ਨਵੀਂ ਦਿੱਲੀ: ਲੋਕ ਸਭਾ ਚੋਣਾਂ ਹੁਣ ਆਪਣੇ ਆਖਰੀ ਪੜਾਅ ਤਕ ਪਹੁੰਚ ਚੁੱਕੀਆਂ ਹਨ। ਛੇਵੇਂ ਗੇੜ ਦੀ ਵੋਟਿੰਗ ਵੀ ਖ਼ਤਮ ਹੋ ਚੁੱਕੀ ਹੈ। ਹੁਣ ਸਿਰਫ ਇੱਕ ਯਾਨੀ ਸੱਤਵੇਂ ਤੇ ਆਖਰੀ ਗੇੜ ਦੀਆਂ 59 ਸੀਟਾਂ ‘ਤੇ ਵੋਟਿੰਗ ਬਚੀ ਹੈ। ਇਸ ‘ਤੇ ਚੋਣਾਂ 19 ਮਈ ਯਾਨੀ ਛੇ ਦਿਨ ਬਾਅਦ ਹੋਣੀ ਹੈ। ਤਮਿਲਨਾਡੂ ਦੀ ਵੇਲੌਰ ਸੀਟ ‘ਤੇ ਚੋਣ ਮੁਲਤਵੀ ਕਰ ਦਿੱਤਾ ਗਿਆ ਸੀ ਜਿਸ ਦੀ ਤਾਰੀਖ ਦਾ ਐਲਾਨ ਅਜੇ ਹੋਣਾ ਬਾਕੀ ਹੈ।
ਲੋਕ ਸਭਾ ਚੋਣਾਂ ਦੇ ਸੱਤਵੇਂ ਗੇੜ ‘ਚ ਬਿਹਾਰ ਦੀ ਅੱਠ ਸੀਟਾਂ, ਹਿਮਾਚਲ ਦੀ ਸਾਰੀਆਂ ਚਾਰ ਸੀਟਾਂ, ਝਾਰਖੰਡ ਦੀ ਤਿੰਨ ਸੀਟਾਂ, ਮੱਧਪ੍ਰਦੇਸ਼ ਦੀ ਅੱਠ ਸੀਟਾਂ, ਪੰਜਾਬ ਦੀ ਸਾਰੀਆਂ 13 ਸੀਟਾਂ ਅਤੇ ਉੱਤਰ ਪ੍ਰਦੇਸ਼ ਦੀਆਂ ਬਾਕੀ 13 ਸੀਟਾਂ, ਚੰਡੀਗੜ੍ਹ ਦੀ ਇੱਕ ਸੀਟ ਅਤੇ ਪੱਛਮੀ ਬੰਗਾਲ ਨੌਂ ਸੀਟਾਂ ‘ਤੇ ਵੋਟਿੰਗ ਹੋਣੀ ਹੈ।
ਪਹਿਲੇ ਗੇੜ ‘ਚ 91 ਸੀਟਾਂ ‘ਤੇ, ਦੂਜੇ ਗੇੜ ‘ਚ 96, ਤੀਜੇ ਫੇਸ ‘ਚ 115 ਸੀਟਾਂ, ਚੌਥੇ ਗੇੜ ‘ਚ 71 ਸੀਟਾਂ, ਪੰਜਵੇਂ ਗੇੜ ‘ਚ ਸਭ ਤੋਂ ਘੱਟ 51 ਸੀਟਾਂ ਅਤੇ ਛੇਵੇਂ ਪੜਾਅ ‘ਚ 59 ਸੀਟਾਂ ‘ਤੇ ਵੋਟਿੰਗ ਹੋਈ ਸੀ। ਹੁਣ ਆਖਰੀ ਫੇਸ ਯਾਨੀ ਸੱਤਵੇਂ ਫੇਸ ‘ਚ 59 ਸੀਟਾਂ ‘ਤੇ 19 ਮਈ ਨੂੰ ਵੋਟਿੰਗ ਹੋਣੀ ਹੈ। ਆਮ ਚੋਣਾਂ ਦੇ ਨਤੀਜੇ ਇੱਕੋ ਵਾਰ 23 ਮਈ ਨੂੰ ਐਲਾਨ ਦਿੱਤੇ ਜਾਣਗੇ।
ਲੋਕ ਸਭਾ ਚੋਣਾਂ ਦਾ ਲੇਖਾ-ਜੋਖਾ, ਕਿੱਥੇ-ਕਿੱਥੇ ਪਈਆਂ ਵੋਟਾਂ, ਪੰਜਾਬ ਸਮੇਤ ਕਿੱਥੇ ਬਾਕੀ
ਏਬੀਪੀ ਸਾਂਝਾ
Updated at:
13 May 2019 10:56 AM (IST)
ਲੋਕ ਸਭਾ ਚੋਣਾਂ ਹੁਣ ਆਪਣੇ ਆਖਰੀ ਪੜਾਅ ਤਕ ਪਹੁੰਚ ਚੁੱਕੀਆਂ ਹਨ। ਛੇਵੇਂ ਗੇੜ ਦੀ ਵੋਟਿੰਗ ਵੀ ਖ਼ਤਮ ਹੋ ਚੁੱਕੀ ਹੈ। ਹੁਣ ਸਿਰਫ ਇੱਕ ਯਾਨੀ ਸੱਤਵੇਂ ਤੇ ਆਖਰੀ ਗੇੜ ਦੀਆਂ 59 ਸੀਟਾਂ ‘ਤੇ ਵੋਟਿੰਗ ਬਚੀ ਹੈ।
- - - - - - - - - Advertisement - - - - - - - - -