ਦਿਲਜੀਤ ਨੇ ਦਿੱਤਾ ਟ੍ਰੋਲਰਜ਼ ਨੂੰ ਜਵਾਬ, ਵਿੱਤ ਮੰਤਰਾਲੇ ਦਾ ਪਲੈਟੀਨਮ ਸਰਟੀਫਿਕੇਟ ਵਿਖਾਇਆ
ਏਬੀਪੀ ਸਾਂਝਾ | 04 Jan 2021 12:11 PM (IST)
ਬਾਲੀਵੁੱਡ ਐਕਟਰ ਤੇ ਪੰਜਾਬੀ ਗਾਇਕ ਦਿਲਜੀਤ ਦੌਸਾਂਝ ਨੂੰ ਕਿਸਾਨ ਅੰਦੋਲਨ ਦੀ ਹਮਾਇਤ ਕਰਨ ਲਈ ਘੇਰਿਆ ਜਾ ਰਿਹਾ ਹੈ। ਦਸੰਬਰ ਵਿਚ ਦਿੱਲੀ ਦੇ ਸਿੰਘੂ ਬਾਰਡਰ 'ਤੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਵਿੱਚ ਦਿਲਜੀਤ ਸ਼ਾਮਲ ਹੋਏ ਸੀ।
ਚੰਡੀਗੜ੍ਹ: ਬਾਲੀਵੁੱਡ ਐਕਟਰ ਤੇ ਪੰਜਾਬੀ ਗਾਇਕ ਦਿਲਜੀਤ ਦੌਸਾਂਝ ਨੂੰ ਕਿਸਾਨ ਅੰਦੋਲਨ ਦੀ ਹਮਾਇਤ ਕਰਨ ਲਈ ਘੇਰਿਆ ਜਾ ਰਿਹਾ ਹੈ। ਦਸੰਬਰ ਵਿਚ ਦਿੱਲੀ ਦੇ ਸਿੰਘੂ ਬਾਰਡਰ 'ਤੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਵਿੱਚ ਦਿਲਜੀਤ ਸ਼ਾਮਲ ਹੋਏ ਸੀ। ਅਦਾਕਾਰ ਨੇ ਕਿਸਾਨਾਂ ਨੂੰ ਸਮਰਥਨ ਦੇਣ ਮਗਰੋਂ ਅਲੋਚਨਾ ਤੇ ਪ੍ਰਸ਼ੰਸਾ ਦੋਵਾਂ ਦਾ ਸਾਹਣਾ ਕੀਤਾ। ਹੁਣ ਦਿਲਜੀਤ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਇੱਕ ਤਸਵੀਰ ਸਾਂਝਾ ਕੀਤੀ ਹੈ ਤੇ ਉਨ੍ਹਾਂ ਲੋਕਾਂ ਨੂੰ ਕਰਾਰਾ ਜਵਾਬ ਦਿੱਤਾ ਹੈ ਜੋ ਉਸ ਦੀ ਅਲੋਚਨਾ ਕਰ ਰਹੇ ਹਨ। ਦਿਲਜੀਤ ਦੋਸਾਂਝ ਨੇ ਆਪਣੇ ਟ੍ਰੋਲਰਜ਼ ਨੂੰ ਵਿੱਤ ਮੰਤਰਾਲੇ ਵੱਲੋਂ ਮਿਲੀ ਸਾਰਟੀਫੀਕੇਟ ਨਾਲ ਜਵਾਬ ਦਿਤਾ ਹੈ। ਵਿੱਤ ਮੰਤਰਾਲੇ ਵਲੋਂ ਜਾਰੀ ਕੀਤਾ ਗਿਆ "ਪਲੈਟੀਨਮ ਸਰਟੀਫਿਕੇਟ" ਦਿਖਾਉਂਦਾ ਹੈ ਕਿ ਭਾਰਤ ਸਰਕਾਰ ਉਸ ਨੂੰ ਟੈਕਸ ਅਦਾ ਕਰਨ ਤੇ ਸਾਲ 2019-2020 ਲਈ ਇਨਕਮ ਟੈਕਸ ਰਿਟਰਨ ਭਰਨ ਤੇ ਪ੍ਰਮਾਣਿਤ ਕਰਦੀ ਹੈ। ਸਰਟੀਫਿਕੇਟ ਵਿੱਚ ਲਿਖਿਆ ਹੈ, "ਅਸੀਂ ਇਸ ਮਹਾਨ ਰਾਸ਼ਟਰ ਦੇ ਨਿਰਮਾਣ ਵਿੱਚ ਯੋਗਦਾਨ ਦੇ ਸਨਮਾਨ ਵਿੱਚ, ਪਲੈਟੀਨਮ ਸ਼੍ਰੇਣੀ ਵਿੱਚ, ਟੈਕਸਦਾਤਾ ਦੀ ਸ਼ਲਾਘਾ ਕਰਦੇ ਹਾਂ।"