ਉਨ੍ਹਾਂ ਲਿਖਿਆ, “ਟ੍ਰੇਨਿੰਗ ਨੂੰ ਮਿੱਸ ਕਰ ਦਿੱਤਾ। ਬਟਰਫਲਾਈ ਕਿੱਕ ਨੂੰ ਸਿੱਖਣ ਦੀ ਕੋਸ਼ਿਸ਼ ਕਰ ਰਹੀ ਹਾਂ। ਦੂਰ ਤਕ ਜਾਣਾ ਹੈ।” ਇਸ ਵੀਡੀਓ ਨੂੰ ਸ਼ੇਅਰ ਕਰਨ ਮਗਰੋਂ ਦਿਸ਼ਾ ਦੀ ਪੋਸਟ ‘ਤੇ ਕੁਮੈਂਟਾਂ ਦਾ ਹੜ੍ਹ ਆ ਗਿਆ ਹੈ। ਇਸ ਦੇ ਨਾਲ ਹੀ ਇੱਕ ਯੂਜ਼ਰ ਨੇ ਕਿਹਾ, ‘ਟਾਈਗਰ ਨਾਲ ਰਹਿਣ ਦਾ ਅਸਰ ਹੋ ਗਿਆ ਹੈ।”
ਦਿਸ਼ਾ ਦੀ ਵੀਡੀਓ ਦੀ ਲੋਕ ਕਾਫੀ ਤਾਰੀਫ ਕਰ ਰਹੇ ਹਨ। ਜਲਦੀ ਹੀ ਦਿਸ਼ਾ ਆਪਣੀ ਅਗਲੀ ਫ਼ਿਲਮ ‘ਭਾਰਤ’ ‘ਚ ਸਲਮਾਨ ਖ਼ਾਨ ਨਾਲ ਨਜ਼ਰ ਆਵੇਗੀ। ਇਸ ਦਾ ਟ੍ਰੇਲਰ ਤੇ ਕੁਝ ਗੀਤ ਰਿਲੀਜ਼ ਹੋ ਚੁੱਕੇ ਹਨ। ਫ਼ਿਲਮ 5 ਜੂਨ ਨੂੰ ਈਦ ‘ਤੇ ਰਿਲੀਜ਼ ਹੋ ਰਹੀ ਹੈ।