Asia Cup 2023, Team India: ਭਾਰਤੀ ਟੀਮ ਨੂੰ ਵੈਸਟਇੰਡੀਜ਼ ਦੇ ਖਿਲਾਫ 3 ਮੈਚਾਂ ਦੀ ਵਨਡੇ ਸੀਰੀਜ਼ ਖੇਡਣ ਤੋਂ ਬਾਅਦ ਆਪਣਾ ਅਗਲਾ 50 ਓਵਰਾਂ ਦਾ ਮੈਚ ਏਸ਼ੀਆ ਕੱਪ ਵਿੱਚ ਖੇਡਣ ਦਾ ਮੌਕਾ ਮਿਲੇਗਾ। ਆਗਾਮੀ ਵਨਡੇ ਵਿਸ਼ਵ ਕੱਪ ਨੂੰ ਧਿਆਨ 'ਚ ਰੱਖਦੇ ਹੋਏ ਟੀਮ ਇੰਡੀਆ ਲਈ ਏਸ਼ੀਆ ਕੱਪ ਟੂਰਨਾਮੈਂਟ ਤਿਆਰੀਆਂ ਦੇ ਨਜ਼ਰੀਏ ਤੋਂ ਕਾਫੀ ਅਹਿਮ ਸਾਬਤ ਹੋਣ ਵਾਲਾ ਹੈ।


ਵੈਸਟਇੰਡੀਜ਼ ਖਿਲਾਫ 3 ਮੈਚਾਂ ਦੀ ਵਨਡੇ ਸੀਰੀਜ਼ ਦੇ ਪਹਿਲੇ 2 ਮੈਚਾਂ 'ਚ ਭਾਰਤੀ ਟੀਮ ਦੇ ਪਲੇਇੰਗ 11 'ਚ ਵੱਡੇ ਬਦਲਾਅ ਦੇਖਣ ਨੂੰ ਮਿਲੇ ਹਨ। ਹੁਣ ਰਵਿੰਦਰ ਜਡੇਜਾ ਨੇ ਏਸ਼ੀਆ ਕੱਪ 'ਚ ਟੀਮ ਦੇ ਕਾਮਬੀਨੇਸ਼ਨ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ।


ਰਵਿੰਦਰ ਜਡੇਜਾ ਨੇ ਵੈਸਟਇੰਡੀਜ਼ ਖਿਲਾਫ ਤੀਜੇ ਵਨਡੇ ਤੋਂ ਪਹਿਲਾਂ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਇਹ ਸੀਰੀਜ਼ ਸਾਡੇ ਲਈ ਏਸ਼ੀਆ ਕੱਪ ਅਤੇ ਵਿਸ਼ਵ ਕੱਪ ਤੋਂ ਪਹਿਲਾਂ ਐਕਸਪੈਰੀਮੈਂਟ ਕਰਨ ਦਾ ਵਧੀਆ ਮੌਕਾ ਸੀ। ਇਸ ਸੀਰੀਜ਼ ਵਿੱਚ ਚਾਹੇ ਅਸੀਂ ਕੁਝ ਨਵੇਂ ਵਿਕਲਪ ਅਜਮਾਏ ਹਨ ਪਰ ਏਸ਼ੀਆ ਕੱਪ ਲਈ ਪਲੇਇੰਗ 11 ਪਹਿਲਾਂ ਤੋਂ ਹੀ ਤੈਅ ਹੋ ਚੁੱਕੀ ਹੈ।


ਇਹ ਵੀ ਪੜ੍ਹੋ: World Cup 2023: ਵਿਸ਼ਵ ਕੱਪ ਲਈ ਮਿਲ ਗਿਆ ਯੁਵਰਾਜ ਦਾ ਬਦਲ? ਇਹ ਖਿਡਾਰੀ ਵਿਖਾਏਗਾ ਕੋਈ ਕਾਰਨਾਮਾ


ਜਡੇਜਾ ਨੇ ਆਪਣੇ ਬਿਆਨ 'ਚ ਕਿਹਾ ਕਿ ਇਹ ਸੀਰੀਜ਼ ਏਸ਼ੀਆ ਕੱਪ ਅਤੇ ਵਿਸ਼ਵ ਕੱਪ ਤੋਂ ਬਿਲਕੁਲ ਪਹਿਲਾਂ ਹੋ ਰਹੀ ਹੈ ਅਤੇ ਇਸ 'ਚ ਸਾਨੂੰ ਕੁਝ ਵਿਕਲਪ ਅਜ਼ਮਾਉਣ ਦਾ ਮੌਕਾ ਮਿਲਿਆ ਹੈ। ਇਸ ਨਾਲ ਸਾਡੇ ਲਈ ਟੀਮ ਕਾਮਬੀਨੇਸ਼ਨ ਦੀ ਕਮਜ਼ੋਰੀ ਅਤੇ ਤਾਕਤ ਦਾ ਅੰਦਾਜ਼ਾ ਲਗਾਉਣਾ ਆਸਾਨ ਹੋ ਜਾਵੇਗਾ। ਟੀਮ ਪ੍ਰਬੰਧਨ ਨੂੰ ਪਤਾ ਹੈ ਕਿ ਕਿਸ ਕਾਮਬੀਨੇਸ਼ਨ ਨਾਲ ਖੇਡਣਾ ਹੈ, ਇਸ 'ਚ ਕੋਈ ਸ਼ੱਕ ਨਹੀਂ ਹੈ। ਅਸੀਂ ਏਸ਼ੀਆ ਕੱਪ ਲਈ ਟੀਮ ਦਾ ਕਾਮਬੀਨੇਸ਼ਨ ਪਹਿਲਾਂ ਹੀ ਤੈਅ ਕਰ ਲਿਆ ਹੈ।


ਏਸ਼ੀਆ ਕੱਪ ਵਿੱਚ ਪੂਰੀ ਸਮਰੱਥਾ ਨਾਲ ਖੇਡਦੀ ਨਜ਼ਰ ਆ ਸਕਦੀ ਭਾਰਤੀ ਟੀਮ


ਭਾਰਤੀ ਟੀਮ ਨੇ ਆਗਾਮੀ ਏਸ਼ੀਆ ਕੱਪ ਵਿੱਚ ਆਪਣਾ ਪਹਿਲਾ ਮੈਚ ਮੇਜ਼ਬਾਨ ਪਾਕਿਸਤਾਨ ਖ਼ਿਲਾਫ਼ 2 ਅਗਸਤ ਨੂੰ ਖੇਡਣਾ ਹੈ। ਵਿਸ਼ਵ ਕੱਪ ਨੂੰ ਧਿਆਨ 'ਚ ਰੱਖਦੇ ਹੋਏ ਭਾਰਤੀ ਟੀਮ ਇਸ ਟੂਰਨਾਮੈਂਟ 'ਚ ਆਪਣੀ ਪੂਰੀ ਸਮਰੱਥਾ ਨਾਲ ਖੇਡਦੀ ਨਜ਼ਰ ਆ ਸਕਦੀ ਹੈ। ਜਸਪ੍ਰੀਤ ਬੁਮਰਾਹ ਦੀ ਵਾਪਸੀ ਨਾਲ ਜਿੱਥੇ ਟੀਮ ਦੀ ਗੇਂਦਬਾਜ਼ੀ 'ਚ ਹੋਰ ਮਜ਼ਬੂਤੀ ਦੇਖਣ ਨੂੰ ਮਿਲੇਗੀ। ਇਸ ਦੇ ਨਾਲ ਹੀ ਲੋਕੇਸ਼ ਰਾਹੁਲ ਅਤੇ ਸ਼੍ਰੇਅਸ ਅਈਅਰ ਦੀ ਫਿਟਨੈੱਸ ਨੂੰ ਲੈ ਕੇ ਸ਼ੱਕ ਜ਼ਰੂਰ ਦੇਖਿਆ ਜਾ ਰਿਹਾ ਹੈ।


ਇਹ ਵੀ ਪੜ੍ਹੋ: Ashes 2023: ਪਹਿਲੇ ਦੋ ਟੈਸਟ ਹਾਰਨ ਮਗਰੋਂ ਆਖਰ ਇੰਗਲੈਂਡ ਨੇ ਇੰਝ ਪਲਟੀ ਬਾਜ਼ੀ