Ashes 2023, ENG vs AUS: ਐਸ਼ੇਜ਼ 2023 ਦਾ ਪੰਜਵਾਂ ਤੇ ਆਖਰੀ ਟੈਸਟ ਲੰਡਨ ਦੇ ਕੇਨਿੰਗਟਨ ਓਵਲ ਵਿੱਚ ਖੇਡਿਆ ਗਿਆ, ਜਿਸ ਵਿੱਚ ਇੰਗਲੈਂਡ ਨੇ 49 ਦੌੜਾਂ ਨਾਲ ਜਿੱਤ ਦਰਜ ਕੀਤੀ ਤੇ ਸੀਰੀਜ਼ 2-2 ਨਾਲ ਡਰਾਅ ਕਰ ਲਈ। ਆਸਟਰੇਲੀਆ ਨੇ ਐਸ਼ੇਜ਼ ਦੀ ਸ਼ੁਰੂਆਤ ਜਿੱਤ ਨਾਲ ਕੀਤੀ। ਕੰਗਾਰੂ ਟੀਮ ਨੇ ਪਹਿਲੇ ਮੈਚ ਵਿੱਚ ਇੰਗਲਿਸ਼ ਟੀਮ ਨੂੰ 2 ਵਿਕਟਾਂ ਨਾਲ ਹਰਾਇਆ। ਇਸ ਤੋਂ ਬਾਅਦ ਆਸਟ੍ਰੇਲੀਆ ਨੇ ਦੂਜਾ ਟੈਸਟ ਵੀ ਜਿੱਤ ਕੇ ਸੀਰੀਜ਼ 'ਚ 2-0 ਦੀ ਬੜ੍ਹਤ ਬਣਾ ਲਈ ਪਰ ਫਿਰ ਇੰਗਲੈਂਡ ਨੇ ਸ਼ਾਨਦਾਰ ਵਾਪਸੀ ਕੀਤੀ ਤੇ ਪੂਰੀ ਖੇਡ ਨੂੰ ਪਲਟ ਦਿੱਤਾ।
ਲਾਰਡਸ 'ਚ ਖੇਡਿਆ ਗਿਆ ਦੂਜਾ ਟੈਸਟ ਆਸਟ੍ਰੇਲੀਆ ਨੇ 43 ਦੌੜਾਂ ਨਾਲ ਜਿੱਤ ਲਿਆ ਪਰ ਫਿਰ ਤੀਸਰੇ ਟੈਸਟ ਤੋਂ ਹੀ ਇੰਗਲੈਂਡ ਨੇ ਬਾਜੀ ਪਲਟਣੀ ਸ਼ੁਰੂ ਕਰ ਦਿੱਤੀ। ਲੀਡਜ਼ ਦੇ ਹੈਡਿੰਗਲੇ 'ਚ ਖੇਡੇ ਗਏ ਤੀਜੇ ਟੈਸਟ 'ਚ ਇੰਗਲੈਂਡ ਨੇ 3 ਵਿਕਟਾਂ ਨਾਲ ਜਿੱਤ ਦਰਜ ਕੀਤੀ। ਇੰਗਲੈਂਡ ਦੀ ਸੀਰੀਜ਼ 'ਚ ਇਹ ਪਹਿਲੀ ਜਿੱਤ ਸੀ। ਇਸ ਤੋਂ ਬਾਅਦ ਚੌਥੇ ਟੈਸਟ 'ਚ ਇੱਕ ਵਾਰ ਫਿਰ ਇੰਗਲੈਂਡ ਦੀ ਟੀਮ ਹਾਵੀ ਹੁੰਦੀ ਨਜ਼ਰ ਆਈ ਪਰ ਮਾਨਚੈਸਟਰ 'ਚ ਚੌਥੇ ਟੈਸਟ 'ਚ ਮੀਂਹ ਨੇ ਪੂਰਾ ਮੈਚ ਖਰਾਬ ਕਰ ਦਿੱਤਾ ਤੇ ਮੈਚ ਡਰਾਅ 'ਤੇ ਖਤਮ ਹੋ ਗਿਆ।
ਜੇਕਰ ਚੌਥੇ ਟੈਸਟ 'ਚ ਮੀਂਹ ਨਾ ਪੈਂਦਾ ਤਾਂ ਇੰਗਲੈਂਡ ਚੌਥਾ ਟੈਸਟ ਆਸਾਨੀ ਨਾਲ ਜਿੱਤ ਸਕਦਾ ਸੀ ਤੇ ਸੀਰੀਜ਼ 'ਚ 2-2 ਨਾਲ ਬਰਾਬਰੀ ਕਰ ਸਕਦਾ ਸੀ। ਇਸ ਤੋਂ ਬਾਅਦ ਪੰਜਵਾਂ ਟੈਸਟ ਜਿੱਤ ਕੇ ਸੀਰੀਜ਼ ਇੰਗਲੈਂਡ ਦੇ ਨਾਂ ਹੋ ਜਾਂਦੀ। ਇੰਗਲੈਂਡ ਨੇ ਸ਼ੁਰੂਆਤ 'ਚ ਲਗਾਤਾਰ ਦੋ ਟੈਸਟ ਹਾਰਨ ਤੋਂ ਬਾਅਦ ਵੀ ਸੀਰੀਜ਼ 'ਚ ਸ਼ਾਨਦਾਰ ਵਾਪਸੀ ਕੀਤੀ ਤੇ ਇੱਕ ਮੈਚ ਡਰਾਅ ਰਹਿਣ 'ਤੇ ਸੀਰੀਜ਼ 2-2 ਨਾਲ ਬਰਾਬਰ ਕਰ ਦਿੱਤੀ।
ਚੌਥੇ ਟੈਸਟ ਦੇ ਚੌਥੇ ਦਿਨ ਮੀਂਹ ਨੇ ਵਿਘਨ ਪਾਇਆ ਤੇ ਫਿਰ ਪੂਰਾ ਪੰਜਵਾਂ ਦਿਨ ਮੀਂਹ ਪਿਆ। ਇਸ ਤਰ੍ਹਾਂ ਚੌਥਾ ਟੈਸਟ ਡਰਾਅ 'ਤੇ ਖਤਮ ਹੋਇਆ। ਇਸ ਤੋਂ ਬਾਅਦ ਪੰਜਵੇਂ ਟੈਸਟ 'ਚ ਇੰਗਲੈਂਡ ਨੇ 49 ਦੌੜਾਂ ਨਾਲ ਜਿੱਤ ਦਰਜ ਕੀਤੀ। ਇਸ ਤਰ੍ਹਾਂ ਐਸ਼ੇਜ਼ 2023 ਸੀਰੀਜ਼ ਦਾ ਅੰਤ ਹੋ ਗਿਆ। ਸੀਰੀਜ਼ 'ਚ ਦੋਵਾਂ ਟੀਮਾਂ ਵੱਲੋਂ ਸ਼ਾਨਦਾਰ ਖੇਡ ਦੇਖਣ ਨੂੰ ਮਿਲੀ। ਆਸਟ੍ਰੇਲੀਆ ਨੇ ਪਹਿਲਾਂ ਸੀਰੀਜ਼ 'ਤੇ ਦਬਦਬਾ ਬਣਾਇਆ ਤੇ ਫਿਰ ਇੰਗਲੈਂਡ ਨੇ ਸੀਰੀਜ਼ ਡਰਾਅ ਕਰ ਲਈ।