ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ ਹੈਂਡਲ ਉੱਤੇ ਇੱਕ ਬਹੁਤ ਫ਼ਨੀ ਵੀਡੀਓ ਸ਼ੇਅਰ ਕੀਤੀ ਹੈ। ਇਸ ਵਿਡੀਓ ’ਚ ਉਹ ਦੇਸੀ ਰੌਕਸਟਾਰ ਗਿੱਪੀ ਗਰੇਵਾਲ ਦੇ ਬੇਟੇ ਸ਼ਿੰਦਾ ਗਰੇਵਾਲ ਨਾਲ ਖੇਡਦੇ ਵਿਖਾਈ ਦੇ ਰਹੇ ਹਨ। ਇਸ ਵਿਡੀਓ ਨੂੰ ਹੁਣ ਤੱਕ 3 ਲੱਖ ਤੋਂ ਵੱਧ ਲੋਕ ਪਸੰਦ ਕਰ ਚੁੱਕੇ ਹਨ। ਬਾਲੀਵੁੱਡ ਦੇ ਵੀ ਕਈ ਸੈਲੀਬ੍ਰਿਟੀਜ਼ ਇਸ ਪੋਸਟ ਉੱਤੇ ਆਪਣੇ ਫ਼ਨੀ ਰੀਐਕਸ਼ਨ ਦੇ ਰਹੇ ਹਨ। ਸੋਸ਼ਲ ਮੀਡੀਆ ਉੱਤੇ ਇਹ ਵਿਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਲੋਕਾਂ ਨੂੰ ਇਹ ਵੀਡੀਓ ਬਹੁਤ ਪਸੰਦ ਆ ਰਿਹਾ ਹੈ।






 



ਵਿਡੀਓ ’ਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਸ਼ਿੰਦਾ ਗਰੇਵਾਲ ਅਤੇ ਦਿਲਜੀਤ ਪਿਓ ਤੇ ਪੁੱਤਰ (ਫਿਲਮ 'ਚ ਕਿਰਦਾਰ) ਦੋਵੇਂ ਬੰਦੂਕ ਤਾਣਦੇ ਵਿਖਾਈ ਦੇ ਰਹੇ ਹਨ। ਵੇਖਦੇ ਹੀ ਵੇਖਦੇ ਸ਼ਿੰਦਾ ਦਿਲਜੀਤ ਉੱਤੇ ਗੋਲੀ ਚਲਾ ਦਿੰਦਾ ਹੈ। ਇਸ ਤੋਂ ਬਾਅਦ ਦਿਲਜੀਤ ਦੋਸਾਂਝ ਦਾ ਰੀਐਕਸ਼ਨ ਵੀ ਵੇਖਦਿਆਂ ਹੀ ਬਣਦਾ ਹੈ।


 


ਵੀਡੀਓ ਨੂੰ ਸ਼ੇਅਰ ਕਰਦਿਆਂ ਦਿਲਜੀਤ ਨੇ ਲਿਖਿਆ – ਪਾਪਾ ਤੇ ਬੇਟੇ ਦੀ ਜੋੜੀ ਦਾ ਕਮਾਲ, ਇਹ ਵਿਡੀਓ ਪ੍ਰੋਫ਼ੈਸ਼ਨਲ ਲੋਕਾਂ ਵੱਲੋਂ ਬਣਾਇਆ ਗਿਆ ਹੈ, ਕ੍ਰਿਪਾ ਕਰ ਕੇ ਇਸ ਨੂੰ ਟ੍ਰਾਈ ਨਾ ਕਰਿਓ।


 


ਇਸ ਵਿਡੀਓ ਨੂੰ ਹੁਣ ਤੱਕ ਲਗਭਗ 3 ਲੱਖ 40 ਹਜ਼ਾਰ ਲੋਕ ਪਸੰਦ ਕਰ ਚੁੱਕੇ ਹਨ। ਨਾਲ ਹੀ ਇਸ ਉੱਤੇ ਬਾਲੀਵੁੱਡ ਦੇ ਕਈ ਸੈਲੀਬ੍ਰਿਟੀਜ਼ ਨੇ ਵੀ ਆਪਣਾ ਰੀਐਕਸ਼ਨ ਦਿੱਤਾ ਹੈ। ਅਦਾਕਾਰਾ ਫ਼ਾਤਿਮਾ ਸਨਾ ਸ਼ੇਖ਼ ਨੇ ਲਿਖਿਆ,‘ਇਹ ਬਹੁਤ ਮਜ਼ੇਦਾਰ ਵਿਡੀਓ ਹੈ।’


 


ਰਾਣਾ ਰਣਬੀਰ ਨੇ ਲਿਖਿਆ,‘ਤੁਸੀਂ ਦੋਵੇਂ ਬਹੁਤ ਕਮਾਲ ਦੇ ਪਰਫ਼ਾਰਮਰ ਹੋ।’ ਦੱਸ ਦੇਈਏ ਕਿ ਦਿਲਜੀਤ ਸੋਸ਼ਲ ਮੀਡੀਆ ਉੱਤੇ ਕਾਫ਼ੀ ਐਕਟਿਵ ਰਹਿੰਦੇ ਹਨ ਤੇ ਸਮੇਂ-ਸਮੇਂ ’ਤੇ ਆਪਣੇ ਫ਼ੈਨਜ਼ ਨਾਲ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ।


 


ਉਨ੍ਹਾਂ ਦੀਆਂ ਤਸਵੀਰਾਂ ਤੇ ਵਿਡੀਓਜ਼ ਬਹੁਤ ਵਾਇਰਲ ਹੁੰਦੀਆਂ ਹਨ। ਦੱਸ ਦੇਈਏ ਕਿ ਦਿਲਜੀਤ ਦੇ ਪ੍ਰਸ਼ੰਸਕ ਲੱਖਾਂ ’ਚ ਹਨ, ਜੋ ਉਨ੍ਹਾਂ ਨੂੰ ਬਹੁਤ ਪਿਆਰ ਦਿੰਦੇ ਹਨ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ