B Praak Second Marriage With Wife Meera: ਪੰਜਾਬੀ ਗਾਇਕ ਤੇ ਸੰਗੀਤਕਾਰ ਬੀ ਪਰਾਕ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਉਨ੍ਹਾਂ ਦਾ ਗਾਇਆ 'ਐਨੀਮਲ' ਫਿਲਮ ਦਾ ਗਾਣਾ 'ਰੋਨੇ ਨਹੀਂ ਦੇਂਗੇ' ਪੂਰੇ ਦੇਸ਼ ਦੇ ਲੋਕਾਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ। ਇਸ ਵੱਡੀ ਸਫਲਤਾ ਦੇ ਨਾਲ ਹੀ ਬੀ ਪਰਾਕ ਦੀ ਫੈਨ ਫਾਲੋਇੰਗ 'ਚ ਵੀ ਜ਼ਬਰਦਸਤ ਇਜ਼ਾਫਾ ਹੋਇਆ ਹੈ। 


ਇਹ ਵੀ ਪੜ੍ਹੋ: ਸਾਊਥ ਸਟਾਰ ਪ੍ਰਭਾਸ ਦੀ 'ਸਾਲਾਰ' ਰਿਲੀਜ਼ ਤੋਂ ਕੁੱਝ ਘੰਟਿਆਂ ਬਾਅਦ ਹੀ ਆਨਲਾਈਨ ਹੋਈ ਲੀਕ, ਲੋਕ HD ਪ੍ਰਿੰਟ 'ਚ ਕਰ ਰਹੇ ਡਾਊਨਲੋਡ


ਬੀ ਪਰਾਕ ਦੀ ਹਾਲੀਆ ਸੋਸ਼ਲ ਮੀਡੀਆ ਪੋਸਟ ਚਰਚਾ 'ਚ ਹੈ। ਦਰਅਸਲ, ਗਾਇਕ ਨੇ ਆਪਣੀ ਪਤਨੀ ਮੀਰਾ ਬਚਨ ਨਾਲ ਦੂਜੀ ਵਾਰ ਵਿਆਹ ਕੀਤਾ ਹੈ। ਸੋਸ਼ਲ ਮੀਡੀਆ 'ਤੇ ਗਾਇਕ ਨੇ ਖੁਦ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕੀਤਾ ਹੈ, ਹੁਣ ਇਹ ਤਸਵੀਰਾਂ ਦੇਖਦੇ ਹੀ ਦੇਖਦੇ ਵਾਇਰਲ ਹੋ ਰਹੀਆਂ ਹਨ। ਦਰਅਸਲ, ਇਸ ਜੋੜੇ ਨੇ ਪੂਜਾ ਲਈ ਕੋਈ ਵਿਧੀ ਕੀਤੀ ਸੀ, ਜਿਸ ਦੇ ਤਹਿਤ ਇਨ੍ਹਾਂ ਨੇ ਅਗਨੀ ਦੇ ਆਲੇ ਦੁਆਲੇ ਸੱਤ ਫੇਰੇ ਲਏ। ਬੀ ਪਰਾਕ ਨੇ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਰੋਮਾਂਟਿਕ ਕੈਪਸ਼ਨ ਵੀ ਲਿਖੀ, 'ਤੁਮ ਕਿਆ ਮਿਲੇ ਮੀਰੂ...'। ਦੇਖੋ ਇਹ ਖੂਬਸੂਰਤ ਤਸਵੀਰਾਂ:









ਕਾਬਿਲੇਗ਼ੌਰ ਹੈ ਕਿ ਬੀ ਪਰਾਕ ਪੰਜਾਬੀ ਇੰਡਸਟਰੀ ਦੇ ਜਾਣੇ ਮਾਣੇ ਗਾਇਕ ਹਨ। ਜਿਨ੍ਹਾਂ ਨੇ ਬਾਲੀਵੁੱਡ ਤੱਕ ਨਾਮ ਕਮਾਇਆ ਹੈ। ਉਹ ਜ਼ਿਆਦਾਤਰ ਸੈਡ ਸੌਂਗਜ਼ ਯਾਨਿ ਦਿਲ ਟੁੱਟਣ ਵਾਲੇ ਗਾਣੇ ਗਾਉਣ ਲਈ ਜਾਣੇ ਜਾਂਦੇ ਹਨ। ਉਨ੍ਹਾਂ ਦੀ ਆਵਾਜ਼ 'ਚ ਦਰਦ ਭਰੇ ਗਾਣੇ ਕਾਫੀ ਜਚਦੇ ਹਨ ਅਤੇ ਹਿੱਟ ਵੀ ਹੁੰਦੇ ਹਨ। ਹਾਲ ਹੀ 'ਚ ਬੀ ਪਰਾਕ ਨੇ 'ਐਨੀਮਲ' ਫਿਲਮ ਦਾ ਗਾਣਾ 'ਰੋਨੇ ਨਹੀਂ ਦੇਂਗੇ' ਗਾਇਆ। ਇਹ ਗਾਣਾ ਜ਼ਬਰਦਸਤ ਹਿੱਟ ਰਿਹਾ। ਗਾਣੇ ਨੂੰ ਦੇਸ਼ ਭਰ 'ਚ ਖੂਬ ਪਿਆਰ ਮਿਿਲਿਆ। ਫਿਲਮ ;ਚ ਜਦੋਂ ਵੀ ਇਹ ਗਾਣਾ ਚੱਲਿਆ, ਲੋਕ ਸਿਨੇਮਾਘਰਾਂ 'ਚ ਭਾਵੁਕ ਹੋ ਗਏ। 


ਇਹ ਵੀ ਪੜ੍ਹੋ: ਪੰਜਾਬੀ ਗਾਇਕ ਹਰਭਜਨ ਮਾਨ ਪਤਨੀ ਹਰਮਨ ਕੌਰ ਨਾਲ ਤਖਤ ਸ੍ਰੀ ਕੇਸਗੜ੍ਹ ਗੁਰਦੁਆਰਾ ਸਾਹਿਬ ਹੋਏ ਨਤਮਸਤਕ, ਤਸਵੀਰ ਕੀਤੀ ਸ਼ੇਅਰ