Diljit Dosanjh Real Wife: ਪੰਜਾਬੀ ਇੰਡਸਟਰੀ ਦੇ ਰੌਕਸਟਾਰ ਤੇ ਗਲੋਬਲ ਆਈਕਨ ਦਿਲਜੀਤ ਦੋਸਾਂਝ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਬਣੇ ਰਹਿੰਦੇ ਹਨ। ਪਰ ਇਸ ਸਮੇਂ ਦੋਸਾਂਝਵਾਲਾ ਅਜੀਬੋ ਗਰੀਬ ਵਜ੍ਹਾ ਕਰਕੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਦਿਲਜੀਤ ਦੋਸਾਂਝ ਦੀ ਗਾਇਕਾ ਤੇ ਅਦਾਕਾਰਾ ਨਿਸ਼ਾ ਬਾਨੋ ਦੇ ਨਾਲ ਇੱਕ ਤਸਵੀਰ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਵਾਇਰਲ ਹੋ ਰਹੀ ਹੈ। ਜਿਸ ਵਿੱਚ ਨਿਸ਼ਾ ਬਾਨੋ ਨੇ ਵਿਆਹ ਵਾਲਾ ਲਹਿੰਗਾ ਪਾਇਆ ਹੋਇਆ ਹੈ। ਉਹ ਦਿਲਜੀਤ ਨਾਲ ਖੜੀ ਹੈ। ਇਸ ਤਸਵੀਰ ਨੂੰ ਦੇਖ ਕੇ ਭਾਰਤੀ ਲੋਕ ਨਿਸ਼ਾ ਬਾਨੋ ਨੂੰ ਦਿਲਜੀਤ ਦੀ ਪਤਨੀ ਸਮਝ ਰਹੇ ਹਨ। 


ਇਹ ਵੀ ਪੜ੍ਹੋ: ਨੀਰੂ ਬਾਜਵਾ ਤੇ ਸਤਿੰਦਰ ਸਰਤਾਜ ਦੀ ਫਿਲਮ 'ਸ਼ਾਇਰ' ਦਾ ਨਵਾਂ ਗਾਣਾ 'ਭੁੱਲੀਏ ਕਿਵੇਂ' ਰਿਲੀਜ਼, ਬਕਮਾਲ ਸ਼ਾਇਰੀ ਜਿੱਤੇਗੀ ਦਿਲ


ਹੁਣ ਇਸ ਸਭ ਤੋਂ ਦੁਖੀ ਹੋ ਕੇ ਨਿਸ਼ਾ ਬਾਨੋ ਨੇ ਸੋਸ਼ਲ ਮੀਡੀਆ 'ਤੇ ਪੋਸਟਾਂ ਸ਼ੇਅਰ ਕੀਤੀਆਂ ਹਨ, ਜਿਸ ਵਿੱਚ ਉਸ ਨੇ ਸਾਰੀ ਕਹਾਣੀ ਦੱਸੀ ਹੈ। ਉਸ ਨੇ ਕਿਹਾ, 'ਹਾਹਾਹਾ, ਕੋਈ ਮੈਨੂੰ ਵੀ ਪੁੱਛੋ। ਮੈਂ ਐਵੇਂ ਹੀ ਵਾਈਫ ਬਣਾਤੀ। ਇਹ ਨਿਊਜ਼ ਬਹੁਤ ਵਾਇਰਲ ਹੋ ਰਹੀ ਹੈ। ਬਹੁਤ ਸਾਰੇ ਲੋਕ ਮੈਨੂੰ ਵੀਡੀਓ ਤੇ ਪਿਕਸ ਵਿੱਚ ਟੈਗ ਕਰ ਰਹੇ ਆ। ਪਰ ਪੰਜਾਬੀਆਂ ਨੂੰ ਤਾਂ ਪਤਾ ਕਿ ਮੈਂ ਸਮੀਰ ਮਾਹੀ ਦੀ ਵਾਈਫ ਹਾਂ। ਹੁਣ ਬਾਲੀਵੁੱਡ ਨੂੰ ਕੌਣ ਸਮਝਾਵੇ।'






ਇਹ ਹੈ ਦਿਲਜੀਤ ਦੋਸਾਂਝ ਦੀ ਅਸਲੀ ਪਤਨੀ
ਦਿਲਜੀਤ ਬਾਰੇ ਇੱਕ ਗੱਲ ਸਭ ਨੂੰ ਪਤਾ ਹੈ ਕਿ ਉਹ ਬਹੁਤ ਹੀ ਪ੍ਰਾਇਵੇਟ ਕਿਸਮ ਦੇ ਇਨਸਾਨ ਹਨ ਅਤੇ ਆਪਣੀ ਨਿੱਜੀ ਜ਼ਿੰਦਗੀ ਬਾਰੇ ਜ਼ਰਾ ਵੀ ਗੱਲ ਕਰਨਾ ਪਸੰਦ ਨਹੀਂ ਕਰਦੇ। ਪਰ ਇੱਕ ਵਾਰ ਉਨ੍ਹਾਂ ਨੇ ਖੁਦ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਦੀ ਪਤਨੀ ਹੈ ਤੇ ਉਹ ਇੱਕ ਬੱਚੇ ਦੇ ਪਿਤਾ ਵੀ ਹਨ। ਦੱਸ ਦਈਏ ਕਿ ਦਿਲਜੀਤ ਦੀ ਅਸਲੀ ਪਤਨੀ ਸੰਦੀਪ ਕੌਰ ਹੈ। ਦਿਲਜੀਤ ਦੇ ਪੁੱਤਰ ਦੇ ਨਾਮ ਬਾਰੇ ਕੋਈ ਖੁਲਾਸਾ ਨਹੀਂ ਹੋਇਆ ਹੈ। 




ਦੱਸ ਦਈਏ ਕਿ ਦਿਲਜੀਤ ਆਪਣੀ ਫੈਮਿਲੀ ਲਾਈਫ ਨੂੰ ਪ੍ਰਾਇਵੇਟ ਰੱਖਣਾ ਪਸੰਦ ਕਰਦੇ ਹਨ। ਉਨ੍ਹਾਂ ਦੀ ਅਸਲੀ ਪਤਨੀ ਨਾਲ ਇੰਟਰਨੈੱਟ 'ਤੇ ਬਹੁਤ ਘੱਟ ਤਸਵੀਰਾਂ ਮੌਜੂਦ ਹਨ। ਕਿਹਾ ਜਾਂਦਾ ਹੈ ਕਿ ਦਿਲਜੀਤ ਦਾ ਪਰਿਵਾਰ ਅਮਰੀਕਾ ਦੇ ਲੋਸ ਐਂਜਲਸ ਸ਼ਹਿਰ 'ਚ ਰਹਿੰਦਾ ਹੈ। ਪਰ ਉਹ ਵੀ ਕਿਸੇ ਨੂੰ ਐਡਰੈੱਸ ਨਹੀਂ ਪਤਾ ਹੈ।


ਇਹ ਵੀ ਪੜ੍ਹੋ: ਨਿੱਕੇ ਮੂਸੇਵਾਲਾ ਨਾਲ ਤਖਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋਏ ਬਲਕੌਰ ਸਿੰਘ ਤੇ ਚਰਨ ਕੌਰ, ਵੀਡੀਓ ਵਾਇਰਲ