ਚੰਡੀਗੜ੍ਹ: ਕਿਸਾਨਾਂ ਦੇ ਜੋਸ਼ ਨੂੰ ਵੇਖ ਕੇਂਦਰ ਸਰਕਾਰ ਬੈਕਫੁੱਟ 'ਤੇ ਆ ਗਈ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤਾ ਸ਼ਾਹ ਨੇ ਅੱਜ ਹੈਦਰਾਬਾਦ ਵਿੱਚ ਕਿਸਾਨ ਅੰਦੋਲਨ ਬਾਰੇ ਕਿਹਾ ਕਿ ਮੈਂ ਕਦੇ ਵੀ ਕਿਸਾਨਾਂ ਦੇ ਵਿਰੋਧਾਂ ਨੂੰ ਰਾਜਨੀਤਕ ਤੌਰ 'ਤੇ ਪ੍ਰੇਰਿਤ ਨਹੀਂ ਕਿਹਾ ਤੇ ਨਾ ਹੀ ਹੁਣ ਕਹਿ ਰਿਹਾ ਹਾਂ। ਉਨ੍ਹਾਂ ਕਿਹਾ ਕਿ ਉਹ ਮਸਲੇ ਦਾ ਹੱਲ ਕੱਢਣ ਲਈ ਗੰਭੀਰ ਹਨ।


ਦੱਸ ਦਈਏ ਕਿ ਹੁਣ ਤੱਕ ਬੀਜੇਪੀ ਦਾਅਵਾ ਕਰ ਰਹੀ ਸੀ ਕਿ ਇਹ ਕਿਸਾਨਾਂ ਦਾ ਅੰਦੋਲਨ ਨਹੀਂ ਸਗੋਂ ਵਿਰੋਧੀ ਦਲਾਂ ਦੀ ਸ਼ਰਾਰਤ ਹੈ। ਪੰਜਾਬ ਤੇ ਹਰਿਆਣਾ ਦੀ ਬੀਜੇਪੀ ਲੀਡਰਸ਼ਿਪ ਇਸ ਨੂੰ ਕਾਂਗਰਸ ਦਾ ਅੰਦੋਲਨ ਹੀ ਕਹਿ ਰਹੀ ਸੀ। ਇੱਥੋਂ ਤੱਕ ਕਿ ਕੇਂਦਰੀ ਮੰਤਰੀ ਵੀ ਕਹਿ ਰਹੇ ਸੀ ਕਿ ਇਹ ਸਿਆਸੀ ਲੋਕਾਂ ਦੀ ਸ਼ਰਾਰਤ ਹੈ।

ਕਪਿਲ ਨੂੰ ਕਿਹਾ ਕਿਸਾਨ ਹਿਤੈਸ਼ੀ ਬਣਨ ਦੀ ਕੋਸ਼ਿਸ਼ ਨਾ ਕਰ, ਕਾਮੇਡੀਅਨ ਨੂੰ ਚੜ੍ਹ ਗਿਆ ਗੁੱਸਾ, ਇੰਝ ਸਿਖਾਇਆ ਸਬਕ

ਹਣ ਦਿੱਲੀ ਵਿੱਚ ਡਟੇ ਕਿਸਾਨਾਂ ਨੇ ਕੇਂਦਰ ਦੀਆਂ ਸਾਰੀਆਂ ਸ਼ਰਤਾਂ ਰੱਦ ਕਰਕੇ ਲੰਬੇ ਸੰਘਰਸ਼ ਦਾ ਐਲਾਨ ਕਰ ਦਿੱਤਾ ਹੈ। ਇਸ ਕਰਕੇ ਬੀਜੇਪੀ ਦੀ ਭਾਸ਼ਾ ਬਦਲਣ ਲੱਗੀ ਹੈ। ਸ਼ਾਹ ਨੇ ਸਪਸ਼ਟ ਕੀਤਾ ਕਿ ਉਨ੍ਹਾਂ ਕਦੇ ਵੀ ਇਸ ਸੰਘਰਸ਼ ਨੂੰ ਸਿਆਸਤ ਤੋਂ ਪ੍ਰੇਰਿਤ ਨਹੀਂ ਕਿਹਾ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ