ਮੁੰਬਈ: ਬਾਲੀਵੁੱਡ ਐਕਟਰ ਸੁਮਿਤ ਵਿਆਸ (Sumeet Vyas) ਤੇ ਐਕਟਰਸ ਏਕਤਾ ਕੌਲ (Ekta kaul) ਦੇ ਘਰ ਜਲਦੀ ਹੀ ਖਾਸ ਮਹਿਮਾਨ ਆਉਣ ਵਾਲਾ ਹੈ। ਏਕਤਾ ਕੌਲ ਕੁਝ ਦਿਨਾਂ ਦੇ ਅੰਦਰ ਆਪਣੇ ਪਹਿਲੇ ਬੱਚੇ ਨੂੰ ਜਨਮ ਦੇਣ ਜਾ ਰਹੀ ਹੈ। ਅਜਿਹੀ ਸਥਿਤੀ ਵਿੱਚ ਏਕਤਾ ਤੇ ਸੁਮਿਤ ਪ੍ਰੈਗਨੈਂਸੀ ਪੀਰੀਅਡ ਨੂੰ ਖੂਬ ਇੰਜੂਆਏ ਕਰ ਰਹੇ ਹਨ। ਇਸ ਦੌਰਾਨ ਇੱਕ ਵਾਰ ਫਿਰ ਏਕਤਾ ਨੇ ਸੋਸ਼ਲ ਮੀਡੀਆ ‘ਤੇ ਆਪਣੇ ਬੇਬੀ ਬੰਪ ਨੂੰ ਫਲੌਂਟ ਕੀਤਾ। ਇਸ ਦੌਰਾਨ ਏਕਤਾ ਦੀ ਵੀਡੀਓ ਸੋਸ਼ਲ ਮੀਡੀਆ (Social media) 'ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।



ਵਾਇਰਲ ਵੀਡੀਓ ਵਿੱਚ ਏਕਤਾ ਕੌਲ ਇੱਕ ਗੁਬਾਰੇ ਨਾਲ ਝੁੰਮਦੀ ਨਜ਼ਰ ਆ ਰਹੀ ਹੈ। ਏਕਤਾ ਇਨ੍ਹੀਂ ਦਿਨੀਂ ਆਪਣੇ ਪਹਿਲੇ ਬੱਚੇ ਨੂੰ ਲੈ ਕੇ ਬਹੁਤ ਉਤਸ਼ਾਹਿਤ ਹੈ। ਦੱਸ ਦੇਈਏ ਕਿ ਲੌਕਡਾਊਨ ਵਿੱਚ ਹੀ ਉਸ ਦੀ ਗੋਦਭਰਾਈ ਦੀ ਰਸਮ ਵੀ ਹੋ ਚੁੱਕੀ ਹੈ। ਦਰਅਸਲ, ਏਕਤਾ ਕੌਲ ਤੇ ਸੁਮਿਤ ਵਿਆਸ ਨੇ ਕੋਰੋਨਾ ਤੇ ਲੌਕਡਾਊਨ ਕਾਰਨ ਸੁਰੱਖਿਆ ਦੇ ਮੱਦੇਨਜ਼ਰ ਵਰਚੁਅਲ ਤਰੀਕੇ ਨਾਲ ਰਸਮ ਕੀਤੀ।



ਸੋਸ਼ਲ ਮੀਡੀਆ ‘ਤੇ ਇਸ ਨੂੰ ਪੋਸਟ ਕਰਦੇ ਹੋਏ ਏਕਤਾ ਕੌਲ ਨੇ ਕਿਹਾ ਹੈ ਕਿ ਵਰਚੂਅਲ ਅੰਦਾਜ਼ ‘ਚ ਉਸ ਦਾ ਜਸ਼ਨ ਮਨਾਉਣ ਦੀ ਰਸਮ ਕੀਤੀ ਗਈ ਹੈ। ਦੱਸ ਦਈਏ ਕਿ ਏਕਤਾ ਦਾ ਇਹ ਨੌਵਾਂ ਮਹੀਨਾ ਹੈ ਤੇ ਉਹ ਆਪਣਾ ਖਿਆਲ ਰੱਖ ਰਹੀ ਹੈ।



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904