ਨਵੀਂ ਦਿੱਲੀ: ਰਾਫੇਲ ਮਾਮਲੇ ‘ਚ ਮੁੜ ਵਿਚਾਰ ਕਰਨ ਲਈ ਦਾਖਲ ਅਰਜ਼ੀਆਂ ‘ਤੇ ਸੁਪਰੀਮ ਕੋਰਟ ਅੱਜ ਸੁਣਵਾਈ ਕਰੇਗਾ। ਤੈਅ ਪ੍ਰਕਿਰਿਆ ਮੁਤਾਬਕ ਮਾਮਲੇ ‘ਚ ਪਹਿਲੇ ਫੈਸਲਾ ਲੈ ਚੁੱਕੇ ਤਿੰਨ ਜੱਜ, ਚੀਫ ਜਸਟਿਸ ਰੰਜਨ ਗੋਗੋਈ, ਸੰਜੈ ਕਿਸ਼ਨ ਕੌਲ ਤੇ ਕੇ.ਐਮ. ਜੋਸਫ ਹੀ ਮਾਮਲਾ ਸੁਣਨਗੇ। ਪਿਛਲੇ ਹਫਤੇ ਤਿੰਨਾਂ ਜੱਜਾਂ ਨੇ ਪਟੀਸ਼ਨਾਂ ਦੇਖਣ ਤੋਂ ਬਾਅਦ ਫੈਸਲਾ ਲਿਆ ਸੀ ਕਿ ਮਾਮਲੇ ‘ਤੇ ਖੁੱਲ੍ਹੀ ਅਦਾਲਤ ‘ਚ ਸੁਣਵਾਈ ਹੋਵੇਗੀ।

ਫਰਾਂਸ ਦੇ ਨਾਲ 36 ਰਾਫੇਲ ਲੜਾਕੂ ਜਹਾਜ਼ਾਂ ਦੀ ਖਰੀਦ ਸੌਦੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨਾਂ ਨੂੰ ਸੁਪਰੀਮ ਕੋਰਟ ਨੇ ਖਾਰਜ ਕਰ ਦਿੱਤਾ ਸੀ। 14 ਦਸੰਬਰ ਨੂ ਦਿੱਤੇ ਫੈਸਲੇ ‘ਚ ਕੋਰਟ ਨੇ ਮੰਨਿਆ ਸੀ ਕਿ ਸੌਦਾ ਦੇਸ਼ ਹਿੱਤ ‘ਚ ਹੈ। ਇਸ ‘ਚ ਕਿਸੇ ਤਰ੍ਹਾਂ ਦੀ ਕੋਈ ਗੜਬੜੀ ਨਹੀਂ ਹੋਈ।

ਪਰ ਇਸ ਖਿਲਾਫ ਯਸ਼ਵੰਤ ਸਿਨ੍ਹਾ, ਅਰੁਣ ਸ਼ੌਰੀ ਅਤੇ ਪ੍ਰਸ਼ਾਂਤ ਭੂਸ਼ਣ ਨੇ ਦੁਬਾਰਾ ਪਟੀਸ਼ਨਾਂ ਦਾਖਲ ਕੀਤੀਆਂ ਸੀ ਜਿਸ ‘ਚ ਕਿਹਾ ਗਿਆ ਹੈ ਕਿ ਸਰਕਾਰ ਨੇ ਸੌਦੇ ਬਾਰੇ ਸੀਲਬੰਦ ਲਿਫਾਫੇ ‘ਚ ਕੋਰਟ ‘ਚ ਜੋ ਜਾਣਕਾਰੀ ਦਿੱਤੀ ਹੈ ਉਸ ਦੇ ਤੱਥ ਗ਼ਲਤ ਸੀ ਅਤੇ ਜਿਸ ਕਾਰਨ ਕੋਰਟ ਨੇ ਜੋ ਫੈਸਲਾ ਲਿਆ ਉਹ ਗ਼ਲਤ ਹੈ। ਇਸ ਦੇ ਨਾਲ ਹੀ ਕੋਰਟ ਨੂੰ ਝੂਠੀ ਜਾਣਕਾਰੀ ਦੇਣ ਦੇ ਜ਼ਿੰਮੇਦਾਰ ਅਧਿਕਾਰੀਆਂ ਖਿਲਾਫ ਕਾਰਵਾਈ ਦੀ ਮੰਗ ਵੀ ਕੀਤੀ ਗਈ ਹੈ। ਇਹ ਅਰਜ਼ੀ ਵੀ ਸੁਣਵਾਈ ਲਈ ਕੋਰਟ ‘ਚ ਦਿੱਤੀ ਗਈ ਹੈ।