ਸੁਸ਼ਾਂਤ ਸਿੰਘ ਰਾਜਪੂਤ ਦੇ ਕ੍ਰਿਏਟਿਵ ਮੈਨੇਜਰ ਨੇ ਲਿਖਿਆ ਇਮੋਸ਼ਨਲ ਮੈਸੇਜ-‘ਤੁਸੀਂ ਅਜੇ ਐਂਡਰੋਮੇਡਾ ਗੈਲੇਕਸੀ ਦੇ ਨਜ਼ਦੀਕ ਹੋ’

ਏਬੀਪੀ ਸਾਂਝਾ   |  20 Jun 2020 02:31 PM (IST)

ਸੁਸ਼ਾਂਤ ਦੇ ਦੋਸਤ ਅਤੇ ਕ੍ਰਿਏਟਿਵ ਮੈਨੇਜਰ ਸਿਧਾਰਥ ਪਿਥਾਨੀ ਨੇ ਇੰਸਟਾਗ੍ਰਾਮ 'ਤੇ ਇਕ ਥ੍ਰੋਬੈਕ ਤਸਵੀਰ ਨਾਲ ਆਪਣੀਆਂ ਭਾਵਨਾਵਾਂ ਸਾਂਝੀਆਂ ਕੀਤੀਆਂ, ਜੋ ਕਿਸੇ ਨੂੰ ਵੀ ਭਾਵੁਕ ਕਰ ਸਕਦੀਆਂ ਹਨ। ਇਸ ਪੁਰਾਣੀ ਫੋਟੋ ‘ਚ ਦੇਖਿਆ ਜਾ ਸਕਦਾ ਹੈ।

ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨਾਲ ਬਾਲੀਵੁੱਡ ਇੰਡਸਟਰੀ ਸਮੇਤ ਪੂਰਾ ਦੇਸ਼ ਉਸ ਨੂੰ ਯਾਦ ਕਰ ਰਿਹਾ ਹੈ। ਮੁੰਬਈ ਪੁਲਿਸ ਸੁਸ਼ਾਂਤ ਸਿੰਘ ਦੀ ਖੁਦਕੁਸ਼ੀ ਵਿੱਚ ਹੁਣ ਤੱਕ 10 ਲੋਕਾਂ ਤੋਂ ਪੁੱਛਗਿੱਛ ਕਰ ਚੁੱਕੀ ਹੈ। ਇਸ ‘ਚ ਉਸ ਦੀ ਆਖਰੀ ਫਿਲਮ ਦੇ ਨਿਰਦੇਸ਼ਕ ਮੁਕੇਸ਼ ਛਾਬੜਾ ਅਤੇ ਕਥਿਤ ਪ੍ਰੇਮਿਕਾ ਰੀਆ ਚੱਕਰਵਰਤੀ ਤੋਂ ਵੀ ਪੁੱਛਗਿੱਛ ਕੀਤੀ ਗਈ ਹੈ, ਦੋਵਾਂ ਨੂੰ ਮੁੰਬਈ ਪੁਲਿਸ ਨੇ ਦੋ ਦਿਨ ਪਹਿਲਾਂ ਬੁਲਾਇਆ ਸੀ। ਸੁਸ਼ਾਂਤ ਦੇ ਦੋਸਤ ਅਤੇ ਕ੍ਰਿਏਟਿਵ ਮੈਨੇਜਰ ਸਿਧਾਰਥ ਪਿਥਾਨੀ ਨੇ ਇੰਸਟਾਗ੍ਰਾਮ 'ਤੇ ਇਕ ਥ੍ਰੋਬੈਕ ਤਸਵੀਰ ਨਾਲ ਆਪਣੀਆਂ ਭਾਵਨਾਵਾਂ ਸਾਂਝੀਆਂ ਕੀਤੀਆਂ, ਜੋ ਕਿਸੇ ਨੂੰ ਵੀ ਭਾਵੁਕ ਕਰ ਸਕਦੀਆਂ ਹਨ। ਇਸ ਪੁਰਾਣੀ ਫੋਟੋ ‘ਚ ਦੇਖਿਆ ਜਾ ਸਕਦਾ ਹੈ।
ਮੁੰਬਈ ਹਮਲੇ ਦੇ ਸਾਜ਼ਿਸ਼ਕਰਤਾ ਤਹੱਵੁਰ ਹੁਸੈਨ ਰਾਣਾ ਮੁੜ ਗ੍ਰਿਫਤਾਰ, ਲਿਆਂਦਾ ਜਾਵੇਗਾ ਭਾਰਤ ਸਿਧਾਰਥ ਨੇ ਲਿਖਿਆ,
'ਅਸੀਂ ਆਪਣੇ ਹੋਮ ਟਾਊਨ ਦੇ ਇੰਤਜ਼ਾਰ ‘ਚ ਬੈਠੇ ਸੀ, ਤੁਸੀਂ ਆਪਣੇ ਫੋਨ 'ਤੇ ਕਈ ਵੀਡੀਓ ਦੇਖੇ। ਸਟੇਜ 'ਤੇ ਤੁਹਾਡੇ ਲਾਈਵ ਸ਼ੋਅ, ਸੁਪ੍ਰਮੇਸਿਵ ਬਲੈਕ ਹੋਲ ਤੇ ਕ੍ਰਿਕੇਟ ਮੈਚ 'ਤੇ ਇੱਕ ਛੋਟੀ ਡਾਕਿਊਮੈਂਟਰੀ। ਇੱਕ ਭਰਾ, ਇੱਕ ਦੋਸਤ, ਇੱਕ ਅਧਿਆਪਕ ਅਤੇ ਇੱਕ ਸਲਾਹਕਾਰ। ਮੈਨੂੰ ਯਕੀਨ ਹੈ ਕਿ ਤੁਸੀਂ ਇਸ ਸਮੇਂ ਐਂਡਰੋਮੇਡਾ ਗਲੈਕਸੀ ਦੇ ਨਜ਼ਦੀਕ ਵੀ ਹੋ। ਬ੍ਰਹਿਮੰਡ ‘ਚ ਸੁਰੱਖਿਅਤ ਯਾਤਰਾ ਕਰੋ। ਸੁਸ਼ਾਂਤ ਸਰ ਤੁਹਾਨੂੰ ਸ਼ਾਂਤੀ ਮਿਲੇ, ਬੁੱਧ ਤੁਹਾਨੂੰ ਯਾਦ ਕਰਦੇ ਹਨ।'-
ਹੁਣ ਸਿੰਗਰ ਸੋਨੂੰ ਨਿਗਮ ਨੇ ਕੀਤਾ ਖੁਲਾਸਾ, ਮਿਊਜ਼ਿਕ ਇੰਡਸਟਰੀ 'ਚ ਵੱਡੇ ਹਾਦਸਿਆਂ ਵਲ ਕੀਤਾ ਇਸ਼ਾਰਾ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
© Copyright@2026.ABP Network Private Limited. All rights reserved.