ਪੰਜਾਬੀ ਗਾਇਕ ਜੱਸ ਬਾਜਵਾ ਸ਼ੁਰੂ ਤੋਂ ਕਿਸਾਨਾਂ ਦੇ ਅੰਦੋਲਨ ਦਾ ਹਿੱਸਾ ਰਿਹਾ ਹੈ ਤੇ ਲਗਾਤਾਰ ਕਿਸਾਨ ਦੇ ਹੱਕ ਦੀ ਲੜਾਈ 'ਚ ਸਾਥ ਦੇ ਰਿਹਾ ਹੈ। ਜੱਸ ਬਾਜਵਾ ਨੇ ਕੱਲ੍ਹ ਅੰਦੋਲਨ 'ਚੋਂ ਸਮਾਂ ਕੱਢ ਸਾਦੇ ਜਿਹੇ ਢੰਗ ਨਾਲ ਵਿਆਹ ਕਰਾਇਆ ਜਿਸ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ।



ਜੱਸ ਬਾਜਵਾ ਨੇ ਵਿਆਹ ਦੌਰਾਨ ਕਿਸਾਨਾਂ ਦੇ ਨਾਲ ਹੋਣ ਦਾ ਪ੍ਰਮਾਣ ਆਪਣੀ ਗੱਡੀ ਤੇ ਲੱਗੇ ਝੰਡੇ ਦੇ ਨਾਲ ਦਿੱਤਾ। ਆਪਣੀ ਵਿਆਹ ਦੀ ਗੱਡੀ ਨੂੰ ਜੱਸ ਬਾਜਵਾ ਨੇ ਕਿਸਾਨ ਅੰਦੋਲਨ ਦੇ ਝੰਡੇ ਨਾਲ ਸਜਾਇਆ ਤੇ ਬੜੇ ਹੀ ਸਾਦੇ ਢੰਗ ਨਾਲ ਆਨੰਦ ਕਾਰਜ ਕਰਵਾਇਆ।



ਸ਼ਾਹਰੁਖ ਖਾਨ ਨੇ ਕੀਤਾ ਅਮਰੀਕੀ ਟੀ-20 ਲੀਗ 'ਚ ਨਿਵੇਸ਼, ਇਸ ਟੀਮ ਦੇ ਹੋਣਗੇ ਮਾਲਕ

ਕਿਸਾਨਾਂ ਦੀ ਹੱਕ ਦੀ ਲੜਾਈ 'ਚ ਪੰਜਾਬੀ ਗਾਇਕਾਂ ਦਾ ਸਾਥ ਲਗਾਤਾਰ ਕਿਸਾਨਾਂ ਨੂੰ ਮਿਲ ਰਿਹਾ ਹੈ। ਕਈ ਕਲਾਕਾਰ ਹਰ ਰੋਜ਼ ਕਿਸਾਨਾਂ ਦਾ ਸਾਥ ਦੇਣ ਲਈ ਦਿੱਲੀ ਵੱਲ ਜਾ ਰਹੇ ਹਨ। ਹੁਣ ਤਕ ਸਿੱਧੂ ਮੂਸੇਵਾਲਾ, ਰਣਜੀਤ ਬਾਵਾ, ਹਰਫ਼ ਚੀਮਾ, ਕੰਵਰ ਗਰੇਵਾਲ ਸਮੇਤ ਕਈ ਕਲਾਕਾਰ ਇਸ ਅੰਦੋਲਨ ਚ ਸ਼ਾਮਲ ਹਨ।



ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ