ਬਿਲਬੋਰਡ ਚਾਰਟ 'ਤੇ ਛਾਇਆ ਦਿਲਜੀਤ ਦੋਸਾਂਝ, ਵੀਡੀਓ ਸ਼ੇਅਰ ਕਰ ਕੀਤਾ ਧੰਨਵਾਦ
ਏਬੀਪੀ ਸਾਂਝਾ | 08 Nov 2020 03:57 PM (IST)
ਸੁਪਰ ਸਟਾਰ ਦਿਲਜੀਤ ਦੋਸਾਂਝ ਆਪਣੀ ਨਵੀਂ ਐਲਬਮ ਗੋਟ ਕਰਕੇ ਪੂਰੀ ਚਰਚਾ 'ਚ ਹੈ। ਹਾਲ 'ਚ ਰਿਲੀਜ਼ ਦਿਲਜੀਤ ਦੀ 16 ਗੀਤਾਂ ਵਾਲੀ ਐਲਬਮ ਗੋਟ ਸਭ ਪਾਸੇ ਸੁਪਰਹਿੱਟ ਹੋਈ। ਇਹੀ ਨਹੀਂ ਦਿਲਜੀਤ ਦੀ ਐਲਬਮ 'ਗੋਟ' ਨੇ ਬਿਲਬੋਰਡ ਚਾਰਟ 'ਤੇ ਆਪਣੀ ਜਗ੍ਹਾ ਬਣਾਈ।
ਚੰਡੀਗੜ੍ਹ: ਸੁਪਰ ਸਟਾਰ ਦਿਲਜੀਤ ਦੋਸਾਂਝ ਆਪਣੀ ਨਵੀਂ ਐਲਬਮ ਗੋਟ ਕਰਕੇ ਪੂਰੀ ਚਰਚਾ 'ਚ ਹੈ। ਹਾਲ 'ਚ ਰਿਲੀਜ਼ ਦਿਲਜੀਤ ਦੀ 16 ਗੀਤਾਂ ਵਾਲੀ ਐਲਬਮ ਗੋਟ ਸਭ ਪਾਸੇ ਸੁਪਰਹਿੱਟ ਹੋਈ। ਇਹੀ ਨਹੀਂ ਦਿਲਜੀਤ ਦੀ ਐਲਬਮ 'ਗੋਟ' ਨੇ ਬਿਲਬੋਰਡ ਚਾਰਟ 'ਤੇ ਆਪਣੀ ਜਗ੍ਹਾ ਬਣਾਈ। ਅਮਰੀਕਨ ਇੰਟਰਟੇਨਮੈਂਟ ਮੀਡੀਆ ਬਿਲਬੋਰਡ 'ਤੇ ਦਿਲਜੀਤ ਦੀ ਐਲਬਮ ਦੇ ਗੀਤ ਟੌਪ 1 ਨੰਬਰ 'ਤੇ 16 ਨੰਬਰ 'ਤੇ ਰਹੇ। ਬੋਲਬੋਰਡ ਚਾਰਟ 'ਤੇ ਵਰਲਡ ਵਾਈਡ ਹਿੱਟ ਗਾਣਿਆਂ ਦੀ ਐਂਟਰੀ ਹੁੰਦੀ ਹੈ ਤੇ ਇਸ 'ਚ ਦੁਸਾਂਝਾਂ ਵਾਲਾ ਛਾਇਆ ਪਿਆ ਹੈ। ਬਿਲਬੋਰਡ ਨੇ ਆਪਣੇ ਚਾਰਟ ਦਾ ਬਲੈਕ ਜਿਸ 'ਤੇ ਦਿਲਜੀਤ ਦਾ ਨਾਮ ਤੇ ਉਸ ਦੀ ਐਲਬਮ ਦਾ ਨਾਮ ਹੈ, ਦਿਲਜੀਤ ਨੂੰ ਭੇਜਿਆ। ਇਨ੍ਹਾਂ ਬਲੈਕਸ ਦੀ ਅਨਬੌਕਸਿੰਗ ਕਰਦੇ ਦੀ ਵੀਡੀਓ ਦਿਲਜੀਤ ਨੇ ਆਪਣੇ ਸੋਸ਼ਲ ਮੀਡੀਆ 'ਤੇ ਸ਼ੇਅਰ ਵੀ ਕੀਤੀ। ਦਿਲਜੀਤ ਨੇ ਲਿਖਿਆ, "ਸੱਚੀ ਇੰਨੀ ਔਕਾਤ ਨਹੀਂ ਜਿੰਨੀ ਕ੍ਰਿਪਾ ਹੈ, ਇਹ ਸੱਚ ਹੈ ਦੁਨੀਆ ਤੇ ਜੋ ਚਲ ਰਿਹਾ ਸਭ ਡਰਾਮਾ ਹੈ ਪਰ ਜੇਕਰ ਡਰਾਮੇ ਦਾ ਆਪਣਾ ਪਾਰਟ ਹੈ ਤਾਂ ਸਾਨੂੰ ਵੀ ਆਪਣਾ ਰੋਲ ਪਲੇ ਕਰਨਾ ਹੀ ਪੈਣਾ। ਪਰਮਾਤਮਾ ਸਭ ਨੂੰ ਖੁਸ਼ੀ ਖੁਸ਼ੀ ਰੋਲ ਪਲੇ ਕਰਨ ਦੀ ਤਾਕਤ ਬਕਸ਼ੇ, ਐਲਬਮ ਦੀ ਸਾਰੀ ਟੀਮ ਦਾ ਦਿਲੋਂ ਧੰਨਵਾਦ" ਐਲਬਮ ਦਾ ਰਿਲੀਜ਼ ਹੋਇਆ ਇੱਕ-ਇੱਕ ਗੀਤ ਕਈ ਦੇਸ਼ਾਂ ਦੇ ਯੂਟਿਊਬ 'ਤੇ ਟ੍ਰੈਂਡਿੰਗ 'ਤੇ ਚੱਲਿਆ। ਸੁਪਰਸਟਾਰ ਦਿਲਜੀਤ ਦੁਸਾਂਝ ਦਾ ਜਾਦੂਈ ਟੱਚ ਕਿਸੇ ਵੀ ਐਲਬਮ ਨੂੰ ਅੰਬਰਾਂ ਦੀ ਉਚਾਈ 'ਤੇ ਲੈ ਕੇ ਜਾ ਸਕਦਾ ਹੈ। ਦਿਲਜੀਤ ਦੀ ਰਿਲੀਜ਼ ਹੋਈ ਐਲਬਮ 'ਗੋਟ' ਦੀ ਸਕਸੈਸ ਦੀ ਕਹਾਣੀ ਇਸ ਤੋਂ ਵੱਖਰੀ ਨਹੀਂ। ਦਿਲਜੀਤ ਦੀ ਇਸ ਐਲਬਮ ਨੂੰ ਰਿਕਾਰਡ ਤੋੜ ਔਪਨਿੰਗ ਮਿਲੀ ਤੇ ਬਹੁਤ ਘੱਟ ਸਮੇਂ ਵਿੱਚ ਵੱਖ-ਵੱਖ ਦੇਸ਼ਾਂ ਵਿੱਚ ਨੰਬਰ 1 ਟ੍ਰੈਂਡਿੰਗ 'ਤੇ ਇਸ ਐਲਬਮ ਨੇ ਆਪਣੀ ਜਗ੍ਹਾ ਬਣਾਈ। 'ਆਪ' ਨੇ ਅਨਮੋਲ ਗਗਨ ਮਾਨ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ, ਕੇਜਰੀਵਾਲ ਨੇ ਨਵਾਂ ਪੰਜਾਬ ਬਣਾਉਣ ਲਈ ਕਿਹਾ ਇਹੀ ਨਹੀਂ ਦਿਲਜੀਤ ਦੋਸਾਂਝ ਖੁਦ ਸਰਪ੍ਰਾਈਜ਼ ਹੋਣ ਤੋਂ ਬਾਅਦ ਆਪਣੇ ਫੈਨਜ਼ ਨੂੰ ਬਾਲੀਵੁੱਡ ਫਿਲਮ 'ਸੂਰਜ ਪੇ ਮੰਗਲ ਭਾਰੀ ਨਾਲ' ਸਰਪ੍ਰਾਈਜ਼ ਕਰਨ ਵਾਲੇ ਹਨ ਜੋ ਇਸ ਦੀਵਾਲੀ 'ਤੇ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ