ਮੁੰਬਈ: ਹਾਲ ਹੀ ‘ਚ ਰਿਲੀਜ਼ ਹੋਈ ‘ਏਕ ਲੜਕੀ ਕੋ ਦੇਖਾ ਤੋ ਏਸਾ ਲੱਗਾ’ ਰਿਲੀਜ਼ ਹੋ ਚੁੱਕੀ ਹੈ। ਜਿਸ ਨੂੰ ਅੋਡੀਅੰਸ਼ ਤੋਂ ਠੀਕ-ਠਾਕ ਪਿਆਰ ਮਿਲਿਆ ਹੈ। ਪਰ ਫ਼ਿਲਮ ਨੂੰ ਕ੍ਰਿਟਿਕਸ ਨੇ ਖੂਬ ਪਸੰਦ ਕੀਤਾ ਹੈ। ਇਸ ਦੇ ਨਾਲ ਹੀ ਇਹ ਪਹਿਲੀ ਫ਼ਿਲਮ ਹੈ ਜਿਸ 'ਚ ਅਨਿਲ ਕਪੂਰ ਨੇ ਧੀ ਸੋਨਮ ਕਪੂਰ ਦੇ ਨਾਲ ਕੰਮ ਕੀਤਾ ਹੈ। ਇਨ੍ਹਾਂ ਦੀ ਫ਼ਿਲਮ ਨੂੰ ਸ਼ੈਲੀ ਚੋਪੜਾ ਨੇ ਡਾਇਰੈਕਟ ਕੀਤਾ ਹੈ ਜਿਸ ਨੂੰ ਲੈ ਕੇ ਹੁਣ ਇੱਕ ਹੋਰ ਵੱਡੀ ਖ਼ਬਰ ਆਈ ਹੈ।

ਜੀ ਹਾਂ, ਖ਼ਬਰ ਹੈ ਕਿ ਫ਼ਿਲਮ ਦੇ ਸਕਰੀਨ ਪਲੇਅ ਨੂੰ ਅਕੈਡਮੀ ਆਫ ਮੋਸ਼ਨ ਪਿਕਚਰ ਆਰਟਸ ਐਂਡ ਸਾਇੰਸ ਦੀ ਲਾਈਬ੍ਰੇਰੀ ਦਾ ਹਿੱਸਾ ਬਣਾਇਆ ਜਾਵੇਗਾ। ਇਸ ਫ਼ਿਲਮ ਨੂੰ ਸਾਲ ਦੀ ਸਭ ਤੋਂ ਵਖਰੀ ਅਤੇ ਅਣਸੁਣੀ ਰੋਮਾਂਟਿਕ ਫ਼ਿਲਮ ਦੇ ਤੌਰ ‘ਤੇ ਦਿਖਾਇਆ ਜਾ ਰਿਹਾ ਸੀ। ਹਾਲ ਹੀ ‘ਚ ਸੁਪਰੀਮ ਕੋਰਟ ਨੇ ਸਮਲੈਂਗਿਕ ਰਿਸ਼ਤਿਆਂ ਨੂੰ ਕਾਨੂੰਨੀ ਕਰਾਰ ਦਿੱਤਾ ਹੈ ਅਜਿਹੇ ‘ਚ ਫ਼ਿਲਮ ਦੀ ਰਿਲੀਜ਼ ਲਈ ਇਹ ਸਮਾਂ ਬਿਲਕੁਲ ਸਹੀਂ ਰਿਹਾ।


ਫ਼ਿਲਮ ‘ਚ ਸੋਨਮ ਨੇ ਇੱਕ ਲੈਸਬਿਅਨ ਦਾ ਰੋਲ ਕੀਤਾ ਹੈ ਜੋ ਇੱਕ ਕੁੜੀ ਨੂੰ ਹੀ ਪਿਆਰ ਕਰਦੀ ਹੈ। ਜੋ ਕਈਂ ਸਾਲਾਂ ਤੋਂ ਕੰਜ਼ਰਵੇਟਵਿ ਪਰਿਵਾਰ ਨੂੰ ਆਪਣੀ ਪਛਾਣ ਦੱਸਣ ‘ਚ ਕਾਫੀ ਜਦੋਜਹਿਦ ਦਾ ਸਾਹਮਣਾ ਕਰਦੀ ਨਜ਼ਰ ਆਉਂਦੀ ਹੈ। ਫ਼ਿਲਮ ਨੂੰ ਵਿਧੁ ਵਿਨੋਦ ਚੋਪੜਾ ਨੇ ਪ੍ਰੋਡਿਊਸ ਕੀਤਾ ਹੈ ਜੋ ਇਸ ਤੋਂ ਪਹਿਲਾਂ ‘ਸੰਜੂ’ ਦੀ ਸਕ੍ਰਿਪਟ ਨੂੰ ਵੀ ਆਸਕਰ ਲਾਈਬ੍ਰੇਰੀ ਭੇਜ ਚੁੱਕੇ ਹਨ।