ਚੰਡੀਗੜ੍ਹ: ਹਿਮਾਲਚ ਪ੍ਰੇਦਸ਼ ‘ਚ ਸ਼ਿਮਲਾ ਅਤੇ ਕਾਲਕਾ ‘ਚ ਚਲਣ ਵਾਲੀ ਫੇਮਸ ਟੌਏ ਟ੍ਰੇਨ ਦੇ ਇੰਜ਼ਨ ‘ਚ ਮੰਗਲਵਾਰ ਨੂੰ ਅੱਗ ਲੱਗ ਗਈ। ਸੋਲਨ ਜ਼ਿਲ੍ਹੇ ‘ਚ ਟ੍ਰੇਨ ਦੇ ਇੰਜ਼ਨ ਚੋਂ ਅਚਾਨਕ ਧੂਆਂ ਨਿਕਲਣ ਲੱਗ ਗਿਆ। ਜਿਸ ਨੂੰ ਦੇਖ ਕੇ ਟ੍ਰੇਨ ਦੇ ਯਾਤਰੀਆਂ ‘ਚ ਹੜਕੰਪ ਮੱਚ ਗਿਆ। ਪਰ ਮੌਕੇ ‘ਤੇ ਸਥਾਨਕ ਲੋਕਾਂ ਦੀ ਮਦਦ ਨਾਲ ਅੱਗ ‘ਤੇ ਕਾਬੂ ਪਾ ਲਿਆ ਗਿਆ ਅਤੇ ਵੱਡਾ ਹਾਦਸਾ ਹੋਣ ਤੋਂ ਬੱਚ ਗਿਆ।
ਹਾਦਸੇ ਦੇ ਸਮੇਂ ਵਿਸ਼ਵ ਹੈਰੀਟੈਜ ਐਲਾਨੀ ਜਾ ਚੁੱਕੀ ਹਿਮਲਿਅਨ ਕੂਵਿਨ ਯਾਤਰੀਆਂ ਨੂੰ ਕਾਲਕਾ ਤੋਂ ਸ਼ਿਮਲਾ ਜਾਣ ਲਈ ਨਿਕਲੀ ਸੀ ਅਤੇ ਅੱਗ ਲੱਗਣ ਸਮੇਂ ਟ੍ਰੇਨ ‘ਚ 200 ਯਾਤਰੀ ਸਵਾ ਸੀ। ਇਸ ਹਾਦਸੇ ਤੋਂ ਬਾਅਦ ਇੰਜ਼ਨ ਨੂੰ ਬਦਲ ਦਿੱਤਾ ਗਿਆ ਅਤੇ ਯਾਤਰੀਆਂ ਨੂੰ ਸ਼ਿਮਲਾ ਪਹੁੰਚਾ ਦਿੱਤਾ ਗਿਆ। ਅੱਗ ਲੱਗਣ ਦਾ ਕਾਰਣ ਸ਼ੋਟ ਸਰਕਿਟ ਕਿਹਾ ਜਾ ਰਿਹਾ ਹੈ।
ਅੰਬਾਲਾ ਦੇ ਡੀਆਰਐਮ ਦਿਨੇਸ਼ ਚੰਦਰ ਸ਼ਰਮਾ ਨੇ ਕਿਹਾ, “ਸਾਨੂੰ ਦੋਪਹਿਰ ਕਰੀਬ 2.15 ‘ਤੇ ਅੱਗ ਲੱਗਣ ਦੀ ਜਾਣਕਾਰੀ ਮਿਲੀ ਅਤੇ ਇਸ ‘ਤੇ 15 ਮਿੰਟ ‘ਚ ਹੀ ਲੋਕਾਂ ਦੀ ਮਦਦ ਨਾਲ ਕਾਬੂ ਪਾ ਲਿਆ ਗਿਆ। ਅੱਗਲ ਲੱਗਣ ਦਾ ਕਾਰਣ ਤਾਂ ਨਹੀ ਪਤਾ ਪਾ ਇਸ ਦੇ ਲਈ ਇਲੈਕਟ੍ਰੋਨਿਕ ਜਾਂ ਤਕਨੀਕੀ ਖਾਮੀ ਜਿੰਮੇਦਾਰ ਹੋ ਸਕਦੀ ਹੈ”।