IND vs WI Weather Forecast: ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਖੇਡੀ ਜਾ ਰਹੀ ਵਨਡੇ ਸੀਰੀਜ਼ ਦਾ ਤੀਜਾ ਅਤੇ ਆਖਰੀ ਮੁਕਾਬਲਾ 1 ਅਗਸਤ, ਮੰਗਲਵਾਰ ਯਾਨਿ ਅੱਜ ਖੇਡਿਆ ਜਾਵੇਗਾ। ਦੋਵੇਂ ਟੀਮਾਂ 1-1 ਜਿੱਤ ਨਾਲ ਬਰਾਬਰੀ 'ਤੇ ਹਨ। ਟੀਮ ਇੰਡੀਆ ਨੇ ਰੋਹਿਤ ਸ਼ਰਮਾ ਦੀ ਕਪਤਾਨੀ 'ਚ ਜਿੱਤ ਦਰਜ ਕੀਤੀ ਸੀ ਅਤੇ ਹਾਰਦਿਕ ਪੰਡਯਾ ਦੀ ਕਪਤਾਨੀ 'ਚ ਦੂਜਾ ਮੈਚ ਹਾਰ ਗਏ ਸੀ। ਇਸ ਦੇ ਨਾਲ ਹੀ ਤੀਜੇ ਮੈਚ 'ਚ ਮੀਂਹ ਪਰੇਸ਼ਾਨ ਕਰ ਸਕਦਾ ਹੈ। ਆਓ ਜਾਣਦੇ ਹਾਂ ਕਿਹੋ ਜਿਹਾ ਰਹੇਗਾ ਮੌਸਮ।
ਤੀਜਾ ਵਨਡੇ ਬ੍ਰਾਇਨ ਲਾਰਾ ਸਟੇਡੀਅਮ, ਤਾਰੋਬਾ, ਤ੍ਰਿਨੀਦਾਦ ਵਿੱਚ ਖੇਡਿਆ ਜਾਵੇਗਾ। 1 ਅਗਸਤ ਨੂੰ ਖੇਡੇ ਜਾਣ ਵਾਲੇ ਤੀਜੇ ਵਨਡੇ ਦੌਰਾਨ ਬੱਦਲ ਅਤੇ ਧੁੱਪ ਦੇਖਣ ਨੂੰ ਮਿਲ ਸਕਦੇ ਹਨ। ਇੱਥੇ ਵੱਧ ਤੋਂ ਵੱਧ ਤਾਪਮਾਨ 32 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। ਸਵੇਰੇ 7 ਵਜੇ ਦੇ ਕਰੀਬ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ 10 ਵਜੇ ਦੇ ਕਰੀਬ ਮੁੜ ਮੀਂਹ ਪੈਣ ਦੀ ਸੰਭਾਵਨਾ ਹੈ।
ਫਿਰ ਦੁਪਹਿਰ 2 ਵਜੇ ਦੇ ਕਰੀਬ ਤੇਜ਼ ਮੀਂਹ ਪੈ ਸਕਦਾ ਹੈ। ਇਸ ਤਰ੍ਹਾਂ ਮੀਂਹ ਕਾਰਨ ਖੇਡ ਵਿੱਚ ਕਈ ਰੁਕਾਵਟਾਂ ਆ ਸਕਦੀਆਂ ਹਨ। ਜੇਕਰ ਇਹ ਮੈਚ ਮੀਂਹ ਕਾਰਨ ਰੱਦ ਹੋ ਜਾਂਦਾ ਹੈ ਤਾਂ ਸੀਰੀਜ਼ 1-1 ਨਾਲ ਡਰਾਅ ਹੋ ਜਾਵੇਗੀ।
ਦੂਜੇ ਮੈਚ ਵਿੱਚ ਭਾਰਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ
ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਦੂਜਾ ਵਨਡੇ ਬਾਰਬਾਡੋਸ 'ਚ ਖੇਡਿਆ ਗਿਆ, ਜਿਸ 'ਚ ਭਾਰਤ ਨੂੰ 6 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਹਾਰਦਿਕ ਪੰਡਯਾ ਦੀ ਕਪਤਾਨੀ ਵਿੱਚ ਭਾਰਤੀ ਟੀਮ ਮੈਚ ਹਾਰ ਗਈ ਸੀ। ਹੁਣ ਤੀਜਾ ਮੈਚ ਭਾਰਤ ਲਈ ਕਰੋ ਜਾਂ ਮਰੋ ਦਾ ਹੋਵੇਗਾ।
ਭਾਰਤ ਦੀ ਵਨਡੇ ਟੀਮ
ਈਸ਼ਾਨ ਕਿਸ਼ਨ (ਵਿਕਟਕੀਪਰ), ਸ਼ੁਭਮਨ ਗਿੱਲ, ਸੰਜੂ ਸੈਮਸਨ, ਸੂਰਿਆਕੁਮਾਰ ਯਾਦਵ, ਹਾਰਦਿਕ ਪੰਡਯਾ (ਕਪਤਾਨ), ਅਕਸ਼ਰ ਪਟੇਲ, ਰਵਿੰਦਰ ਜਡੇਜਾ, ਸ਼ਾਰਦੁਲ ਠਾਕੁਰ, ਕੁਲਦੀਪ ਯਾਦਵ, ਉਮਰਾਨ ਮਲਿਕ, ਮੁਕੇਸ਼ ਕੁਮਾਰ, ਰੋਹਿਤ ਸ਼ਰਮਾ, ਵਿਰਾਟ ਕੋਹਲੀ, ਜੈਦੇਵ ਉਨਾਦਕਟ, ਯੁਜਵੇਂਦਰ ਚਾਹਲ, ਰੁਤੁਰਾਜ ਗਾਇਕਵਾੜ।
ਵੈਸਟਇੰਡੀਜ਼ ਵਨਡੇ ਟੀਮ
ਬ੍ਰੈਂਡਨ ਕਿੰਗ, ਕਾਇਲ ਮੇਅਰਜ਼, ਐਲਿਕ ਅਥਾਨੇਜ, ਸ਼ਾਈ ਹੋਪ (ਸੀ ਐਂਡ ਡਬਲਿਊ ਕੇ), ਸ਼ਿਮਰੋਨ ਹੇਟਮੀਅਰ, ਕੈਸੀ ਕਾਰਟੀ, ਰੋਮਾਰੀਓ ਸ਼ੈਫਰਡ, ਯਾਨਿਕ ਕੈਰੀਆ, ਅਲਜ਼ਾਰੀ ਜੋਸੇਫ, ਗੁਡਾਕੇਸ਼ ਮੋਤੀ, ਜੈਡਨ ਸੀਲਜ਼, ਕੇਵਿਨ ਸਿੰਕਲੇਅਰ, ਡੋਮਿਨਿਕ ਡਰੇਕਸ, ਰੋਵਮੈਨ ਪਾਵੇਲ, ਓਸ਼ਾਨੇ ਥਾਮਸ।
Read More: India squad for Ireland T20Is: ਜਸਪ੍ਰੀਤ ਬੁਮਰਾਹ ਸਣੇ ਇਨ੍ਹਾਂ ਖਿਡਾਰੀਆਂ ਦੀ ਟੀਮ ਇੰਡੀਆ 'ਚ ਹੋਈ ਵਾਪਸੀ