ਮੁੰਬਈ: ਡ੍ਰੀਮ ਗਰਲ ਹੇਮਾ ਮਾਲਿਨੀ ਤੇ ਐਕਟਰ ਧਰਮਿੰਦਰ ਦੀ ਲਵ ਸਟੋਰੀ ਅੱਜ ਲੱਖਾਂ ਪ੍ਰੇਮੀਆਂ ਲਈ ਕਿਸੇ ਉਦਾਹਰਨ ਤੋਂ ਘੱਟ ਨਹੀਂ। ਦੋਵਾਂ ਦੀ ਲਵ ਸਟੋਰੀ ਕਾਫੀ ਦਿਲਚਸਪ ਹੈ। ਧਰਮਿੰਦਰ ਨੇ 13 ਸਾਲ ਛੋਟੀ ਹੇਮਾ ਮਾਲਿਨੀ ਨਾਲ ਧਰਮ ਤੇ ਆਪਣਾ ਨਾਂ ਬਦਲ ਕੇ ਵਿਆਹ ਕੀਤਾ ਸੀ। 1970 ‘ਚ ਧਰਮਿੰਦਰ ਤੇ ਹੇਮਾ ਪਹਿਲੀ ਵਾਰ ਫ਼ਿਲਮ ‘ਸ਼ਰਾਫਤ’ ਤੇ ‘ਤੁਮ ਹਸੀਨ ਮੈਂ ਜਵਾਂ’ ‘ਚ ਸਕਰੀਨ ‘ਤੇ ਆਏ ਸੀ।


ਇਨ੍ਹਾਂ ਫ਼ਿਲਮਾਂ ਤੋਂ ਬਾਅਦ ਹੀ ਦੋਵਾਂ ‘ਚ ਨਜ਼ਦੀਕੀ ਦੀਆਂ ਖ਼ਬਰਾਂ ਆ ਗਈਆਂ ਸੀ। 1970 ਤੋਂ ਬਾਅਦ ਹੀ ਦੋਵਾਂ ਨੇ ਲਗਾਤਾਰ ਕਈ ਫ਼ਿਲਮਾਂ ‘ਚ ਕੰਮ ਕੀਤਾ ਤੇ ਇੱਕ-ਦੂਜੇ ਦੇ ਪਿਆਰ ‘ਚ ਪੈ ਗਏ। ਧਰਮ ਪਹਿਲਾਂ ਹੀ ਵਿਆਹੇ ਸੀ। ਉਨ੍ਹਾਂ ਦੀ ਪਹਿਲੀ ਪਤਨੀ ਪ੍ਰਕਾਸ਼ ਕੌਰ ਸੀ ਪਰ ਧਰਮ ਨੇ ਹੇਮਾ ਨਾਲ ਵਿਆਹ ਤੋਂ ਪਹਿਲਾਂ ਸ਼ਰਤ ਰੱਖੀ ਸੀ ਕਿ ਉਹ ਆਪਣੀ ਪਹਿਲੀ ਪਤਨੀ ਪ੍ਰਕਾਸ਼ ਕੌਰ ਤੇ ਦੋਵੇਂ ਬੇਟਿਆਂ ਬੌਬੀ ਦਿਓਲ ਤੇ ਸਨੀ ਦਿਓਲ ਨੂੰ ਨਹੀਂ ਛੱਡਣਗੇ, ਜਿਸ ਨੂੰ ਹੇਮਾ ਨੇ ਮੰਨ ਲਿਆ।

ਹਿੰਦੂ ਧਰਮ ਦੇ ਹੋਣ ਕਾਰਨ ਧਰਮਿੰਦਰ ਦੂਜਾ ਵਿਆਹ ਨਹੀਂ ਕਰ ਸਕਦੇ ਸੀ। ਉਨ੍ਹਾਂ ਨੇ ਹੇਮਾ ਨਾਲ ਵਿਆਹ ਕਰਨ ਲਈ ਮੁਸਲਿਮ ਧਰਮ ਅਪਣਾ ਲਿਆ ਸੀ। ਇਸ ਕਾਰਨ ਉਨ੍ਹਾਂ ਦਾ ਹੇਮਾ ਨਾਲ ਵਿਆਹ ਦਿਲਾਵਰ ਖ਼ਾਨ ਦੇ ਨਾਂ ਨਾਲ ਹੋਇਆ ਹੈ।



ਧਰਮ ਤੇ ਹੇਮਾ ਨੇ 1975 ‘ਚ ਫ਼ਿਲਮ ‘ਸ਼ੋਲੇ’ ਕੀਤੀ ਸੀ। ਇਸ ਦੀ ਸ਼ੂਟਿੰਗ ਦੌਰਾਨ ਚੇਨਈ ਦੇ ਹੋਟਲ ‘ਚ ਧਰਮ ਤੇ ਹੇਮਾ ਰੁਕੇ ਸੀ। ਇਸੇ ਦੌਰਾਨ ਫ਼ਿਲਮ ਦੇ ਡਾਇਰੈਕਟਰ ਬਿਨਾ ਦਰਵਾਜ਼ਾ ਖੜਕਾਏ ਉਨ੍ਹਾਂ ਦੇ ਕਮਰੇ ‘ਚ ਦਾਖਲ ਹੋ ਗਏ। ਅੰਦਰ ਧਰਮ ਤੇ ਹੇਮਾ ਇੱਕ ਹੀ ਚਾਦਰ ‘ਚ ਲਿਪਟੇ ਹੋਏ ਸੀ ਜਿਸ ਦੀ ਤਸਵੀਰ ਮਜ਼ਾਕ-ਮਜ਼ਾਕ ‘ਚ ਡਾਇਰੈਕਟਰ ਸਾਹਿਬ ਨੇ ਕਲਿੱਕ ਕਰ ਲਈ ਸੀ।

ਇਸ ਤੋਂ ਬਾਅਦ ਇਹ ਤਸਵੀਰਾਂ ਸਭ ਦੇ ਸਾਹਮਣੇ ਆ ਗਈਆਂ ਤੇ ਮੀਡੀਆ ‘ਚ ਛਾ ਗਈਆਂ। ਮੀਡੀਆ ਰਿਪੋਰਟ ਦਾ ਦਾਅਵਾ ਹੈ ਕਿ ਇਨ੍ਹਾਂ ਤਸਵੀਰਾਂ ਦੇ ਸਾਹਮਣੇ ਆਉਣ ਤੋਂ ਬਾਅਦ ਹੀ ਧਰਮ ਤੇ ਹੇਮਾ ਨੇ ਵਿਆਹ ਕਰਨ ਦਾ ਫੈਸਲਾ ਲਿਆ ਸੀ।