ਨਵੀਂ ਦਿੱਲੀ: ਹਾਲ ਹੀ 'ਚ ਫਿਲਮ 'ਦ ਕਸ਼ਮੀਰ ਫਾਈਲਜ਼' (The Kashmir Files) ਕਾਰਨ ਸੁਰਖੀਆਂ 'ਚ ਆਏ ਮਸ਼ਹੂਰ ਫਿਲਮ ਨਿਰਦੇਸ਼ਕ ਤੇ ਨਿਰਮਾਤਾ ਵਿਵੇਕ ਅਗਨੀਹੋਤਰੀ ਨੂੰ 'ਵਾਈ' ਸ਼੍ਰੇਣੀ ਦੀ ਸੁਰੱਖਿਆ ਦਿੱਤੀ ਗਈ ਹੈ। ਸਰਕਾਰੀ ਸੂਤਰਾਂ ਮੁਤਾਬਕ ਇਹ ਸੁਰੱਖਿਆ ਉਨ੍ਹਾਂ ਨੂੰ CRPF ਦੇ ਜਵਾਨ ਮੁਹੱਈਆ ਕਰਵਾਉਣਗੇ ਤੇ ਇਹ ਸੁਰੱਖਿਆ ਪੂਰੇ ਭਾਰਤ ਲਈ ਹੈ। ਜਿੱਥੇ ਉਸ ਦੀ ਹਾਲੀਆ ਫਿਲਮ 'ਦਿ ਕਸ਼ਮੀਰ ਫਾਈਲਜ਼' ਦੀ ਤਾਰੀਫ ਹੋ ਰਹੀ ਹੈ, ਉਥੇ ਉਹ ਕੱਟੜਪੰਥੀਆਂ ਦੇ ਨਿਸ਼ਾਨੇ 'ਤੇ ਵੀ ਆ ਗਈ ਹੈ। ਹਮਲੇ ਦੀ ਸੰਭਾਵਨਾ ਦੇ ਮੱਦੇਨਜ਼ਰ ਸਰਕਾਰ ਨੇ ਉਨ੍ਹਾਂ ਨੂੰ ਇਹ ਸੁਰੱਖਿਆ ਦੇਣ ਦਾ ਫੈਸਲਾ ਕੀਤਾ ਹੈ।


ਉਧਰ, ਬਾਲੀਵੁੱਡ ਫਿਲਮ 'ਦ ਕਸ਼ਮੀਰ ਫਾਈਲਜ਼' ਦਾ ਬਾਕਸ ਆਫਿਸ ਕਲੈਕਸ਼ਨ ਤੇਜ਼ੀ ਨਾਲ ਵਧ ਰਿਹਾ ਹੈ। ਨਿਰਦੇਸ਼ਕ ਵਿਵੇਕ ਰੰਜਨ ਅਗਨੀਹੋਤਰੀ ਦੀ ਫਿਲਮ 'ਦ ਕਸ਼ਮੀਰ ਫਾਈਲਜ਼' 11 ਮਾਰਚ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ ਅਤੇ ਉਦੋਂ ਤੋਂ ਹੀ ਇਸ ਦੀ ਸਫਲਤਾ ਦਾ ਸਫਰ ਜਾਰੀ ਹੈ। ਅਨੁਪਮ ਖੇਰ ਤੇ ਮਿਥੁਨ ਚੱਕਰਵਰਤੀ ਦੀ ਸ਼ੁਰੂਆਤ ਧੀਮੀ ਸੀ, ਪਰ ਹਰ ਦਿਨ ਦੇ ਨਾਲ ਇਸ ਦਾ ਕਲੈਕਸ਼ਨ ਬਹੁਤ ਵਧਿਆ ਹੈ। ਫਿਲਮ ਨੇ ਹੁਣ ਤੱਕ ਸੱਤ ਦਿਨਾਂ 'ਚ ਕਰੀਬ 97 ਕਰੋੜ ਰੁਪਏ ਦਾ ਕਾਰੋਬਾਰ ਕਰ ਲਿਆ ਹੈ ਅਤੇ ਆਉਣ ਵਾਲੇ ਦਿਨਾਂ 'ਚ ਫਿਲਮ 100 ਕਰੋੜ ਰੁਪਏ ਦਾ ਕਾਰੋਬਾਰ ਕਰ ਸਕਦੀ ਹੈ। ਫਿਲਮ ਦਾ ਬਜਟ 15-20 ਕਰੋੜ ਰੁਪਏ ਦੇ ਵਿਚਕਾਰ ਦੱਸਿਆ ਜਾ ਰਿਹਾ ਹੈ।


'ਦ ਕਸ਼ਮੀਰ ਫਾਈਲਜ਼' ਨੇ ਸ਼ੁੱਕਰਵਾਰ ਨੂੰ 3.55 ਕਰੋੜ ਰੁਪਏ, ਸ਼ਨੀਵਾਰ ਨੂੰ 8.50 ਕਰੋੜ ਰੁਪਏ, ਐਤਵਾਰ ਨੂੰ 15.10 ਕਰੋੜ ਰੁਪਏ, ਸੋਮਵਾਰ ਨੂੰ 15.05 ਕਰੋੜ ਰੁਪਏ, ਮੰਗਲਵਾਰ ਨੂੰ 19 ਕਰੋੜ ਰੁਪਏ, ਬੁੱਧਵਾਰ ਨੂੰ 19.05 ਕਰੋੜ ਰੁਪਏ ਅਤੇ ਬੁੱਧਵਾਰ ਨੂੰ ਲਗਭਗ 18 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਸ ਤਰ੍ਹਾਂ ਫਿਲਮ ਨੇ ਸੱਤ ਦਿਨਾਂ 'ਚ ਕਰੀਬ 97 ਕਰੋੜ ਰੁਪਏ ਕਮਾ ਲਏ ਹਨ।


ਦੱਸ ਦੇਈਏ ਕਿ 'ਦ ਕਸ਼ਮੀਰ ਫਾਈਲਜ਼' 11 ਮਾਰਚ ਨੂੰ ਰਿਲੀਜ਼ ਹੋਈ ਸੀ। ਇੰਨਾ ਹੀ ਨਹੀਂ ਦੇਸ਼ ਦੇ ਕਈ ਸੂਬਿਆਂ 'ਚ ਇਸ ਨੂੰ ਟੈਕਸ ਮੁਕਤ ਵੀ ਕਰ ਦਿੱਤਾ ਗਿਆ ਹੈ। ਆਸਾਮ ਵਿੱਚ ਸਰਕਾਰੀ ਕਰਮਚਾਰੀਆਂ ਨੂੰ ਵੀ ਇਸ ਫਿਲਮ ਨੂੰ ਦੇਖਣ ਲਈ ਅੱਧੇ ਦਿਨ ਦੀ ਛੁੱਟੀ ਦਿੱਤੀ ਗਈ ਸੀ। ਇਸ ਤਰ੍ਹਾਂ ਕਈ ਰਾਜ ਸਰਕਾਰਾਂ ਫਿਲਮ ਨੂੰ ਲੈ ਕੇ ਕਈ ਤਰ੍ਹਾਂ ਦੇ ਕਦਮ ਚੁੱਕ ਰਹੀਆਂ ਹਨ। ਇਸ ਤਰ੍ਹਾਂ ਦਿ ਕਸ਼ਮੀਰ ਫਾਈਲਜ਼ ਇੱਕ ਹੈਰਾਨੀਜਨਕ ਹਿੱਟ ਬਣ ਗਈ ਹੈ।