ਕੋਰੋਨਾ ਲੌਕਡਾਊਨ ਦੇ ਬਾਅਦ ਬਾਲੀਵੁੱਡ ਵਿੱਚ ਫ਼ਿਲਮਾਂ ਨੇ ਸਪੀਡ ਫੜ ਲਈ ਹੈ। ਅਦਾਕਾਰ ਅਕਸ਼ੇ ਕੁਮਾਰ ਵਲੋਂ ਵੀ ਤੇਜ਼ੀ ਨਾਲ ਕੰਮ ਜਾਰੀ ਹੈ। ਅਕਸ਼ੇ ਕੁਮਾਰ ਲਗਾਤਾਰ ਆਪਣੇ ਪੁਰਾਣੇ ਪ੍ਰਾਜੈਕਟਾਂ ਨੂੰ ਪੂਰਾ ਕਰ ਰਹੇ ਹਨ ਅਤੇ ਨਵੇਂ ਸਾਈਨ ਕਰ ਰਹੇ ਹਨ। ਇਸ ਸਮੇਂ ਉਨ੍ਹਾਂ ਕੋਲ ਇੰਨਾ ਕੰਮ ਹੈ ਕਿ ਕੋਈ ਡੇਟ ਖਾਲੀ ਨਹੀਂ ਹੈ ਅਤੇ ਇਸ ਕਾਰਨ ਅਕਸ਼ੇ ਨੂੰ ਕੁਝ ਫ਼ਿਲਮ ਛੱਡਣੀਆਂ ਪਈਆ।
 
ਰਿਪੋਰਟਸ ਦੇ ਅਨੁਸਾਰ ਅਕਸ਼ੇ ਕੁਮਾਰ ਨੇ ਮੁਦੱਸਰ ਅਜ਼ੀਜ਼ ਦੀ ਫਿਲਮ ਛੱਡ ਦਿੱਤੀ ਹੈ। ਅਕਸ਼ੇ  ਕੁਮਾਰ ਦੀ ਫਿਲਮ ਨੂੰ ਮੁਦੱਸਰ ਅਜ਼ੀਜ਼ ਵਲੋਂ ਡਾਇਰੈਕਟ ਅਤੇ ਜੈਕੀ ਭਗਨਾਣੀ ਵਲੋਂ ਪ੍ਰੋਡਿਊਸ ਕੀਤਾ ਜਾਣਾ ਸੀ। ਫਿਲਮ ਲਈ ਅਕਸ਼ੇ ਕੁਮਾਰ ਨੇ 100 ਕਰੋੜ ਤੋਂ ਉੱਪਰ ਦੀ ਫੀਸ ਵੀ ਤੈਅ ਕੀਤੀ ਸੀ ਅਤੇ ਉਨ੍ਹਾਂ ਨੇ ਫਿਲਮ ਨੂੰ ਸਾਈਨ ਕੀਤਾ ਸੀ।
 
ਪਰ ਫਿਲਹਾਲ ਅਕਸ਼ੇ ਕੋਲ ਦੋ ਸਾਲ ਤੱਕ ਦੀਆਂ ਡੇਟਸ ਖਾਲੀ ਨਹੀਂ ਹਨ। ਇਸ ਦੇ ਨਾਲ ਹੀ, ਮੁਦੱਸਰ ਅਜ਼ੀਜ਼ ਦੀ ਇਸ ਫਿਲਮ ਨੇ ਇਸ ਸਾਲ ਫਲੋਰ 'ਤੇ ਜਾਣਾ ਸੀ। ਮੁਦੱਸਰ ਅਜ਼ੀਜ਼ ਇਸ ਤੋਂ ਪਹਿਲਾਂ ਕਾਮੇਡੀ ਫਿਲਮਾਂ ਹੈਪੀ ਭਾਗ ਜਾਏਗੀ, ਹੈਪੀ ਭਾਗ ਜਾਏਗੀ 2 ਅਤੇ ਪਤੀ-ਪੱਤਨੀ ਔਰ ਵੋਹ ਵਰਗੀਆਂ ਫ਼ਿਲਮਾਂ ਵੀ ਬਣਾ ਚੁੱਕੇ ਹਨ। ਇਸ ਦੇ ਨਾਲ ਹੀ ਅਕਸ਼ੈ ਕੁਮਾਰ ਦੇ ਫੈਨਜ਼ ਵੀ ਉਨ੍ਹਾਂ ਨੂੰ  ਕਾਮੇਡੀ ਰੰਗ 'ਚ ਦੇਖਣਾ ਜ਼ਿਆਦਾ ਪਸੰਦ ਕਰਦੇ ਹਨ। ਉਨ੍ਹਾਂ ਨੂੰ ਅਕਸ਼ੇ ਵਲੋਂ ਲਾਈਟ ਕਾਮੇਡੀ ਫਿਲਮ ਦੇਖੇ ਵੀ ਕਾਫੀ ਸਮਾਂ ਹੋ ਗਿਆ ਹੈ। ਇਹ ਪਹਿਲੀ ਵਾਰੀ ਨਹੀਂ ਹੈ ਇਕ ਜਦੋਂ ਅਕਸ਼ੇ ਨੇ ਕੋਈ ਵੱਡੀ ਫਿਲਮ ਛੱਡੀ ਹੈ।