ਮੁੰਬਈ: ਮਹਾਰਾਸ਼ਟਰ ‘ਚ ਇੱਕ ਨੌਜਵਾਨ ਨੇ ਸੂਬੇ ਦੇ ਮੁੱਖ ਮੰਤਰੀ ਦੇਵੇਂਦਰ ਫਡਨਵੀਸ ਨੂੰ ਚਿੱਠੀ ਲਿਖ ਗੁਜਾਰਿਸ਼ ਕੀਤੀ ਹੈ ਕਿ ਉਸ ਨੂੰ ਸਵੈਇੱਛਤ ਮੌਤ ਦੀ ਇਜਾਜ਼ਤ ਦਿੱਤੀ ਜਾਵੇ। ਆਪਣੇ ਖ਼ਤ ‘ਚ ਉਸ ਨੇ ਕਿਹਾ ਹੈ ਕਿ ਉਹ ਆਪਣੇ ਅਸਥਿਰ ਕਰੀਅਰ ਤੇ ਵਿਆਹ ਨਾ ਹੋਣ ਕਰਕੇ ਕਾਫੀ ਪ੍ਰੇਸ਼ਾਨ ਚੱਲ ਰਿਹਾ ਹੈ। ਉਹ ਆਪਣੀ ਜ਼ਿੰਦਗੀ ਨੂੰ ਖ਼ਤਮ ਕਰਨਾ ਚਾਹੁੰਦਾ ਹੈ।

ਚਿੱਠੀ ਬਾਰੇ ਪੁਲਿਸ ਅਧਿਕਾਰੀ ਨੇ ਦੱਸਿਆ, “ਸਵੈ ਇੱਛਾ ਮੌਤ ਦਾ ਖ਼ਤ ਕਰੀਬ 15-20 ਦਿਨ ਪਹਿਲਾ ਲਿਖਿਆ ਗਿਆ ਸੀ। ਇਸ ‘ਚ ਆਪਣੇ ਮਾਂ-ਪਿਓ ਲਈ ਕੁਝ ਨਾ ਕਰ ਪਾਉਣ ਤੇ ਆਪਣੇ ਕਰੀਅਰ ‘ਚ ਕੁਝ ਨਾ ਹਾਸਲ ਕਰਨ ਬਾਰੇ ਲਿਖਿਆ ਹੈ। ਉਸ ਦਾ ਵਿਆਹ ਵੀ ਨਹੀਂ ਹੋਇਆ ਹੈ। ਇਸ ਕਾਰਨ ਉਹ ਪ੍ਰੇਸ਼ਾਨ ਹੈ ਪਰ ਹੁਣ ਉਹ ਪੂਰੀ ਤਰ੍ਹਾਂ ਠੀਕ ਹੈ।”

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਚਿੱਠੀ ਪੜ੍ਹਨ ਤੋਂ ਬਾਅਦ ਉਨ੍ਹਾਂ ਨੇ ਉਸ ਵਿਅਕਤੀ ਨਾਲ ਸੰਪਰਕ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਸਵੈ ਇੱਛਾ ਮੌਤ ਦੀ ਮੰਗ ਕਰਨ ਵਾਲਾ ਨੌਜਵਾਨ ਕਾਫੀ ਪੜ੍ਹਿਆ-ਲਿਖੀਆ ਸੀ ਤੇ ਉਹ ਸਿਰਫ ਵਿਆਹ ਨਾ ਹੋਣ ਕਰਨੇ ਨਹੀਂ ਸਗੋਂ ਆਪਣੀ ਜ਼ਿੰਦਗੀ ‘ਚ ਆ ਰਹੀਆਂ ਕੁਝ ਪ੍ਰੇਸ਼ਾਨੀਆਂ ਕਰਕੇ ਨਿਰਾਸ਼ ਸੀ। ਉਹ ਆਪਣੇ ਮਾਂ-ਪਿਓ ਨੂੰ ਕਾਫੀ ਪਿਆਰ ਕਰਦਾ ਹੈ।”