱਜ ਦਾ ਫੈਸਲਾ? ਜਾਣੋ


ਦੱਸ ਦਈਏ ਕਿ ਹਾਲੇ ਕੇਂਦਰ ਵੱਲੋਂ ਗਾਈਡਲਾਈਨਜ਼ ਜਾਰੀ ਕੀਤੇ ਹੋਏ 24 ਘੰਟੇ ਵੀ ਪੂਰੇ ਨਹੀਂ ਹੋਏ ਕਿ ਪੰਜਾਬੀ ਸਿੰਗਰ ਕਰਨ ਔਜਲਾ ਨੇ ਫਿਰ ਤੋਂ ਸੱਟੇਬਾਜ਼ੀ ਵਾਲੀ ਐਪ 'ਸਟੇਕ' ਨੂੰ ਪ੍ਰਮੋਟ ਕਰਨਾ ਸ਼ੁਰੂ ਕਰ ਦਿੱਤਾ ਹੈ।


ਦੱਸ ਦਈਏ ਕਿ ਸਟੇਕ ਐਪ ਸਿੱਧਾ ਸਿੱਧਾ ਲੋਕਾਂ ਨੂੰ ਜੂਆ ਖੇਡਣ ਲਈ ਉਕਸਾਉਂਦੀ ਹੈ। ਇਹ ਇੱਕ ਆਨਲਾਈਨ ਸੱਟੇਬਾਜ਼ੀ ਐਪ ਹੈ, ਜਿਸ ਵਿੱਚ ਲੋਕ ਵੱਖੋ ਵੱਖ ਖੇਡਾਂ 'ਚ ਪੈਸੇ ਲਾਉਂਦੇ ਹਨ। ਉਹ ਅੰਦਾਜ਼ਾ ਲਾਉਂਦੇ ਹਨ ਕਿ ਕਿਹੜੀ ਟੀਮ ਜਿੱਤੇਗੀ ਅਤੇ ਸਹੀ ਅੰਦਾਜ਼ਾ ਲਾਉਣ ਵਾਲੇ ਨੂੰ ਇਨਾਮ ਮਿਲਦਾ ਹੈ। ਕਰਨ ਔਜਲਾ ਲੰਬੇ ਸਮੇਂ ਤੋਂ ਸਟੇਕ ਐਪ ਨੂੰ ਪ੍ਰਮੋਟ ਕਰਦਾ ਆ ਰਿਹਾ ਹੈ। ਦੇਖੋ ਇਹ ਪੋਸਟ:




ਸੈਲੇਬਸ ਵੱਲੋਂ ਅਜਿਹੀਆਂ ਐਪਸ ਨੂੰ ਪ੍ਰਮੋਟ ਕਰਨ ਨਾਲ ਲੋਕ ਗਲਤ ਰਾਹ 'ਤੇ ਪੈ ਰਹੇ
ਦੱਸ ਦਈਏ ਕਿ ਸੋਸ਼ਲ ਮੀਡੀਆ ਇਨਫਲੂਐਂਸਰਾਂ 'ਚ ਸੈਲੇਬਸ ਵੀ ਆਉਂਦੇ ਹਨ ਅਤੇ ਇਨ੍ਹਾਂ ਦੀਆਂ ਸੋਸ਼ਲ ਮੀਡੀਆ ਪੋਸਟਾਂ ਲੋਕਾਂ ਦੇ ਦਿਲਾਂ 'ਤੇ ਡੂੰਘਾ ਪ੍ਰਭਾਵ ਛੱਡਦੀਆਂ ਹਨ। ਅਜਿਹੇ 'ਚ ਇਨ੍ਹਾਂ ਸੈਲੇਬਸ ਵੱਲੋਂ ਇਸ ਤਰ੍ਹਾਂ ਦੀਆਂ ਚੀਜ਼ਾ ਨੂੰ ਪ੍ਰਮੋਟ ਕਰਨਾ ਸਮਾਜ ਦੇ ਮਾਹੌਲ ਨੂੰ ਖਰਾਬ ਕਰਦਾ ਹੈ। ਇਸ ਨਾਲ ਨੌਜਵਾਨਾਂ 'ਚ ਇਹ ਮੈਸੇਜ ਜਾਂਦਾ ਹੈ ਕਿ ਉਹ ਬਿਨਾਂ ਮੇਹਨਤ ਕੀਤੇ ਘਰ ਵਿਹਲੇ ਬੈਠ ਕੇ ਪੈਸੇ ਕਮਾ ਸਕਦੇ ਹਨ।


ਬੀਤੇ ਦਿਨ ਗਾਈਡਲਾਈਨਜ਼ ਜਾਰੀ ਕਰਦਿਆਂ ਕੇਂਦਰ ਨੇ ਵੀ ਇਹੀ ਕਿਹਾ ਸੀ ਕਿ ਸੋਸ਼ਲ ਮੀਡੀਆ ਪ੍ਰਭਾਵਕਾਂ ਦੀਆਂ ਪੋਸਟਾਂ ਲੋਕਾਂ ਦੇ ਦਿਲਾਂ 'ਤੇ ਛਾਪ ਛੱਡਦੀਆਂ ਹਨ। ਉਨ੍ਹਾਂ ਨੂੰ ਚੰਗੀਆਂ ਚੀਜ਼ਾਂ ਨੂੰ ਹੀ ਪ੍ਰਮੋਟ ਕਰਨਾ ਚਾਹੀਦਾ ਹੈ। ਇੱਕ ਸੋਚਣ ਵਾਲੀ ਗੱਲ ਹੈ ਕਿ ਜਿਹੜੇ ਸੈਬੇਲਸ ਆਪ ਦਿਨ ਰਾਤ ਮੇਹਨਤ ਨਾਲ ਪੈਸੇ ਕਮਾਉਂਦੇ ਹਨ, ਉਹ ਲੋਕਾਂ ਨੂੰ ਜੂਆ ਤੇ ਸੱਟੇਬਾਜ਼ੀ ਰਾਹੀਂ ਪੈਸਾ ਕਮਾਉਣ ਦੀ ਸਲਾਹ ਕਿਵੇਂ ਦੇ ਸਕਦੇ ਹਨ? 


ਇਹ ਵੀ ਪੜ੍ਹੋ: ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਦੀ ਰਾਜਨੀਤੀ 'ਚ ਐਂਟਰੀ, ਲੜ ਸਕਦੀ ਹੈ ਲੋਕਸਭਾ ਚੋਣਾਂ, ਬੋਲੀ- 'ਮੈਨੂੰ ਟਿਕਟ ਮਿਲਿਆ ਹੈ..'