ਅਮੈਲੀਆ ਪੰਜਾਬੀ ਦੀ ਰਿਪੋਰਟ


Dunki Craze In Punjab: ਸ਼ਾਹਰੁਖ ਖਾਨ ਦੀ ਫਿਲਮ 'ਡੰਕੀ' 21 ਦਸੰਬਰ ਨੂੰ ਰਿਲੀਜ਼ ਹੋ ਚੁੱਕੀ ਹੈ। ਰਿਲੀਜ਼ ਦੇ ਪਹਿਲੇ ਹੀ ਦਿਨ ਫਿਲਮ ਨੇ ਕਾਫੀ ਵਧੀਆ ਕਮਾਈ ਵੀ ਕਰ ਲਈ ਹੈ। ਇਸ ਫਿਲਮ ਨੂੰ ਪੂਰੇ ਦੇਸ਼ ਦੁਨੀਆ ਖਾਸ ਕਰਕੇ ਪੰਜਾਬ ਵਿੱਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਕਿਉਂਕਿ ਫਿਲਮ ਦਾ ਸਿੱਧਾ ਕਨੈਕਸ਼ਨ ਪੰਜਾਬ ਨਾਲ ਹੈ। ਇਸ ਫਿਲਮ ਦੀ ਕਹਾਣੀ ਉਨ੍ਹਾਂ ਪੰਜਾਬੀ ਨੌਜਵਾਨਾਂ ਦੇ ਆਲੇ ਦੁਆਲੇ ਘੁੰਮਦੀ ਹੈ, ਜੋ ਆਪਣ ਹਾਲਾਤ ਤੋਂ ਮਜਬੂਰ ਹੋ ਕੇ ਵਿਦੇਸ਼ਾਂ 'ਚ ਜਾਂਦੇ ਹਨ। ਇਹ ਫਿਲਮ ਤੁਹਾਨੂੰ ਖੂਬ ਹਸਾਉਂਦੀ ਵੀ ਹੈ ਤੇ ਰੁਆਉਂਦੀ ਵੀ ਹੈ। 


ਇਹ ਵੀ ਪੜ੍ਹੋ: ਅਨਮੋਲ ਕਵਾਤਰਾ ਦੇ ਸ਼ੋਅ 'ਚ ਪਹੁੰਚੀ ਹਰਿਆਣਵੀ ਗਾਇਕਾ ਸਪਨਾ ਚੌਧਰੀ, ਕਵਾਤਰਾ ਦੇ NGO ਦੀ ਕੀਤੀ ਮਦਦ, ਦੇਖੋ ਵੀਡੀਓ


ਇਸ ਫਿਲਮ ਨੂੰ ਲੈਕੇ ਪੰਜਾਬ 'ਚ ਜ਼ਬਰਦਸਤ ਕਰੇਜ਼ ਹੈ। ਫੈਨਜ਼ ਇਸ ਫਿਲਮ ਲਈ ਪਾਗਲ ਹੋ ਰਹੇ ਹਨ। ਮੋਹਾਲੀ 'ਚ ਸ਼ਾਹਰੁਖ ਦੇ ਫੈਨਜ਼ ਨੇ ਫਿਲਮ ਦੀ ਰਿਲੀਜ਼ 'ਤੇ ਜਸ਼ਨ ਮਨਾਇਆ ਹੈ, ਜਿਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਏਬੀਪੀ ਨਿਊਜ਼ ਦੇ ਕੈਮਰੇ ਸਾਹਮਣੇ ਸ਼ਾਹਰੁਖ ਦੇ ਫੈਨਜ਼ ਡੰਕੀ ਦੀਆਂ ਟੀ ਸ਼ਰਟਾਂ ਪਹਿਨੇ ਨਜ਼ਰ ਆਏ। ਇਹੀ ਨਹੀਂ ਇੱਕ ਪੰਜਾਬੀ ਨੌਜਵਾਨ ਨੇ ਡੰਕੀ ਦੀ ਤਾਰੀਫ 'ਚ ਬੋਲੀ ਤੱਕ ਪਾ ਦਿੱਤੀ। ਦੇਖੋ ਇਹ ਵੀਡੀਓ:









ਕਾਬਿਲੇਗ਼ੌਰ ਹੈ ਕਿ ਸ਼ਾਹਰੁਖ ਖਾਨ ਦੀ 'ਡੰਕੀ' ਇਸ ਸਾਲ 'ਚ ਉਨ੍ਹਾਂ ਦੀ ਤੀਜੀ ਫਿਲਮ ਹੈ। ਉਨ੍ਹਾਂ ਨੇ ਲਗਾਤਾਰ ਕਾਮਯਾਬੀ ਦੈ ਹੈਟਰਿਕ ਮਾਰ ਦਿੱਤੀ ਹੈ। ਸ਼ਾਹਰੁਖ ਨੇ ਡੰਕੀ ਨਾਲ ਇਹ ਸਾਬਤ ਕਰ ਦਿੱਤਾ ਹੈ ਕਿ ਉਨ੍ਹਾਂ ਨੂੰ ਬਾਲੀਵੁੱਡ ਦਾ ਕਿੰਗ ਖਾਨ ਕਿਉਂ ਕਿਹਾ ਜਾਂਦਾ ਹੈ। ਦੱਸ ਦਈਏ ਕਿ ਡੰਕੀ ਫਿਲਮ ਦਾ ਕਨੈਕਸ਼ਨ ਪੰਜਾਬ ਨਾਲ ਹੈ। ਫਿਲਮ ਦੀ ਕਹਾਣੀ ਪੰਜਾਬੀ ਨੌਜਵਾਨਾਂ ਦੇ ਆਲੇ ਦੁਆਲੇ ਘੁੰਮਦੀ ਹੈ। ਇਹ ਫਿਲਮ ਨੂੰ ਦੇਖ ਕੇ ਦਰਸ਼ਕਾਂ ਦੀਆਂ ਅੱਖਾਂ ਨਮ ਵੀ ਹੁੰਦੀਆਂ ਹਨ ਅਤੇ ਉਨ੍ਹਾਂ ਦੇ ਚਿਹਰੇ 'ਤੇ ਮੁਸਕਾਨ ਵੀ ਆਉਂਦੀ ਹੈ।


ਇਹ ਵੀ ਪੜ੍ਹੋ: ਸਲਮਾਨ ਖਾਨ ਨੂੰ ਦੇਖਦੇ ਹੀ ਫੀਮੇਲ ਫੈਨ ਨੇ ਕੀਤੀ ਇਹ ਹਰਕਤ, ਬਾਲੀਵੁੱਡ ਦੇ ਭਾਈਜਾਨ ਵੀ ਰਹਿ ਗਏ ਹੈਰਾਨ, ਦੇਖੋ ਵੀਡੀਓ