ਮੁੰਬਈ: ਸਲਮਾਨ ਖ਼ਾਨ ਦੀ ‘ਭਾਰਤ’ ਇਸ ਸਾਲ ਈਦ ‘ਤੇ ਰਿਲੀਜ਼ ਲਈ ਤਿਆਰ ਹੈ। ਫ਼ਿਲਮ ਦਾ ਇੰਤਜ਼ਾਰ ਸਲਮਾਨ ਅਤੇ ਕੈਟਰੀਨਾ ਕੈਫ ਦੇ ਫੈਨਸ ਲਈ ਕੁਝ ਮੁਸ਼ਕਿਲ ਹੋ ਰਿਹਾ ਹੈ। ਇਸ ਫ਼ਿਲਮ ਦਾ ਨਵਾਂ ਟੀਜ਼ਰ ਅੱਠ ਸਾਲ ਬਾਅਦ ਲੌਂਚ ਕੀਤਾ ਜਾਣਾ ਹੈ। ਜਿਸ ‘ਚ ਸਲਮਾਨ ਧਮਾਕੇਦਾਰ ਡਾਇਲੌਗ ਬੋਲਦੇ ਨਜ਼ਰ ਆਉਣਗੇ।
ਇਸ ਦੇ ਨਾਲ ਹੀ ਟੀਜ਼ਰ ‘ਚ ਉਹ ਤਾਬੜਤੋੜ ਐਕਸ਼ਨ ਸੀਨ ਕਰਦੇ ਵੀ ਨਜ਼ਰ ਆਉਣਗੇ। ਟੀਜ਼ਰ ਤੋਂ ਜੁੜੀ ਇੱਕ ਅੀਹਮ ਖ਼ਬਰ ਸਾਹਮਣੇ ਆਈ ਹੈ ਕਿ ਇਸ ਦੀ ਲੰਬਾਈ ਇੱਕ ਮਿੰਟ ਅਤੇ ਕੁਝ ਸੈਕਿੰਡ ਦੀ ਹੋਵੇਗੀ। ਇਸ ਤੋਂ ਅੰਦਾਜ਼ਾ ਲੱਗਾਇਆ ਜਾ ਰਿਹਾ ਹੈ ਕਿ ਸ਼ਾਹਿਦ ਫ਼ਿਲਮ ਦੀ ਲੰਬਾਈ ਵੀ ਜ਼ਿਆਦਾ ਹੀ ਹੋਵੇਗੀ।
ਫ਼ਿਲਮ ਦੇ ਟੀਜ਼ਰ ‘ਚ ਸਲਮਾਨ ਦੀ ਆਵਾਜ਼ ਦਾ ਫੈਸਲਾ ਫ਼ਿਲਮ ਦੇ ਡਾਇਰੈਕਟਰ ਅਲੀ ਅੱਬਾਸ ਅਤੇ ਸਲਮਾਨ ਦਾ ਹੈ। ਇਸ ਫ਼ਿਲਮ ‘ਚ ਸਾਲ 1947 ਤੋਂ ਮੌਜੂਦਾ ਭਾਰਤ ਤਕ ਦੀ ਕਹਾਣੀ ਨੂੰ ਦਿਖਾਇਆ ਜਾਵੇਗਾ। ਜਿਸ ‘ਚ ਸਲਮਾਨ ਫ਼ਿਲਮ ਦੇ ਕਈ ਲੁੱਕਸ ‘ਚ ਨਜ਼ਰ ਆਉਣਗੇ।