ਨਵੀਂ ਦਿੱਲੀ: ਅੱਜ ਗੂਗਲ ਨੇ ਜਰਮਨ ਰਸਾਇਨ ਵਿਗੀਆਨਕ ਫ੍ਰੇਡਲਿਬ ਫਰਡੀਨੇਂਡ ਰੰਗੇ ਨੂੰ ਯਾਦ ਕੀਤਾ ਹੈ। ਅੱਜ ਯਾਨੀ 8 ਫਰਵਰੀ ਨੂੰ ਗੂਗਲ ਨੇ ਖੂਬਸੂਰਤ ਡੂਡਲ ਬਣਾ ਫ੍ਰੀਡਲਿਬ ਦੇ 225ਵੇਂ ਜਨਮ ਦਿਨ ‘ਤੇ ਉਨ੍ਹਾਂ ਨੂੰ ਯਾਦ ਕੀਤਾ ਹੈ। ਫ੍ਰੀਡਲਿਬ ਨੇ ਟੀਨਐਜ ‘ਚ ਹੀ ਰਸਾਇਣ ਵਿਗੀਆਨ ‘ਚ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ ਸੀ ਅਤੇ ਇਹ ਉਹੀ ਸਖ਼ਸ਼ ਹੈ ਜਿਸ ਨੇ ਕੈਫੀਨ ਦੀ ਖੋਜ ਕੀਤੀ ਸੀ।

ਉਨ੍ਹਾਂ ਬਚਪਨ ਤੋਂ ਹੀ ਨਵੇਂ-ਨਵੇਂ ਐਕਸਪੈਰੀਮੈਂਟ ਕਰਨੇ ਸ਼ੁਰੂ ਕਰ ਦਿੱਤੇ ਸੀ। ਇਸੇ ਸਮੇਂ ਇੱਕ ਪ੍ਰਯੋਗ ਕਰਦੇ ਹੋਏ ਗੇਲਡੋਨਾ ਬੂਟੇ ਦੀਆਂ ਕੁਝ ਬੁੰਦਾਂ ਉਸ ਦੀਆਂ ਅੱਖਾ ‘ਚ ਗਿਰ ਗਈਆਂ ਜਿਸ ਦਾ ਕਾਫੀ ਖ਼ਤਰਨਾਕ ਅਸਰ ਉਸ ‘ਤੇ ਪਿਆ। ਪਰ ਇਹੀ ਪ੍ਰਯੋਗ ਉਸ ਨੇ ਇੱਕ ਵਾਰ ਫੇਰ ਯੁਨੀਵਰਸੀਟੀ ਸਮੇਂ ਵੀ ਕੀਤਾ।



ਜਦੋਂ ਫ੍ਰੀਡਲਿਬ ਇਹ ਪ੍ਰਯੋਗ ਦੌਬਾਰਾ ਕੀਤਾ ਉਸ ਸਮੇਂ ਉਨ੍ਹਾਂ ਨੇ ਕੈਫੀਨ ਦੀ ਪਛਾਣ ਕਰ ਲਈ ਸੀ। ਕੈਫੀਨ ਉਹੀ ਤੱਤ ਹੈ ਜੋ ਕੌਫ਼ੀ ‘ਚ ਪਾਇਆ ਜਾਂਦਾ ਹੈ। ਕੈਫੀਨ ਤੋਂ ਇਲਾਵਾ ਫ੍ਰੀਡਲਿਬ ਦੇ ਕੋਲਤਾਰ ਡਾਈ ਦੀ ਵੀ ਖੋਜ ਕੀਤੀ ਜਿਸ ਦੀ ਮਦਦ ਨਾਲ ਕਪੜਿਆਂ ‘ਚ ਰੰਗਾਈ ਦਾ ਕੰਮ ਕੀਤਾ ਜਾਂਦਾ ਹੈ।

ਫ੍ਰੀਡਲਿਬ ਕੁਨੈਨ ਦੇ ਵੀ ਖੋਜੀ ਹਨ ਜਿਸ ਦੀ ਮਦਦ ਨਾਲ ਮਲੇਰੀਆ ਦੇ ਇਲਾਜ ਦੀ ਦਵਾਈ ‘ਚ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਚਕੁੰਦਰ ਦੇ ਰਸ ਤੋਨ ਚੀਨੀ ਕਢ੍ਹਣ ਦੀ ਪ੍ਰਕਿਰੀਆ ਵੀ ਉਸ ਨੇ ਹੀ ਇਜਾਦ ਕੀਤੀ ਸੀ।