Sonia Mann Kisaan Andolan 2.0 Video: ਕਿਸਾਨ ਅੰਦੋਲਨ 2.0 ਦੀ ਇਸ ਸਮੇਂ ਪੂਰੀ ਦੁਨੀਆ 'ਚ ਚਰਚਾ ਹੋ ਰਹੀ ਹੈ। ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੇ 21 ਫਰਵਰੀ ਨੂੰ ਦਿੱਲੀ ਕੂਚ ਕਰਨ ਦਾ ਐਲਾਨ ਕੀਤਾ ਹੈ। ਖੁਸ਼ੀ ਵਾਲੀ ਗੱਲ ਇਹ ਹੈ ਕਿ ਕਿਸਾਨਾਂ ਦੇ ਇਸ ਧਰਨੇ ਨੂੰ ਪੰਜਾਬੀ ਕਲਾਕਾਰਾਂ ਦਾ ਵੀ ਸਾਥ ਮਿਲ ਰਿਹਾ ਹੈ। 


ਇਹ ਵੀ ਪੜ੍ਹੋ: 12ਵੀਂ ਫੇਲ੍ਹ ਐਕਟਰ ਦਾ ਭਰਾ ਮੁਸਲਿਮ, ਪਿਤਾ ਈਸਾਈ ਤੇ ਮਾਂ ਸਿੱਖ, ਬੋਲਿਆ- 'ਸਾਰੇ ਧਰਮ ਇਨਸਾਨਾਂ ਨੇ ਹੀ ਬਣਾਏ ਨੇ...'


ਦੱਸ ਦਈਏ ਕਿ ਕਿਸਾਨ ਅੰਦੋਲਨ ਨੂੰ ਸਮਰਥਨ ਦੇਣ ਲਈ ਹੁਣ ਤੱਕ ਕਈ ਪੰਜਾਬੀ ਕਲਾਕਾਰ ਅੱਗੇ ਆ ਚੁੱਕੇ ਹਨ। ਹੁਣ ਇਸ ਲਿਸਟ 'ਚ ਪੰਜਾਬੀ ਮਾਡਲ ਤੇ ਅਦਾਕਾਰਾ ਸੋਨੀਆ ਮਾਨ ਦਾ ਨਾਮ ਵੀ ਜੁੜ ਗਿਆ ਹੈ। ਦੱਸ ਦਈਏ ਕਿ ਸੋਨੀਆ ਮਾਨ ਸ਼ੰਭੂ ਬਾਰਡਰ ਪਹੁੰਚੀ ਸੀ, ਜਿੱਥੇ ਉਸ ਨੇ ਧਰਨੇ 'ਤੇ ਬੈਠੇ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ। ਇਸ ਦਰਮਿਆਨ ਉਹ ਧਰਨੇ 'ਤੇ ਬੈਠੀਆਂ ਬੀਬੀਆਂ ਨੂੰ ਮਿਲੀ ਅਤੇ ਉਨ੍ਹਾਂ ਨਾਲ ਕਾਫੀ ਦੇਰ ਗੱਲਬਾਤ ਕੀਤੀ। ਇਸ ਸਭ ਦਾ ਵੀਡੀਓ ਅਦਾਕਾਰਾ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ 'ਤੇ ਸ਼ੇਅਰ ਕੀਤਾ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਸੋਨੀਆ ਮਾਨ ਨੇ ਕੈਪਸ਼ਨ ਲਿਖੀ, 'ਸਾਡੀਆਂ ਮਾਵਾਂ ਮਾਈ ਭਾਗੋ ਜੀ ਦੀਆਂ ਵਾਰਸਾਂ। ਵਾਹਿਗੁਰੂ ਹਮੇਸ਼ਾ ਕਿਸਾਨ ਮਜ਼ਦੂਰਾਂ ਨੂੰ ਚੜ੍ਹਦੀ ਕਲਾ 'ਚ ਰੱਖੇ।' ਦੇਖੋ ਇਹ ਵੀਡੀਓ:




 






ਕਾਬਿਲੇਗ਼ੌਰ ਹੈ ਕਿ ਪਹਿਲੇ ਕਿਸਾਨ ਅੰਦੋਲਨ 'ਚ ਵੀ ਸੋਨੀਆ ਮਾਨ ਨੇ ਅਹਿਮ ਭੂਮਿਕਾ ਨਿਭਾਈ ਸੀ। ਇਸ ਅੰਦੋਲਨ 'ਚ ਮਰਹੂਮ ਅਦਾਕਾਰ ਦੀਪ ਸਿੱਧੂ ਵੀ ਐਕਟਿਵ ਰਿਹਾ ਸੀ। ਕਿਸਾਨ ਅੰਦੋਲਨ 2.0 ਦੀ ਗੱਲ ਕਰੀਏ ਤਾਂ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੇ ਦਿੱਲੀ ਕੂਚ ਦਾ ਐਲਾਨ ਕਰ ਦਿੱਤਾ ਹੈ। ਉਹ 21 ਫਰਵਰੀ ਨੂੰ ਦਿੱਲੀ ਪਹੁੰਚਣਗੇ।  


ਇਹ ਵੀ ਪੜ੍ਹੋ: PM ਮੋਦੀ ਨੇ ਕੀਤੀ ਯਾਮੀ ਗੌਤਮ ਦੀ ਫਿਲਮ 'ਆਰਟੀਕਲ 370' ਦਾ ਤਾਰੀਫ, ਬੋਲੇ- 'ਹੁਣ ਮਿਲੇਗੀ ਕਸ਼ਮੀਰ ਬਾਰੇ ਸਹੀ ਜਾਣਕਾਰੀ'


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।