ਮੁੰਬਈ: ਬਾਲੀਵੁੱਡ ਦੇ ਫੇਮਸ ਮਲਟੀ ਟੈਲੇਂਟਡ ਲੋਕਾਂ ‘ਚ ਸਭ ਤੋਂ ਪਹਿਲਾ ਨਾਂ ਫਰਹਾਨ ਅਖ਼ਤਰ ਦਾ ਆਉਂਦਾ ਹੈ। ਫਰਹਾਨ ਨੇ ਆਪਣੇ ਟੈਲੇਂਟ ਨਾਲ ਲੋਕਾਂ ਦਾ ਦਿਲ ਜਿੱਤਿਆ ਹੈ। ਉਹ ਐਕਟਰ, ਹੋਸਟ, ਰਾਈਟਰ, ਪ੍ਰੋਡਿਊਸਰ ਤੇ ਸਿੰਗਰ ਸਭ ਹਨ। ਅੱਜਕੱਲ੍ਹ ਫਰਹਾਨ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਾਫੀ ਸੁਰਖੀਆਂ ‘ਚ ਹਨ।
ਜੀ ਹਾਂ, ਫਰਹਾਨ ਆਪਣੀ ਪਤਨੀ ਅਧੂਨਾ ਤੋਂ ਤਲਾਕ ਲੈਣ ਮਗਰੋਂ ਹੁਣ ਸਿੰਗਰ ਸ਼ਿਬਾਨੀ ਦਾਂਡੇਕਰ ਨਾਲ ਅਫੇਅਰ ਦੀ ਖ਼ਬਰਾਂ ਕਰਕੇ ਚਰਚਾ ‘ਚ ਹਨ। ਦੋਵਾਂ ਨੂੰ ਅਕਸਰ ਹੀ ਇਵੈਂਟਸ ਤੇ ਵਕੇਸ਼ਨ ‘ਤੇ ਸਪੌਟ ਕੀਤਾ ਜਾਂਦਾ ਹੈ। ਇਸ ਦੀਆਂ ਤਸਵੀਰਾਂ ਉਹ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੇ ਹਨ। ਬੇਸ਼ੱਕ ਦੋਵਾਂ ਨੇ ਅਜੇ ਤਕ ਆਪਣੇ ਰਿਸ਼ਤੇ ਨੂੰ ਕਬੂਲ ਨਹੀਂ ਕੀਤਾ।
ਅਜਿਹਾ ਨਹੀਂ ਕੀ ਸ਼ਿਬਾਨੀ ਹੀ ਪਹਿਲੀ ਲੇਡੀ ਹੈ ਜਿਸ ‘ਤੇ ਉਨ੍ਹਾਂ ਦਾ ਦਿਲ ਆਇਆ ਹੈ। ਇਸ ਤੋਂ ਪਹਿਲਾਂ ਅਧੂਨਾ ਨਾਲ ਮੁਲਾਕਾਤ ‘ਦਿਲ ਚਾਹਤਾ ਹੈ’ ਦੇ ਸੈੱਟ ‘ਤੇ ਹੋਈ। ਤਿੰਨ ਸਾਲ ਇੱਕ-ਦੂਜੇ ਨੂੰ ਡੇਟ ਕਰਨ ਤੋਂ ਬਾਅਦ ਦੋਵਾਂ ਦਾ ਵਿਆਹ ਹੋਇਆ ਤੇ 15 ਸਾਲ ਦਾ ਰਿਸ਼ਤਾ ਖ਼ਤਮ ਵੀ ਹੋ ਗਿਆ। ਇਸ ਦਾ ਕਾਰਨ ਸ਼੍ਰੱਧਾ ਕਪੂਰ ਨੂੰ ਕਿਹਾ ਜਾਂਦਾ ਹੈ।
ਜੀ ਹਾਂ, ਫਰਹਾਨ ਦਾ ਅਫੇਅਰ ਸ਼੍ਰੱਧਾ ਕਪੂਰ ਨਾਲ ਵੀ ਰਿਹਾ ਜੋ ਕੁਝ ਸਮੇਂ ਲਈ ਸੀ। ਇਸ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ ‘ਚ ਸ਼ਿਬਾਨੀ ਆਈ। ਖ਼ਬਰਾਂ ਨੇ ਕਿ ਇਹ ਕੱਪਲ ਇਸੇ ਸਾਲ ਮਾਰਚ-ਅਪ੍ਰੈਲ ‘ਚ ਵਿਆਹ ਕਰ ਸਕਦਾ ਹੈ। ਫਿਲਹਾਲ ਫਰਹਾਨ ਜਲਦੀ ਹੀ ਪ੍ਰਿਅੰਕਾ ਚੋਪੜਾ ਨਾਲ ਫ਼ਿਲਮ ‘ਸਕਾਈ ਇਜ਼ ਪਿੰਕ’ ‘ਚ ਨਜ਼ਰ ਆਉਣਗੇ।