ਮੁੰਬਈ: 1990 'ਚ ਰਿਲੀਜ਼ ਹੋਈ ਬਲਾਕਬਸਟਰ ਫਿਲਮ 'ਆਸ਼ਿਕੀ' ਤੋਂ ਰਾਤੋ ਰਾਤ ਸਟਾਰ ਬਣੇ ਅਦਾਕਾਰ ਰਾਹੁਲ ਰਾਏ ਕਾਰਗਿਲ 'ਚ ਫਿਲਮ 'ਐਲਏਸੀ - ਲਿਵ ਦਿ ਬੈਟਲ' ਦੀ ਸ਼ੂਟਿੰਗ ਦੌਰਾਨ ਬ੍ਰੇਨ ਸਟ੍ਰੋਕ ਦਾ ਸ਼ਿਕਾਰ ਹੋ ਗਏ ਅਤੇ ਫਿਲਹਾਲ ਮੁੰਬਈ ਦੇ ਨਾਨਾਵਤੀ ਹਸਪਤਾਲ 'ਚ ਇਲਾਜ ਕੀਤਾ ਜਾ ਰਿਹਾ ਹੈ।
ਏਬੀਪੀ ਨਿਊਜ਼ ਨੂੰ ਜਾਣਕਾਰੀ ਮਿਲੀ ਹੈ ਕਿ 54 ਸਾਲਾ ਅਦਾਕਾਰ ਰਾਹੁਲ ਰਾਏ ਨੂੰ 7 ਦਿਨ ਪਹਿਲਾਂ ਕਾਰਗਿਲ ਵਿੱਚ ਸ਼ੂਟਿੰਗ ਦੌਰਾਨ ਬ੍ਰੇਨ ਸਟ੍ਰੋਕ ਆਇਆ ਸੀ ਅਤੇ ਉਨ੍ਹਾਂ ਨੂੰ ਸ਼੍ਰੀਨਗਰ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ 28-29 ਨਵੰਬਰ ਦੀ ਦਰਮਿਆਨੀ ਰਾਤ 1.25 ਵਜੇ ਮੁੰਬਈ ਦੇ ਨਾਨਾਵਤੀ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ ਗਿਆ।
ਕਪਿਲ ਨੂੰ ਕਿਹਾ ਕਿਸਾਨ ਹਿਤੈਸ਼ੀ ਬਣਨ ਦੀ ਕੋਸ਼ਿਸ਼ ਨਾ ਕਰ, ਕਾਮੇਡੀਅਨ ਨੂੰ ਚੜ੍ਹ ਗਿਆ ਗੁੱਸਾ, ਇੰਝ ਸਿਖਾਇਆ ਸਬਕ
ਜਦੋਂ ਏਬੀਪੀ ਨਿਊਜ਼ ਨੇ ਵਧੇਰੇ ਜਾਣਕਾਰੀ ਲਈ ਰਾਹੁਲ ਰਾਏ ਦੇ ਜੀਜੇ ਰੋਮੀਰ ਸੇਨ ਨਾਲ ਫੋਨ 'ਤੇ ਸੰਪਰਕ ਕੀਤਾ ਤਾਂ ਉਸ ਨੇ ਸਾਨੂੰ ਦੱਸਿਆ, “ਹਾਂ, ਰਾਹੁਲ ਮੁੰਬਈ ਦੇ ਨਾਨਾਵਤੀ ਹਸਪਤਾਲ ਵਿੱਚ ਦਾਖਲ ਹਨ। ਕੋਵਿਡ ਕਾਰਨ ਉਨ੍ਹਾਂ ਨੂੰ ਸਾਵਧਾਨੀ ਵਜੋਂ ਆਈ.ਸੀ.ਯੂ. 'ਚ ਦਾਖਿਲ ਕੀਤਾ ਗਿਆ ਹੈ। ਰਾਹੁਲ ਰਾਏ ਦੀ ਕੋਵਿਡ ਰਿਪੋਰਟ ਨੈਗੇਟਿਵ ਹੈ। ਉਨ੍ਹਾਂ ਦੀ ਸਿਹਤ ਨੂੰ ਲੈ ਕੇ ਚਿੰਤਾ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ ਅਤੇ ਉਨ੍ਹਾਂ ਦੀ ਸਿਹਤ 'ਚ ਸੁਧਾਰ ਹੋ ਰਿਹਾ ਹੈ।” ਰਾਹੁਲ ਰਾਏ ਦੀ ਭੈਣ ਪ੍ਰਿਅੰਕਾ ਰਾਏ ਨੇ ਵੀ ਆਪਣੇ ਭਰਾ ਦੀ ਸਿਹਤ 'ਚ ਸੁਧਾਰ ਹੋਣ ਦੀ ਗੱਲ ਕੀਤੀ।
ਅਮਿਤ ਸ਼ਾਹ ਦਾ ਸੱਦਾ ਠੁਕਰਾਉਣ ਮਗਰੋਂ ਕਿਸਾਨਾਂ ਨੇ ਐਲਾਨੀ ਅਗਲੀ ਰਣਨੀਤੀ, ਹੁਣ ਸਰਕਾਰ ਰਹੇ ਤਿਆਰ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
'ਆਸ਼ਿਕੀ' ਦੇ ਮਸ਼ਹੂਰ ਅਦਾਕਾਰ ਰਾਹੁਲ ਰਾਏ ਬ੍ਰੇਨ ਸਟ੍ਰੋਕ ਦਾ ਸ਼ਿਕਾਰ, ਮੁੰਬਈ ਦੇ ਨਾਨਾਵਤੀ ਹਸਪਤਾਲ 'ਚ ਭਰਤੀ
ਏਬੀਪੀ ਸਾਂਝਾ
Updated at:
29 Nov 2020 07:22 PM (IST)
1990 'ਚ ਰਿਲੀਜ਼ ਹੋਈ ਬਲਾਕਬਸਟਰ ਫਿਲਮ 'ਆਸ਼ਿਕੀ' ਤੋਂ ਰਾਤੋ ਰਾਤ ਸਟਾਰ ਬਣੇ ਅਦਾਕਾਰ ਰਾਹੁਲ ਰਾਏ ਕਾਰਗਿਲ 'ਚ ਫਿਲਮ 'ਐਲਏਸੀ - ਲਿਵ ਦਿ ਬੈਟਲ' ਦੀ ਸ਼ੂਟਿੰਗ ਦੌਰਾਨ ਬ੍ਰੇਨ ਸਟ੍ਰੋਕ ਦਾ ਸ਼ਿਕਾਰ ਹੋ ਗਏ ਅਤੇ ਫਿਲਹਾਲ ਮੁੰਬਈ ਦੇ ਨਾਨਾਵਤੀ ਹਸਪਤਾਲ 'ਚ ਇਲਾਜ ਕੀਤਾ ਜਾ ਰਿਹਾ ਹੈ।
- - - - - - - - - Advertisement - - - - - - - - -