ਕੋਰੋਨਾ ਕਾਰਨ ਸਾਰੇ ਦੇਸ਼ 'ਚ ਹਾਲਤ ਬਹੁਤ ਬੁਰੇ ਹਨ। ਇਸ ਬੁਰੇ ਵਕਤ 'ਚ ਬੌਲੀਵੁੱਡ ਦੇ ਕਈ ਚਹਿਰੇ ਲੋੜਵੰਦਾਂ ਦੀ ਮਦਦ ਲਈ ਅੱਗੇ ਆ ਰਹੇ ਹਨ। ਫਿਲਮ ਡਾਇਰੈਕਟਰ ਰੋਹਿਤ ਸ਼ੈੱਟੀ ਦਾ ਨਾਮ ਵੀ ਇਨ੍ਹਾਂ ਸਿਤਾਰਿਆਂ 'ਚ ਸ਼ਾਮਿਲ ਹੈ। ਕੋਰੋਨਾ 'ਚ ਜ਼ਰੂਰਤਮੰਦਾਂ ਲਈ ਰੋਹਿਤ ਸ਼ੈੱਟੀ ਨੇ ਮਦਦ ਕੀਤੀ ਹੈ।
ਰੋਹਿਤ ਸ਼ੈੱਟੀ ਨੇ ਇਕ 250 ਬੈਡ ਵਾਲੇ ਬਣ ਰਹੇ ਟੈਮਪ੍ਰੇਰੇਰੀ ਹਸਪਤਾਲ ਲਈ ਦਿੱਲੀ ਦੇ ਗੁਰਦੁਆਰੇ 'ਚ ਫੰਡਿੰਗ ਨਾਲ ਮਦਦ ਕੀਤੀ ਹੈ। ਇਸ ਬਾਰੇ ਜਾਣਕਾਰੀ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦਿੱਤੀ ਹੈ।
ਮਨਜਿੰਦਰ ਸਿੰਘ ਸਿਰਸਾ ਨੇ ਆਪਣੇ ਇਕ ਬਿਆਨ 'ਚ ਕਿਹਾ ਕਿ, ਰੋਹਿਤ ਸ਼ੈੱਟੀ ਬੇਸ਼ਕ ਪਰਦੇ 'ਤੇ ਖਤਰਿਆਂ ਦਾ ਖਿਡਾਰੀ ਹੈ। ਪਰ ਪਰਦੇ ਪਿੱਛੇ ਉਹ ਇਕ ਸਮਝਦਾਰ ਅਤੇ ਮਦਦਗਾਰ ਇਨਸਾਨ ਹੈ। ਰੋਹਿਤ ਸ਼ੈੱਟੀ ਦਾ ਧੰਨਵਾਦ ਕਰਦੇ ਹੋਏ ਮਨਜਿੰਦਰ ਸਿਰਸਾ ਨੇ ਕਿਹਾ ਅਸੀਂ ਤੁਹਾਡੇ ਸਮਰਥਨ ਲਈ ਧੰਨਵਾਦੀ ਹਾਂ ਅਤੇ ਪ੍ਰਾਰਥਨਾ ਕਰਦੇ ਹਾਂ ਕਿ ਸਾਡੀ ਮਦਦ ਦੇ ਬਦਲੇ ਤੁਹਾਨੂੰ ਬਹੁਤ ਸਾਰਾ ਰੱਬ ਦਾ ਅਸ਼ੀਰਵਾਦ ਮਿਲੇ।