ਸ਼ਹਿਨਸ਼ਾਹ ਅਮਿਤਾਭ ਬੱਚਨ ਦੇ ਟਵਿੱਟਰ 'ਤੇ ਫੋਲੋਅਰਜ਼ ਦੀ ਗਿਣਤੀ 45 ਮਿਲੀਅਨ ਹੋ ਗਈ ਹੈ। ਇਸ ਖਬਰ ਦੀ ਜਾਣਕਾਰੀ ਬਿਗ ਬੀ ਨੇ ਆਪਣੇ ਟਵਿੱਟਰ ਹੈਂਡਲ 'ਤੇ ਦਿੱਤੀ। 45 ਮਿਲੀਅਨ ਫੋਲੋਅਰਜ਼ ਵਾਲੀ ਨਿਊਜ਼ ਨੂੰ ਸ਼ੇਅਰ ਕਰਦੇ ਹੋਏ ਅਮਿਤਾਭ ਨੇ ਪਿਤਾ ਹਰਿਵੰਸ਼ ਰਾਏ ਬੱਚਨ ਦੇ ਨਾਲ ਇਕ ਯਾਦਗਾਰ ਫੋਟੋ ਸਾਂਝੀ ਕੀਤੀ।

ਇਹ ਫੋਟੋ ਕਿਸੇ ਫੈਨ ਵਲੋਂ ਸ਼ੇਅਰ ਕੀਤੀ ਗਈ ਸੀ ਜਿਸ ਨੂੰ ਰੀਟਵੀਟ ਕਰਦੇ ਹੋਏ ਅਮਿਤਾਭ ਨੇ ਲਿਖਿਆ, "ਫੋਟੋ ਦਾ ਕੈਪਸ਼ਨ ਦੱਸ ਦਾ ਹੈ ਕਿ ਮੇਰੇ ਫੋਲੋਅਰਜ਼ ਦੀ ਗਿਣਤੀ 45 ਮਿਲੀਅਨ ਹੈ, ਧੰਨਵਾਦ ਜੈਸਮੀਨ, ਪਰ ਫੋਟੋ ਹੋਰ ਵੀ ਬਹੁਤ ਕੁਝ ਕਹਿੰਦੀ ਹੈ। ਇਹ ਓਦੋ ਦੀ ਫੋਟੋ ਹੈ ਜਦ ਮੈਂ ਫਿਲਮ ਕੁਲੀ ਦੇ ਹਾਦਸੇ ਤੋਂ ਬਾਅਦ ਮੌਤ ਨਾਲ ਲੜ ਕੇ ਘਰ ਵਾਪਸ ਆਇਆ ਸੀ। ਮੈਂ ਪਹਿਲੀ ਵਾਰ ਆਪਣੇ ਪਿਤਾ ਨੂੰ ਇਸ ਤਰ੍ਹਾਂ ਰੋਂਦੇ ਦੇਖਿਆ।"


ਅਮਿਤਾਭ ਬੱਚਨ ਦੇ ਇੰਸਟਾਗ੍ਰਾਮ ਅਕਾਊਂਟ 'ਤੇ 24 ਮਿਲੀਅਨ ਫੋਲੋਅਰਜ਼ ਹਨ। ਅਮਿਤਾਭ ਸੋਸ਼ਲ ਮੀਡਿਆ 'ਤੇ ਕਾਫੀ ਐਕਟਿਵ ਰਹਿੰਦੇ ਹਨ, ਤੇ ਆਪਣੇ ਨਾਲ ਜੁੜੀ ਹਰ ਗੱਲ ਨੂੰ ਸੋਸ਼ਲ ਮੀਡਿਆ 'ਤੇ ਸ਼ੇਅਰ ਕਰਦੇ ਰਹਿੰਦੇ ਹਨ। ਜੇਕਰ ਅਮਿਤਾਭ ਬੱਚਨ ਦੇ ਵਰਕ ਫਰੰਟ  ਦੀ ਗੱਲ ਕਰੀਏ ਤਾਂ ਅਮਿਤਾਭ, ਨਾਗਰਾਜ ਮੰਜੂਲੇ ਵਲੋਂ ਡਾਇਰੈਕਟਡ ਫਿਲਮ 'ਝੁੰਡ' 'ਚ ਨਜ਼ਰ ਆਉਣ ਵਾਲੇ ਹਨ।


ਇਸ ਤੋਂ ਇਲਾਵਾ ਬਿਗ ਬੀ ਅਦਾਕਾਰ ਇਮਰਾਨ ਹਾਸ਼ਮੀ ਨਾਲ ਫਿਲਮ 'ਚੇਹਰੇ' 'ਚ ਨਜ਼ਰ ਆਉਣਗੇ। ਅਮਿਤਾਭ ਦੀਆਂ ਸ਼ੂਟ ਸ਼ੁਰੂ ਹੋਣ ਵਾਲੀਆਂ ਫ਼ਿਲਮਾਂ 'ਚ 'ਬ੍ਰਹਮਸਤਰਾ' ਤੇ 'ਮੇ ਡੇਅ' ਦਾ ਨਾਮ ਸ਼ਾਮਿਲ ਹੈ।