Fardeen Khan-Natasha Part Ways: ਬਾਲੀਵੁੱਡ ਅਭਿਨੇਤਾ ਫਰਦੀਨ ਖਾਨ ਇਨ੍ਹੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ 'ਚ ਹਨ। ਖਬਰਾਂ ਦੀ ਮੰਨੀਏ ਤਾਂ ਫਰਦੀਨ ਖਾਨ ਅਤੇ ਨਤਾਸ਼ਾ ਮਾਧਵਾਨੀ ਦਾ ਵਿਆਹ ਦੇ 18 ਸਾਲ ਬਾਅਦ ਤਲਾਕ ਹੋ ਰਿਹਾ ਹੈ। ਫਰਦੀਨ ਅਤੇ ਨਤਾਸ਼ਾ ਦੇ ਦੋ ਬੱਚੇ ਵੀ ਹਨ। ਖਬਰਾਂ ਦੀ ਮੰਨੀਏ ਤਾਂ ਇਹ ਜੋੜਾ ਪਿਛਲੇ ਇਕ ਸਾਲ ਤੋਂ ਵੱਖ ਰਹਿ ਰਿਹਾ ਸੀ ਅਤੇ ਆਪਣੇ ਰਿਸ਼ਤੇ ਨੂੰ ਚੰਗੀ ਤਰ੍ਹਾਂ ਖਤਮ ਕਰਨਾ ਚਾਹੁੰਦਾ ਸੀ। ਹੁਣ ਫਰਦੀਨ ਅਤੇ ਨਤਾਸ਼ਾ ਦੇ ਵੱਖ ਹੋਣ ਦਾ ਕਾਰਨ ਵੀ ਸਾਹਮਣੇ ਆ ਗਿਆ ਹੈ। ਇਸ ਗੱਲ ਦਾ ਖੁਲਾਸਾ ਅਭਿਨੇਤਾ ਦੇ ਇਕ ਦੋਸਤ ਨੇ ਕੀਤਾ ਹੈ। 

Continues below advertisement


ਇਹ ਵੀ ਪੜ੍ਹੋ: 'ਖਤਰੋਂ ਕੇ ਖਿਲਾੜੀ 13' ਬੋਲਿਆ ਸ਼ੀਜ਼ਾਨ ਖਾਨ, 'ਸਰ ਥੋੜ੍ਹਾ ਜ਼ਹਿਰ ਮਿਲੂਗਾ? ਖਾਕੇ ਖਤਮ ਕਰਦੇ ਹਾਂ...'


ਜ਼ੂਮ ਡਿਜੀਟਲ ਦੀ ਰਿਪੋਰਟ ਮੁਤਾਬਕ ਫਰਦੀਨ ਖਾਨ ਦੇ ਪਰਿਵਾਰਕ ਦੋਸਤ ਨੇ ਦੱਸਿਆ ਹੈ ਕਿ ਦੋਵੇਂ ਕਿਉਂ ਵੱਖ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਅਜੇ ਤਲਾਕ ਦੀ ਫਾਈਲ ਨਹੀਂ ਲਗਾਈ ਗਈ ਹੈ। ਅਜੇ ਇਹ ਸਪੱਸ਼ਟ ਨਹੀਂ ਹੈ ਕਿ ਕੀ ਦੋਵੇਂ ਧਿਰਾਂ ਆਪਸੀ ਸਹਿਮਤੀ ਨਾਲ ਇਸ ਨੂੰ ਦਾਇਰ ਕਰਨ ਲਈ ਤਿਆਰ ਹਨ ਜਾਂ ਕੀ ਪਰਿਵਾਰ ਵਿਚੋਂ ਕੋਈ ਇਸ ਦਾ ਵਿਰੋਧ ਕਰੇਗਾ।









ਇਸ ਕਰਕੇ ਰਿਸ਼ਤੇ ;ਚ ਆਈ ਦਰਾਰ
ਰਿਪੋਰਟ ਮੁਤਾਬਕ ਫਰਦੀਨ ਖਾਨ ਦੇ ਪਰਿਵਾਰਕ ਦੋਸਤ ਨੇ ਦੱਸਿਆ ਕਿ ਉਨ੍ਹਾਂ ਦੇ ਰਿਸ਼ਤਿਆਂ 'ਚ ਉਸ ਸਮੇਂ ਕੁੜੱਤਣ ਆਈ ਜਦੋਂ ਨਤਾਸ਼ਾ ਅਤੇ ਫਰਦੀਨ ਵਿਚਾਲੇ ਬੱਚਿਆਂ ਦੀ ਪੜ੍ਹਾਈ ਨੂੰ ਲੈ ਕੇ ਤਕਰਾਰ ਹੋ ਗਈ। ਨਤਾਸ਼ਾ ਚਾਹੁੰਦੀ ਸੀ ਕਿ ਉਸ ਦੇ ਬੱਚੇ ਦੁਬਈ 'ਚ ਪੜ੍ਹਣ ਅਤੇ ਫਰਦੀਨ ਚਾਹੁੰਦੇ ਸੀ ਕਿ ਉਹ ਮੁੰਬਈ 'ਚ ਪੜ੍ਹਣ। ਇੰਨੀਂ ਗੱਲ 'ਤੇ ਜੋੜੇ ਦੀ ਛੋਟੀ ਜਿਹੀ ਤਕਰਾਰ ਵਧ ਕੇ ਵੱਡੇ ਕਲੇਸ਼ ਤੱਕ ਪਹੁੰਚ ਗਈ ਅਤੇ ਦੋਵੇਂ ਵੱਖ ਰਹਿਣ ਲੱਗੇ।


ਦੱਸ ਦੇਈਏ ਕਿ ਨਤਾਸ਼ਾ ਦਿੱਗਜ ਅਦਾਕਾਰਾ ਮੁਮਤਾਜ਼ ਦੀ ਬੇਟੀ ਹੈ। ਨਤਾਸ਼ਾ ਅਤੇ ਫਰਦੀਨ ਦਾ ਵਿਆਹ ਸਾਲ 2005 ਵਿੱਚ ਬਹੁਤ ਹੀ ਸ਼ਾਨਦਾਰ ਅੰਦਾਜ਼ ਵਿੱਚ ਹੋਇਆ ਸੀ। ਖਬਰਾਂ ਦੀ ਮੰਨੀਏ ਤਾਂ ਫਿਰੋਜ਼ ਖਾਨ ਦੀ ਮੌਤ ਤੋਂ ਬਾਅਦ ਦੋਹਾਂ ਵਿਚਾਲੇ ਦੂਰੀਆਂ ਆਉਣੀਆਂ ਸ਼ੁਰੂ ਹੋ ਗਈਆਂ ਸਨ।


ਇਹ ਵੀ ਪੜ੍ਹੋ: ਕਰਨ ਔਜਲਾ ਦਾ ਗਾਣਾ 'ਐਡਮਾਇਰਿੰਗ ਯੂ' ਰਿਲੀਜ਼, ਅਲੱਗ ਲੈਵਲ ਦੀ ਗਾਇਕੀ ਤੇ ਵੀਡੀਓ ਦੇਖ ਫੈਨਜ਼ ਹੋਏ ਪ੍ਰਭਾਵਤ